WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਰਾਂ ਵਲੋਂ ਛੇਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਲਈ ਡੀ ਪੀ ਆਈ ਦਫ਼ਤਰ ਮੁਹਾਲੀ ਵਿਖੇ ਧਰਨਾ 26 ਨੂੰ

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 22 ਦਿਸੰਬਰ ਅੱਜ ਇਥੇ ਐਸ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿਲ੍ਹਾ ਬਠਿੰਡਾ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਰਾ ਵਲੋਂ ਸ੍ਰੀ ਕਾਂਤ ਸ਼ਰਮਾ ਜਿਲ੍ਹਾ ਯੂਨੀਅਨ ਪ੍ਰਧਾਨ ਦੀ ਅਗਵਾਈ ਵਿੱਚ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾ ਤੇ ਪੈਂ ਨਸ਼ਰਾ ਨੇ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪਵਨ ਸ਼ਾਸਤਰੀ ਨੇ ਮੀਟਿੰਗ ਦੀ ਕਾਰਵਾਈ ਦਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਰਾ ਨੂੰ ਸੈਕਸਨ ਦੀਆ ਸਿਫਾਰਸ਼ਾਂ ਦਾ ਲਾਭ ਨਾ ਦੇਣ ਵਜੋਂ ਦੋਨੋਂ ਯੂਨੀਅਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਸਰਦਾਰ ਮਾਨ ਸਿੰਘ, ਸ੍ਰੀ ਕਾਂਤ ਸ਼ਰਮਾ ਜਿਲ੍ਹਾ ਯੂਨੀਅਨ ਪ੍ਰਧਾਨ, ਜਸਪਾਲ ਜੱਸੀ, ਨਾਜਰ ਸਿੰਘ, ਪਵਨ ਸ਼ਾਸਤਰੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾ ਅਤੇ ਰਿਟਾਇਰਡ ਅਧਿਆਪਕਾ ਨੂੰ ਕਾਨੂੰਨੀ ਹੱਕ ਹੋਣ ਦੇ ਬਾਵਜੂਦ ਵੀ ਹਾਲੇ ਤੱਕ ਛੇਵਾਂ ਪੇ ਕਮਿਸ਼ਨ ਦੇਣ ਦਾ ਪੱਤਰ ਜਾਰੀ ਨਾ ਕਰਨ ਤੇ ਤਕੜਾ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਸ਼ਾਮਲ ਸਾਰੇ ਹੀ ਅਧਿਆਪਕਾ ਤੇ ਰਿਟਾਇਰਡ ਅਧਿਆਪਕਾ ਅਤੇ ਕਰਮਚਾਰੀਆ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆ ਸੰਘਰਸ਼ ਵਿੱਢਣ ਲਈ ਅਪਣੀ ਆਵਾਜ਼ ਬੁਲੰਦ ਕੀਤੀ ਅਤੇ ਡੀ ਪੀ ਆਈ ਦਫ਼ਤਰ ਮੁਹਾਲੀ ਵਿਖੇ 26 ਦਿਸਿੰਬਰ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਸਰਕਾਰ ਵਿਰੁੱਧ ਅਪਣਾ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਜਿਲ੍ਹਾ ਬਠਿੰਡਾ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕ ਅਤੇ ਰਿਟਾਇਰਡ ਅਧਿਆਪਕ ਅਤੇ ਕਰਮਚਾਰੀ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰੀ ਕਾਂਤ ਸ਼ਰਮਾ, ਸਰਦਾਰ ਮਾਨ ਸਿੰਘ, ਜਸਪਾਲ ਜੱਸੀ, ਪਵਨ ਸ਼ਾਸਤਰੀ, ਨਾਜਰ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਪ੍ਰਿੰਸੀਪਲ ਮਹੇਸ਼ ਸ਼ਰਮਾ, ਦੀਪਕ ਕੁਮਾਰ, ਰਮੇਸ਼ ਕੁਮਾਰ, ਰਵਿੰਦਰ ਕੁਮਾਰ, ਰਾਜੇਸ਼ ਸ਼ਰਮਾ, ਅਸ਼ੋਕ ਕੁਮਾਰ, ਪ੍ਰਿੰਸੀਪਲ ਸੁਜਾਤਾ ਗੁਪਤਾ, ਮੈਡਮ ਕਟਾਰੀਆ, ਮੈਡਮ ਮਨਚੰਦਾ, ਅਜੀਤਪਾਲ ਕੌਰ, ਮੈਡਮ ਨਿਰਮਲਾ, ਕਮਲੇਸ਼ ਕੁਮਾਰੀ, ਮੈਡਮ ਸਰਿਤਾ, ਮੈਡਮ ਸਪਨਾ, ਮੈਡਮ ਉਰਮਿਲ ਗਰਗ, ਕਿਰਨ ਗੁਪਤਾ, ਰਾਜਰਾਣੀ, ਹੁਤਾਕਸ਼ੀ ਗੁਪਤਾ, ਰੀਤੂ ਗਰਗ, ਮੈਡਮ ਸ਼ਰਮਾ, ਤੋਂ ਇਲਾਵਾ ਹੋਰ ਕਰਮਚਾਰੀ ਸ਼ਾਮਿਲ ਸਨ।

Related posts

ਡੀ.ਏ.ਵੀ. ਕਾਲਜ ਵਿਖੇ ਅਲੂਮਨੀ ਮੀਟ ਦਾ ਆਯੋਜਨ

punjabusernewssite

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਨੈਸ਼ਨਲ ਵਾਟਰ ਐਵਾਰਡ 2022 ਵਿੱਚ ਤੀਜਾ ਰੈਂਕ ਪ੍ਰਾਪਤ ਕੀਤਾ

punjabusernewssite

ਬਾਬਾ ਫ਼ਰੀਦ ਕਾਲਜ ਨੇ ਪ੍ਰੋਗਰਾਮ ’ਰੋਡੀਜ਼’ ਦਾ ਆਯੋਜਨ ਕੀਤਾ

punjabusernewssite