ਬਠਿੰਡਾ, 26 ਅਕਤੂਬਰ: ਸਰਕਾਰੀ ਸੈਕੰਡਰੀ ਸਕੂਲ ਝੁੰਬਾ ਵਿਖੇ ਭਾਰਤ ਸਰਕਾਰ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਮੰਤਰਾਲਾ ਅਤੇ ਜ਼ਿਲ੍ਹਾ ਅਫਸਰ ਸੈਕੰਡਰੀ ਦੇ ਆਦੇਸ਼ ਅਨਸਾਰ ਪ੍ਰਿੰਸੀਪਲ ਸ਼੍ਰੀਮਤੀ ਨੀਲ ਕਮਲ ਦੀ ਅਗਵਾਈ ਵਿੱਚ ਮੇਰੀ ਮਾਟੀ ਮੇਰਾ ਦੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਫੌਜੀ ਨਿਰੰਜਨ ਸਿੰਘ,ਗੁਰਦੀਪ ਸਿੰਘ,ਅਸ਼ੋਕ ਕੁਮਾਰ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਾਇਆ ਗਿਆ।
ਅਕਾਲੀ ਆਗੂ ਬੰਟੀ ਰੋਮਾਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਾਇਕ ਕੰਵਰ ਗਰੇਵਾਲ ਦਾ ਆਇਆ ਬਿਆਨ
ਪ੍ਰੋਗਰਾਮ ਦਾ ਮੰਚ ਸੰਚਾਲਨ ਸੁਖਵਿੰਦਰ ਸਿੰਘ ਐਸ ਐਸ ਮਾਸਟਰ ਨੇ ਕੀਤਾ।ਆਏ ਹੋਏ ਸਾਬਕਾ ਫੌਜੀਆਂ ਨੂੰ ਪਿਰਤਪਾਲ ਸਿੰਘ ਲੈਕਚਰਾਰ ਨੇ ਜੀ ਆਇਆਂ ਆਖਿਆ।ਇਸ ਮੌਕੇ ਨਿਰੰਜਨ ਸਿੰਘ ਸਾਬਕਾ ਫੌਜੀ ਨੇ ਵਿਦਿਆਰਥੀਆਂ ਨਾਲ ਫੌਜ ਦੀ ਨੌਕਰੀ ਦੌਰਾਨ ਆਪਣੇ ਤਜਰਬੇ ਵਿੱਚੋਂ 1971 ਦੀ ਪਾਕਿ- ਭਾਰਤ ਜੰਗ ਬਾਰੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
BIG NEWS: ਪੰਜਾਬ ਕੈਬਨਿਟ ਮੰਤਰੀ ਮੀਤ ਹੇਅਰ ਵੀ ਜਲਦ ਬੱਝਣ ਜਾ ਰਹੇ ਨੇ ਵਿਆਹ ਦੇ ਬੱਧਨ ‘ਚ
ਅੰਤ ਵਿੱਚ ਸਾਬਕਾ ਫੌਜੀਆਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰੋਗਰਾਮ ਦੇ ਕੋਆਰਡੀਨੇਟਰ ਅਸ਼ੋਕ ਕੁਮਾਰ ਪੰਜਾਬੀ ਮਾਸਟਰ,ਸ੍ਰੀਮਤੀ ਬੇਅੰਤ ਕੌਰ,ਅੰਸ਼ੂਮਨ ਕਾਾਂਸਲ,ਯਾਦਵਿੰਦਰ ਸਿੰਘ,ਵੀਰਪਾਲ ਕੌਰ ਅਤੇ ਕਮਲਜੀਤ ਸਿੰਘ,ਲੈਕਚਰਾਰ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Share the post "ਸਰਕਾਰੀ ਸੈਕੰਡਰੀ ਸਕੂਲ ਝੁੰਬਾ ਵਿਖੇ ‘ਮੇਰੀ ਮਾਟੀ ਮੇਰਾ ਦੇਸ਼’ ਪ੍ਰੋਗਰਾਮ ਕਰਵਾਇਆ"