ਵਿਦਿਆਰਥੀਆਂ ਲਈ ਕੰਪਿਊਟਰ ਸਿੱਖਿਆ ਵਰਦਾਨ: ਬੁੱਟਰ
ਸੁਖਜਿੰਦਰ ਮਾਨ
ਬਠਿੰਡਾ, 17 ਅਕਤੂਬਰ: ਸਰਕਾਰੀ ਹਾਈ ਸਕੂਲ ਸੰਦੋਹਾ ਵੱਲੋਂ ਨਿਵੇਕਲੀ ਪਹਿਲ ਕਰਦੇ ਕੰਪਿਊਟਰ ਸਾਇੰਸ ਪ੍ਰਦਰਸਨੀ/ਆਈ.ਟੀ ਮੇਲੇ ਦਾ ਆਯੋਜਨ ਮੁੱਖ ਅਧਿਆਪਕ ਵਿਜੈ ਕੁਮਾਰ ਦੀ ਸਰਪ੍ਰਸਤੀ ਤੇ ਕੰਪਿਊਟਰ ਅਧਿਆਪਕ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੇਲੇ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਕੰਪਿਊਟਰ ਆਧੁਨਿਕ ਵਿਗਿਆਨ ਦਾ ਇੱਕ ਵੱਡਮੁੱਲਾ ਵਰਦਾਨ ਹੈ। ਮੌਜੂਦਾ ਸਮੇਂ ਸਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿੱਥੇ ਕੰਪਿਊਟਰ ਦੀ ਵਰਤੋਂ ਨਾ ਕੀਤੀ ਜਾ ਰਹੀ ਹੋਵੇ। ਅੱਜ ਦੇ ਵਿਗਿਆਨਕ ਯੁੱਗ ਵਿੱਚ ਕੰਪਿਊਟਰ ਮਨੁੱਖ ਦੀ ਲੋੜ ਬਣ ਗਿਆ ਹੈ। ਅਜਿਹੇ ਮੇਲਿਆਂ ਨਾਲ ਬੱਚਿਆਂ ਨੂੰ ਉਤਸਾਹ ਮਿਲੇਗਾ।
ਇਸ ਮੇਲੇ ਵਿੱਚ ਵਿੱਚ ਲਗਭਗ 20 ਵਰਕਿੰਗ ਮਾਡਲ (ਕੰਪੋਨੈਂਟਸ , ਕੰਪਿਊਟਰ, ਟਾਇਪਸ ਆਫ ਨੈਟਵਰਕਸ,ਪੈਨ, ਲੈਨ,ਮੈਨ,ਬੈਨ, ਏ.ਟੀ.ਐਮ ਵਰਕਿੰਗ ਮਾਡਲ, ਨੈੱਟਵਰਕ ਟੋਪੋਲੋਜੀਜ, ਕੀ-ਬੋਰਡ ਕੀਜ, ਕੀ-ਬੋਰਡ ਸਾਰਟ-ਕੱਟਸ, ਜੈਨਰੇਸਨਜ ਆਫ ਕੰਪਿਊਟਰ ਆਦਿ) ਵਿਦਿਆਰਥੀਆਂ ਵੱਲੋਂ ਪ੍ਰਦਰਸਿਤ ਕੀਤੇ ਗਏ। ਬਾਕੀ ਵਿਸ?ਿਆਂ ਦੀ ਤਰਜ ’ਤੇ ਜਿਲ੍ਹੇ ਦੇ ਇਸ ਪਲੇਠੇ ਮੇਲੇ ਦਾ ਆਯੋਜਨ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਵਿਸੇ ਨਾਲ ਹੋਰ ਨੇੜਿਓਂ ਜੋੜਨ ਦੇ ਮੰਤਵ ਨਾਲ ਕੀਤਾ ਗਿਆ। ਇਸ ਸਮੇਂ ਗੁਰਮੀਤ ਸਿੰਘ ਸਿੱਧੂ ਡੀ. ਐਮ. ਆਈ.ਸੀ.ਟੀ. ਬਠਿੰਡਾ, ਬਲਾਕ ਨੋਡਲ ਅਫਸਰ ਰਾਜਿੰਦਰ ਸਿੰਘ ਢਿੱਲੋਂ, ਪਿ੍ਰੰਸੀਪਲ ਭੀਮਸੇਨ, ਹੈਡ ਮਾਸਟਰ ਗੁਰਪਾਲ ਸਿੰਘ, ਹੈਡ ਮਾਸਟਰ ਹਰਪ੍ਰੀਤ ਸਿੰਘ, ਸੁਰਿੰਦਰ ਗੁਪਤਾ,ਸਕੂਲ ਇੰਚਾਰਜ ਅਵਤਾਰ ਸਿੰਘ, ਬੀ ਐਮ ਸੁਨੀਲ ਕੁਮਾਰ, ਬੀ ਐਮ ਸੰਨੀ ਸਿੰਗਲਾ, ਬੀ ਐਮ ਜੌਨੀ ਸਿੰਗਲਾ, ਬੀ ਐਮ ਪੰਕਜ ਕੁਮਾਰ, ਬੀ ਐਮ ਨਵਨੀਤ ਕੁਮਾਰ, ਬੀ ਐਮ ਅਤੁਲ ਜੋਸੀ, ਬੀ ਐਮ ਅਸਵਨੀ ਕੁਮਾਰ, ਗੁਰਪਿਆਰ ਸਿੰਘ ਆਦਿ ਹਾਜਰ ਸਨ।
ਸਰਕਾਰੀ ਹਾਈ ਸਕੂਲ ਸੰਦੋਹਾ ਵਿਖੇ ਲੱਗਿਆ ਕੰਪਿਊਟਰ ਮੇਲਾ
7 Views