ਸੁਖਜਿੰਦਰ ਮਾਨ
ਬਠਿੰਡਾ, 17 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੱਜ ਤਲਵੰਡੀ ਸਾਬੋ ਦੇ ਰਵਿਦਾਸ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਧਰਨਾ ਲਾ ਕੇ ਮੁਕੰਮਲ ਰੋਡ ਜਾਮ ਕੀਤੇ! ਧਰਨੇ ਵਿਚ ਵਸੇਸ ਤੌਰ ਤੇ ਪੁੱਜੇ ਕਾਕਾ ਸਿੰਘ ਕੋਟੜਾ, ਜਰਨਲ ਸਕੱਤਰ ਪੰਜਾਬ ਰੇਸਮ ਸਿੰਘ ਯਾਤਰੀ, ਬਲਦੇਵ ਸਿੰਘ ਸਦੋਹਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 6 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਸਮੁੱਚੀ ਟੀਮ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ! ਮੀਟਿੰਗ ਵਿੱਚ ਮੁੱਖ ਮੰਗਾਂ ਝੋਨੇ ਦੀ ਪਰਾਲੀ ਦਾ ਠੋਸ ਪ੍ਰਬੰਧ ਕਰਨਾ ਜਾ ਘੱਟੋ ਘੱਟ 6 ਹਜਾਰ ਪ੍ਰਤੀ ਏਕੜ ਦੇਣਾ ਦੂਜੀ ਮੁੱਖ ਮੰਗ ਨਰਮੇ ਉੱਪਰ ਚਿੱਟਾ ਮੱਸਰ, ਗੁਲਾਬੀ ਸੁੱਡੀ ਅਤੇ ਬੇਮੌਸਮੀ ਵਰਿਸ ਨਾਲ ਤਬਾਹ ਹੋਏ ਨਰਮੇ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵੋਣ ਤੋਂ ਇਲਾਵਾ ਗੰਨੇ ਦਾ ਪਿਛਲਾ ਬਕਾਇਆ ਅਤੇ ਨਵਾਂ ਰੇਟ ਤੈਹ ਕਰਕੇ ਦੇਣਾ, ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾ ਨੂੰ ਪੱਚੀ ਸੋ ਰੁਪਏ ਪ੍ਰਤੀ ਏਕੜ ਦੇਣਾ, ਮੂੰਗੀ ਤੇ ਐਮ ਐਸ ਪੀ ਤੋਂ ਘੱਟ ਰੇਟ ਤੇ ਕੀਤੀ ਖਰੀਦ ਦੀ ਦੇਣਾ ਤੋਂ ਇਲਾਵਾ ਬਹੁਤ ਸਾਰੀਆਂ ਮੰਗਾਂ ਤੇ ਡਿਸਕਸ ਹੋਈ ਸੀ ਜਿਨ੍ਹਾਂ ਨੂੰ ਲਾਗੂ ਕਰਨ ਦਾ ਭੋਰੋਸਾ ਦਵਾਇਆ ਸੀ ਪਰ ਅੱਜ ਤੱਕ ਲਾਗੂ ਨਹੀ ਕੀਤੀਆ। ਅੱਜ ਦੇ ਧਰਨੇ ਦੀਆਂ ਮੁੱਖ ਮੰਗਾਂ ਝੋਨੇ ਦੀ ਪਰਾਲੀ ਦਾ ਕੋਈ ਠੋਸ ਪ੍ਰਬੰਧ ਨਹੀ ਕੀਤਾ ਗਿਆ ਅਤੇ ਨਾਂ ਹੀ ਨਰਮੇ ਦੀ ਫਸਲ ਦੀ ਗਿਰਦਾਵਰੀ ਕੀਤੀ ਗਈ, ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਦੂਜੀ ਪਾਸੇ ਗੁਰੂ ਕਾਸੀ ਯੂਨਵਰਸਿਟੀ ਵੱਲੋਂ ਜਾਲੀ ਡਿਗਰੀ ਦੇਣ ਤੇ ਧਰਨਾ ਲਾਈ ਬੈਠੇ ਸਟੂਡੈਂਟਾਂ ਉੱਪਰ ਧਰਨਾ ਚੁਕਾਉਣ ਲਈ ਕਾਤਲਾਨਾ ਹਮਲਾ ਕਰਨ ਵਾਲੇ ਦੋਸੀਆਂ ਉੱਪਰ ਕਾਰਵਾਈ ਕਰਵਾਉਣਾ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਯੋਧਾ ਸਿੰਘ ਨਗਲਾ, ਮੁਖਤਿਆਰ ਸਿੰਘ ਕੁੱਬੇ, ਰਣਜੀਤ ਸਿੰਘ ਜੀਦਾ ਨੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੀ ਪਰਾਲੀ ਦਾ ਪ੍ਰਬੰਧ ਨਾ ਕਰਨ ਤੇ ਕਿਸਾਨ ਮਜਬੂਰੀ ਵੱਸ ਝੋਨੇ ਦੀ ਪਰਾਲੀ ਨੂੰ ਅੱਗ ਲੋਣ ਤੋਂ ਸਿਵਾਏ ਕੋਈ ਹੱਲ ਨਹੀਂ, ਪਰ ਕੱਲ ਨਹਿਆਵਾਲਾ ਪਿੰਡ ਦੇ ਕਿਸਾਨ ਦੇ ਝੋਨੇ ਤੇ ਪ੍ਰਸਾਸਨ ਦੀ ਟੀਮ ਵਲੋਂ ਅੱਗ ਲਾਉਣ ਤੇ ਕਾਰਵਾਈ ਕਰਨ ਲਈ ਆਏ ਮੁਲਾਜਮਾਂ ਦਾ ਪਿੰਡ ਵਾਸੀਆਂ ਵਲੋਂ ਘਰਾਓਂ ਕੀਤਾ ਗਿਆ । ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਰਾਲੀ ਦਾ ਠੋਸ ਪ੍ਰਬੰਧ ਕੀਤਾ ਜਾਵੇ ਖਰਾਬ ਹੋਏ ਨਰਮੇ ਦੀ ਗਰਦਬਾਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਕਾਤਲਾਨਾ ਹਮਲਾ ਕਰਨ ਵਾਲੇ ਦੋਸੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇ ਅਗਰ ਸਰਕਾਰ ਅਤੇ ਪ੍ਰਸਾਸਨ ਨੇ ਜੇਕਰ ਇਨ੍ਹਾਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਜੱਥੇਬੰਦੀ ਨੂੰ ਸਖਤ ਤੋਂ ਸਖਤ ਐਕਸਨ ਕਰਨ ਲਈ ਮਜਬੂਰ ਹੋਣਾ ਪਵੇਗਾ । ਇਸ ਮੌਕੇ ਗੁਰਮੇਲ ਲਹਿਰਾ ਰਾਜਵੀਰ ਸੇਖਪੁਰਾ ਮਹਿਮਾ ਸਿੰਘ ਤਲਵੰਡੀ ਸਾਬੋ, ਬਲਵਿੰਦਰ ਸਿੰਘ ਮੌੜ, ਜਸਵੀਰ ਸਿੰਘ ਗਹਿਰੀ, ਕੁਲਵੰਤ ਸਿੰਘ ਬਠਿੰਡਾ, ਜਬਰਜੁੰਗ ਸਿੰਘ ਸੰਗਤ, ਜਸਵੀਰ ਸਿੰਘ ਨਥਾਨਾ, ਲਖਵੀਰ ਸਿੰਘ ਰਾਮਪੁਰਾ, ਸੁਖਦੇਵ ਸਿੰਘ ਫੁਲ, ਅਮਰਜੀਤ ਸਿੰਘ ਯਾਤਰੀ ਤੋਂ ਇਲਾਵਾ ਸਟੂਡੈਂਟ ਆਗੂ ਜਸਪਾਲ ਸਿੰਘ ਰਾਮਨਗਰ, ਬਿੱਲੂ ਸਿੰਘ ਤਪਾ ਮੰਡੀ, ਰਾਜੂ ਸਿੰਘ,ਸੰਦੀਪ ਸਿੰਘ ਸਾਮਿਲ ਸਨ।
Share the post "ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਧਰਨਾ ਲਾ ਕੇ ਮੁਕੰਮਲ ਰੋਡ ਜਾਮ ਕੀਤੇ"