ਸੁਖਪਾਲ ਖਹਿਰਾ ਕਾਂਗਰਸ ਦੀ ਅੰਦਰੂਨੀ ਫੁੱਟ ਦਾ ਹੋਇਆ ਸ਼ਿਕਾਰ
ਚੰਡੀਗੜ੍ਹ ,29 ਸਤੰਬਰ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਿਰੋਧੀ ਪਾਰਟੀ ਦੇ ਲੋਕਾਂ ’ਤੇ ਝੂਠੇ ਕੇਸ ਬਣਾਉਣ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ 18 ਮਹੀਨਿਆਂ ਦੌਰਾਨ ਆਮ ਆਦਮੀ ਪਾਰਟੀ ਪਾਰਟੀ ਦੀ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਲੋਕਾਂ ’ਤੇ ਭਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲੇ ਦਰਜ ਕੀਤੇ ਹਨ ਇਨ੍ਹਾਂ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਬਣਾਇਆ ਜਾਵੇ ਤਾਂ ਜੋ ਇਸ ਜਾਂਚ ਰਾਹੀਂ ਜੇਕਰ ਕੋਈ ਦੋਸ਼ੀ ਹੈ ਤਾਂ ਉਸ ਨੂੰ ਸਜ਼ਾ ਮਿਲ ਸਕੇ ਅਤੇ ਬੇਕਸੂਰ ਨੂੰ ਰਾਹਤ ਮਿਲ ਸਕੇ।
ਅਕਾਲੀ ਦਲ ਨੇ ਆਪ ਵਿਧਾਇਕ ਤੇ ਉਸਦੇ ਰਿਸ਼ਤੇਦਾਰ ਉਪਰ ਤਰਨ ਤਾਰਨ ’ਚ ਗੈਰ ਕਾਨੂੰਨੀ ਮਾਇਨਿੰਗ ਵਿਚ ਸ਼ਮੂਲੀਅਤ ਦੇ ਲਗਾਏ ਦੋਸ਼
ਉਨ੍ਹਾਂ ਕਿਹਾ ਕਿ ਅੱਜ ਰਾਜ ਦਾ ਹਰ ਨਾਗਰਿਕ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਵੱਧ ਰਹੇ ਨਸ਼ਿਆਂ ਤੋਂ ਦੁਖੀ ਹੈ।ਆਪ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੈ। ਸ੍ਰੀ ਜਾਖੜ ਨੇ ਆਰ.ਟੀ.ਆਈ ਐਕਟਿਵਿਸਟ ਮਾਨਿਕ ਗੋਇਲ ਨੂੰ ਡਰਾਉਣ ਧਮਕਾਉਣ ਦੀ ਪੁਲਿਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਵੱਲੋਂ ਉਨ੍ਹਾਂ ਦੀ ਵੀ.ਆਈ.ਪੀ ਯਾਤਰਾ ਲਈ ਲਏ ਜਾ ਰਹੇ ਜਹਾਜ਼ ਬਾਰੇ ਖੁਲਾਸੇ ਕੀਤੇ, ਜਿਸ ਨਾਲ ‘ਆਪ’ ਆਦਮੀ ਪਾਰਟੀ ਦੇ ਅਖੌਤੀ ਅਕਸ ਦਾ ਪਰਦਾਫਾਸ਼ ਹੋਇਆ। ਜੇਕਰ ਕੋਈ ਪੁਲਿਸ ਅਧਿਕਾਰੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਦਾ ਹੈ ਜਿਵੇਂ ਕਿ ਐਸ.ਐਸ.ਪੀ ਤਰਨਤਾਰਨ ਨੇ ਰੇਤ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਦਿਖਾਈ ਹੈ,ਜਿਸ ਦਾ ਆਪ ਆਗੂਆਂ ਨਾਲ ਸਿੱਧਾ ਸਬੰਧ ਸੀ। ਉਸਨੂੰ ਤੁਰੰਤ ਹਟਾ ਦਿੱਤਾ ਜਾਂਦਾ ਹੈ, ਜਿਸ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਹੈ।
ਪੰਜਾਬ ਸਰਕਾਰ ਵਿਰੁਧ ਬਠਿੰਡਾ ’ਚ ਇਕਜੁਟ ਨਜਰ ਆਈ ਕਾਂਗਰਸ, ਦਿੱਤਾ ਵਿਸਾਲ ਧਰਨਾ
ਪਿਛਲੇ ਦਿਨੀਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ’ਤੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਨਤੀਜਾ ਹੈ ਅਤੇ ਸਾਰੇ ਆਗੂ ਆਪਣੀ ਕੁਰਸੀ ਲਈ ਇੱਕ ਦੂਜੇ ਨੂੰ ਨਿਪਟਾਉਣ ਵਿੱਚ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਕੌਮੀ ਲੀਡਰਸ਼ਿਪ ਆਪਣੇ ਆਗੂ ਦੀ ਹਮਾਇਤ ਵਿੱਚ ਹੁੰਦਾ ਤਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਪੁਰਾਣੇ ਕੇਸ ਵਿੱਚ ਫੜੇ ਨਾ ਜਾਂਦੇ ਤੇ ਕਾਂਗਰਸ ਇੰਡੀਆ ਗਠਜੋੜ ਨਾਲੋਂ ਆਪਣਾ ਨਾਅਤਾ ਤੋੜ ਲੈਣਾ ਚਾਹੀਦਾ ਸੀ, ਪਰ ਇਸ ਦੇ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਸਿਰਫ਼ ਇਨਾ ਕਹਿ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਕਿ ਅਸੀਂ ਇਸ ਲਈ ਆਪ ਨੇਤਾਵਾਂ ਕੋਲ ਆਪਣੀ ਨਾਖੁਸ਼ੀ ਜਾਹਰ ਕਰ ਦਿੱਤੀ ਹੈ।
ਮਨਪ੍ਰੀਤ ਬਾਦਲ ਨੇ ਮੁੜ ਮੰਗੀ ਅਗਾਊਂ ਜਮਾਨਤ, 4 ਅਕਤੂਬਰ ਨੂੰ ਹੋਵੇਗੀ ਸੁਣਵਾਈ
ਉਨ੍ਹਾਂ ਕਿਹਾ ਕਿ ਜਦੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਕਿਤਾਬ ਮੰਗਿਆ ਤਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਤੁਰੰਤ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ।
Share the post "ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਬਦਲਾਖੋਰੀ ਦੇ ਮਾਮਲਿਆਂ ਦੀ ਨਿਆਂਇਕ ਜਾਂਚ ਹੋਵੇ: ਸੁਨੀਲ ਜਾਖੜ"