ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਅਗਸਤ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ( ਰਜਿ.) ਵਲੋਂ ਜ਼ਿਲ੍ਹੇ ਦੇ ਪਿੰਡ ਕਮਾਲੂ ਸਵੈਚ ਵਿਚ ਅੱਜ ਇੱਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਕੈਂਪ ਵਿੱਚ ਡਾਕਟਰ ਹਰਮਨਪ੍ਰੀਤ ਭੰਗੂ ਤੇ ਡਾਕਟਰ ਪਲਕਦੀਪ ਨੇ ਪੇਟ,ਲੀਵਰ, ਛਾਤੀ,ਸ਼ੂਗਰ ਤੇ ਬੀਪੀ ਨਾਲ ਸੰਬਧਿਤ 166 ਮਰੀਜਾਂ ਦਾ ਮੈਡੀਕਲ ਚੈਕਅੱਪ ਕੀਤਾ। ਇਸ ਦੌਰਾਨ ਟੀਮ ਵਲੋਂ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸਤੋਂ ਇਲਾਵਾ ਗੁਰਮੀਤ ਸਿੰਘ ਅਤੇ ਸੰਜੀਵ ਕੁਮਾਰ ਨੇ ਫ਼ੇਫ਼ੜਿਆਂ ਸਬੰਧੀ ਮੁਫ਼ਤ ਟੈਸਟ ਕੀਤੇ।
ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਪ੍ਰੋ ਜਸਵੰਤ ਸਿੰਘ ਬਰਾੜ ਸਮੇਤ, ਮੈਂਬਰ ਜੋਗਿੰਦਰ ਸਿੰਘ, ਜੰਟਾ ਸਿੰਘ, ਅੰਗਰੇਜ਼ ਸਿੰਘ ਤੇ ਪਰਮਵੀਰ ਸਿੰਘ ਇਸ ਕੈਂਪ ਹਾਜ਼ਰ ਸਨ।ਇਸ ਕੈਂਪ ਵਿੱਚ ਸਮੂਹ ਨਗਰ ਨਿਵਾਸੀਆਂ, ਨਗਰ ਪੰਚਾਇਤਾਂ,ਸ਼੍ਰੀ ਗੁਰਦੁਆਰਾ ਸਾਹਿਬ ਤੇ ਸਮੂਹ ਕਲੱਬਾਂ ਦੇ ਮੈਂਬਰ ਸਾਹਿਬਾਨ ਦਾ ਪੂਰਨ ਸਹਿਯੋਗ ਰਿਹਾ। ਇਸ ਤੋਂ ਇਲਾਵਾ ਲਵਪਿੰਦਰ ਸਿੰਘ, ਗਗਨਦੀਪ ਸਿੰਘ, ਹਰਮਨ ਸਿੰਘ ਸਿੱਧੂ,ਲਾਭ ਸਿੱਧੂ, ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ (ਕੈਂਪ ਇੰਚਾਰਜ) ਦਾ ਵਿਸ਼ੇਸ਼ ਯੋਗਦਾਨ ਰਿਹਾ।