ਗੁਰੂ ਨਾਨਕ ਨਗਰ ਵਾਸੀਆਂ ਨੇ ਤੋਲਿਆ ਕਾਪੀਆਂ ਅਤੇ ਪੈਨਸਲਾਂ ਨਾਲ
ਬੱਚਿਆਂ ਨੂੰ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਿੰਗਲਾ ਸਾਹਿਬ ਦਾ ਜਿੱਤਣਾ ਸਮੇਂ ਦੀ ਲੋੜ : ਗੁਰਰੀਤ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 16 ਫਰਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰੂਪ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਉਨ੍ਹਾਂ ਦੀ ਬੇਟੀ (ਨੂੰਹ) ਗੁਰਰੀਤ ਸਿੰਗਲਾ ਨੂੰ ਗੁਰੂ ਨਾਨਕ ਨਗਰ ਨਿਵਾਸੀਆਂ ਨੇ ਨਿਵੇਕਲੀ ਪਹਿਲ ਦੇ ਤਹਿਤ ਸਟੇਸ਼ਨਰੀ ਕਾਪੀਆਂ ਤੇ ਪੈਨਸਲਾਂ ਦੇ ਨਾਲ ਤੋਲਿਆ ਅਤੇ ਬਾਅਦ ਵਿਚ ਇਹ ਸਟੇਸ਼ਨਰੀ ਬੱਚਿਆਂ ਨੂੰ ਵੰਡੀ ਗਈ। ਇਸ ਮੌਕੇ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੰਗਲਾ ਸਰੂਪ ਚੰਦ ਸਿੰਗਲਾ ਦੇ ਪਿਛਲੇ ਪੰਜ ਸਾਲਾਂ ਦੇ ਵਿਕਾਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੋਟ ਪਾਈ ਜਾਵੇ ਅਤੇ ਜਿੱਤਣ ਤੋਂ ਬਾਅਦ ਉਹ ਸਹਿਰ ਵਿਚ ਫੈਲੇ ਨਸ਼ੇ ਦੇ ਜਾਲ ਨੂੰ ਖ਼ਤਮ ਕਰਨਗੇ ਉੱਥੇ ਹੀ ਸ਼ਹਿਰ ਦੇ ਵਿਕਾਸ ਨੂੰ ਦੁੱਗਣਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਸਰੂਪ ਸਿੰਗਲਾ ਦਾ ਜਿੱਤਣਾ ਅਤੇ ਅਕਾਲੀ ਬਸਪਾ ਸਰਕਾਰ ਸਮੇਂ ਦੀ ਲੋੜ ਹੈ ਕਿਉਂਕਿ ਪੰਜਾਬ ਨੇ ਹਮੇਸ਼ਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਵਿਕਾਸ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਰੀਤ ਸਿੰਗਲਾ ਨੇ ਕਿਹਾ ਕਿ ਵਾਰਡ ਵਾਸੀਆਂ ਦੀ ਇਸ ਨਿਵੇਕਲੀ ਪਹਿਲ ਬੱਚਿਆਂ ਦੇ ਭਵਿੱਖ ਲਈ ਚੰਗੇਰੀ ਹੈ ਤੇ ਉਹ ਇਸ ਦੀ ਸ਼ਲਾਘਾ ਕਰਦੇ ਹਨ ਅਤੇ ਇਸ ਲਈ ਵਾਰਡ ਵਾਸੀਆਂ ਦਾ ਧੰਨਵਾਦ ਵੀ ਕਰਦੇ ਹਨ। ਭਗਵੰਤ ਮਾਨ ਦੀ ਬਠਿੰਡਾ ਫੇਰੀ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਪ ਦਾ ਵਜੂਦ ਖ਼ਤਮ ਹੋ ਚੁੱਕਾ ਹੈ ਅਤੇ ਕਾਂਗਰਸ ਦੀ ਬੀ ਟੀਮ ਹੈ ਅਤੇ ਭਗਵੰਤ ਮਾਨ ਅਤੇ ਮਨਪ੍ਰੀਤ ਬਾਦਲ ਰਲੇ ਹੋਏ ਹਨ। ਉਨ੍ਹਾਂ ਵਾਅਦਾ ਕੀਤਾ ਕਿ ਸਿੰਗਲਾ ਸਾਹਿਬ ਦੀ ਜਿੱਤ ਉਪਰੰਤ ਹਰ ਪਰਿਵਾਰ ਨੂੰ ਖੁਸ਼ਹਾਲ ਬਣਾਉਣ ਲਈ ਯਤਨ ਕੀਤੇ ਜਾਣਗੇ ਤੇ ਹਰ ਉਮੀਦ ਤੇ ਸਿਰ ਝੁਕਾ ਕੇ ਕੰਮ ਕੀਤਾ ਜਾਵੇਗਾ ।
ਸਰੂਪ ਸਿੰਗਲਾ ਦੇ ਹੱਕ ’ਚ ਬੇਟੀ ਗੁਰਰੀਤ ਸਿੰਗਲਾ ਨੇ ਮੰਗੀ ਵੋਟ
16 Views