ਸੁਖਬੀਰ ਦੇ ਵਿਸ਼ੇਸ ਦੂਤ ਵਜੋਂ ਆਏ ਬਲਕਾਰ ਬਰਾੜ ਨੇ ਅਕਾਲੀ ਆਗੂਆਂ ਨੂੰ ਪੜਾਇਆ ਇਕਜੁਟਤਾ ਦਾ ਪਾਠ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਬੀਤੇ ਕੱਲ ਬਾਦਲ ਪ੍ਰਵਾਰ ਦੀ ਆਪਸੀ ਮਿਲੀਭੁਗਤ ਕਾਰਨ ਚੋਣ ਹਰਾਉਣ ਦੇ ਦੋਸ ਲਗਾਉਣ ਵਾਲੇ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਦੇ ਅਕਾਲੀ ਦਲ ਛੱਡਣ ਤੋਂ ਬਾਅਦ ਹੋਣ ਵਾਲੇ ਸੰਭਾਵੀਂ ਨੁਕਸਾਨ ਨੂੰ ਰੋਕਣ ਲਈ ਅੱਜ ਸੁਖਬੀਰ ਬਾਦਲ ਦੀਆਂ ਹਿਦਾਇਤਾਂ ’ਤੇ ਸਥਾਨਕ ਆਗੂਆਂ ਵਲੋਂ ਵਿਸੇਸ ਮੀਟਿੰਗ ਕੀਤੀ ਗਈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵਿਸੇਸ ਤੌਰ ’ਤੇ ਪੁੱਜੇ। ਮੀਟਿੰਗ ਦੌਰਾਨ ਮੋਹਿਤ ਗੁਪਤਾ (ਜਨਰਲ ਸੈਕਟਰੀ ਪੰਜਾਬ), ਇਕਬਾਲ ਸਿੰਘ ਬਬਲੀ ਢਿੱਲੋਂ (ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ), ਰਾਜਵਿੰਦਰ ਸਿੱਧੂ (ਸ਼ਹਿਰੀ ਪ੍ਰਧਾਨ) ,ਵਿਕਰਮ ਲੱਕੀ (ਜੁਆਇੰਟ ਸਕੱਤਰ) ਚਮਕੌਰ ਮਾਨ (ਪ੍ਰਧਾਨ ਕਿਸਾਨ ਵਿੰਗ), ਜਗਦੀਪ ਗਹਿਰੀ, ਮੋਹਨਜੀਤ ਪੁਰੀ, ਬਲਜੀਤ ਸਿੰਘ ਬੀੜ ਬਹਿਮਣ (ਸਾਬਕਾ ਮੇਅਰ) ਬਲਵਿੰਦਰ ਕੌਰ (ਸ਼ਹਿਰੀ ਇਸਤਰੀ ਪ੍ਰਧਾਨ) ਜੋਗਿੰਦਰ ਕੌਰ (ਐਸ.ਜੀ,ਪੀ,ਸੀ ਮੈਂਬਰ) ਆਦਿ ਆਗੂਆਂ ਨੇ ਇਕਜੁਟਤਾ ਦਿਖਾਉਂਦਿਆਂ ਐਲਾਨ ਕੀਤਾ ਕਿ ਉਹ ਪਾਰਟੀ ਦੇ ਨਾਲ ਖੜੇ ਹਨ। ਇਸ ਮੌਕੇ ਬੋਲਦਿਆਂ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਯੋਧਿਆਂ ਦੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਰੂਪ ਸਿੰਗਲਾ ਦੁਆਰਾ ਦਿੱਤਾ ਅਸਤੀਫਾ ਮੰਦਭਾਗਾ ਫੈਸਲਾ ਹੈ। ਆਗੂਆਂ ਨੇ ਉਲਟਾ ਸ਼੍ਰੀ ਸਿੰਗਲਾ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੇ ਔਖੇ ਸਮੇ ਨਾਲ ਖੜ੍ਹਨਾ ਚਾਹੀਦਾ ਸੀ । ਇਸ ਮੌਕੇ ਆਗੂਆਂ ਨੇ ਸਿੰਗਲਾ ਵੱਲੋ ਪਾਰਟੀ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਵੀ ਗਲਤ ਕਰਾਰ ਦਿੱਤਾ।
ਸਰੂਪ ਸਿੰਗਲਾ ਵਲੋਂ ਅਕਾਲੀ ਦਲ ਛੱਡਣ ਤੋਂ ਬਾਅਦ ਡੈਮੇਜ ਕੰਟਰੋਲ ਸ਼ੁਰੂ
3 Views