spot_img
spot_img

ਸਰੋਜ ਰਾਣੀ ਬਣੀ ਭਾਜਪਾ ਮਹਿਲਾ ਮੋਰਚੇ ਦੀ ਜ਼ਿਲ੍ਹਾ ਪ੍ਰਧਾਨ, ਵੀਨਾ ਗਰਗ ਨੂੰ ਬਣਾਇਆ ਕਾਰਜ਼ਕਾਰੀ ਮੈਂਬਰ

Date:

spot_img

ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ: ਭਾਰਤੀ ਜਨਤਾ ਪਾਰਟੀ ਨੇ ਅਪਣੀ ਮਹਿਲਾ ਆਗੂ ਸਰੋਜ ਰਾਣੀ ਨੂੰ ਜ਼ਿਲ੍ਹਾ ਭਾਜਪਾ ਮਹਿਲਾ ਮੋਰਚੇ ਦਾ ਪ੍ਰਧਾਨ ਬਣਾਇਆ ਹੈ। ਇਸਤੋਂ ਇਲਾਵਾ ਸੀਨੀਅਰ ਮਹਿਲਾ ਆਗੂ ਵੀਨਾ ਗਰਗ ਨੂੰ ਜ਼ਿਲ੍ਹਾ ਕਾਰਜ਼ਕਾਰਨੀ ਦਾ ਮੈਂਬਰ ਬਣਾਇਆ ਗਿਆ ਹੈ। ਮਹਿਲਾ ਆਗੂਆਂ ਨੂੰ ਨਿਯੁਕਤੀ ਪੱਤਰ ਦਿੰਦਿਆਂ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਸਿੰਗਲਾ ਨੇ ਦਾਅਵਾ ਕੀਤਾ ਕਿ ਭਾਜਪਾ ਹਮੇਸ਼ਾ ਔਰਤਾਂ ਨੂੰ ਹਰ ਖੇਤਰ ਵਿਚ ਪਹਿਲ ਦਿੰਦੀ ਹੈ ਅਤੇ ਪਾਰਟੀ ਵਿਚ ਬਣਦਾ ਸਨਮਾਨ ਦਿੱਤਾ ਜਾਂਦਾ ਹੈ।

ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ

ਉਨ੍ਹਾਂ ਉਮੀਦ ਜਾਹਰ ਕੀਤੀ ਕਿ ਇੰਨਾਂ ਨਵੀਆਂ ਨਿਯੁਕਤੀਆਂ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਇਸ ਮੌਕੇ ਮਹਿਲਾ ਮੋਰਚੇ ਦੀ ਪ੍ਰਧਾਨ ਸਰੋਜ ਰਾਣੀ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਮਜਬੂਤੀ ਲਈ ਪੂਰੇ ਉਤਸ਼ਾਹ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਦੌਰਾਨ ਸੀਨੀਅਰ ਆਗੂ ਰਾਜੇਸ਼ ਜਿੰਦਲ, ਉਮੇਸ਼ ਸ਼ਰਮਾ,ਅਸ਼ੋਕ ਬਾਲਿਆਵਾਲੀ, ਵਰਿੰਦਰ ਸ਼ਰਮਾ, ਰਮੇਸ਼ ਗਰਗ, ਰਕੇਸ਼ ਬਾਂਸਲ,ਰਾਜੂ ਜਿੰਦਲ, ਜੈਅੰਤ ਸ਼ਰਮਾ, ਰੀਤੂ ਰਾਣੀ, ਬੋਬੀ ਕਾਲੀਆ, ਰਵੀ ਮੌਰਿਆ ,ਰਜੇਸ਼ ਬਾਂਸਲ, ਸਤੀਸ਼ ਗੋਇਲ, ਰਜੀਵ ਸ਼ਰਮਾ, ਗੋਰਵ ਨਿਧਾਨੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Barnala Police ਦਾ ਤੜਕਸਾਰ ਬਦਮਾਸ਼ਾਂ ਨਾਲ ਮੁਕਾਬਲਾ; ਹਥਿਆਰਾਂ ਸਮੇਤ ਨਾਮੀਂ ਗੈਂਗਸਟਰ ਕਾਬੂ

Barnala News: Barnala Police ਅਤੇ ਕਾਉਂਟਰ ਇੰਟੈਲੀਜੈਂਸੀ ਟੀਮ ਦਾ...