ਸਹਿਕਾਰੀ ਸਭਾਵਾਂ ਯੂਨੀਅਨ ਵਲੋਂ ਡੀਸੀਯੂ ਦਫ਼ਤਰ ਅੱਗੇ ਧਰਨਾ, ਚੁੱਪ ਚਾਪ ਚੋਣ ਕਰਵਾਉਣ ਦੇ ਲਗਾਏ ਦੋਸ਼

Date:

spot_img

ਸੁਖਜਿੰਦਰ ਮਾਨ
ਬਠਿੰਡਾ, 26 ਮਈ: ਪੰਜਾਬ ਰਾਜ ਸਹਿਕਾਰੀ ਸਭਾਵਾਂ ਜ਼ਿਲਾ ਬਠਿੰਡਾ ਵਲੋਂ ਦੀ ਬਠਿੰਡਾ ਡਿਸਟਿ੍ਰਕਟ ਕੋ ਅਪ੍ਰੇਟਿਵ ਯੂਨੀਅਨ (ਡੀ ਸੀ ਯੂ )ਦੇ ਦਫਤਰ ਅਗੇ ਧਰਨਾ ਦਿਤਾ ਗਿਆ। ਇਸ ਮੌਕੇ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਮਹਿਕਮੇ ਵਲੋਂ ਡੀ ਸੀ ਯੂ ਦੀ ਚੋਣ ਚੁੱਪ ਚਾਪ ਕਰਵਾਈ ਜਾ ਰਹੀ ਹੈ ਜਦੋਂ ਕੇ ਸਹਿਕਾਰੀ ਸਭਾਵਾਂ ਡੀ ਸੀ ਯੂ ਦੀਆਂ ਮੈਂਬਰ ਹਨ। ਇਸ ਚੋਣ ਦਾ ਕਿਸੇ ਵੀ ਸਹਿਕਾਰੀ ਸਭਾ ਨੂੰ ਕੋਈ ਸੂਚਨਾ ਨਹੀਂ ਦਿਤੀ। ਯੂਨੀਅਨ ਆਗੂਆਂ ਵਲੋਂ ਐਲਾਨ ਕੀਤਾ ਕੇ ਕੱਲ ਤੋਂ ਸਾਰੀਆਂ ਸਭਾਵਾਂ ਬੰਦ ਕਰਕੇ ਰੋਸ ਕੀਤਾ ਜਾਵੇਗਾ। ਅੱਜ ਦੇ ਧਰਨੇ ਵਿਚ ਭੁਪਿੰਦਰ ਸਿੰਘ ਜ਼ਿਲਾ ਪ੍ਰਧਾਨ, ਕਰਮਜੀਤ ਸਿੰਘ ਜ਼ਿਲਾ ਮੀਤ ਪ੍ਰਧਾਨ, ਬਲਜਿੰਦਰ ਕੁਮਾਰ ਸਰਕਲ ਪ੍ਰਧਾਨ ਬਠਿੰਡਾ, ਗੁਰਪਾਲ ਸਿੰਘ ਸਟੇਟ ਨੁਮਾਇੰਦਾ, ਸਵਰਨ ਸਿੰਘ ਝੂਬਾ, ਅਮਨਦੀਪ ਸਿੰਘ ਬੀੜ, ਸੁਖਮਦਰ ਸਿੰਘ ਜੋਗਾ ਨੰਦ, ਸੁਰਜੀਤ ਸਿੰਘ ਕੋਟਸ਼ਮੀਰ,ਅਮਰਜੀਤ ਸਿੰਘ, ਲਖਵੀਰ ਸਿੰਘ ਮੁਲਤਾਨੀਆਂ ਸਮੇਤ ਬਹੁਤ ਸਾਰੇ ਕਰਮਚਾਰੀ ਹਾਜਰ ਹੋਏ।

spot_img
spot_img
spot_img

Share post:

Popular

More like this
Related

Amritsar ਵਿੱਚ 38.9 ਕਿਲੋ ਹੈਰੋਇਨ, 10 ਆਧੁਨਿਕ ਪਿਸਤੌਲਾਂ ਅਤੇ 800 ਗ੍ਰਾਮ ਅਫ਼ੀਮ ਬਰਾਮਦ; ਨਾਬਾਲਗ ਸਮੇਤ ਸੱਤ ਗ੍ਰਿਫ਼ਤਾਰ

👉ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ,...