ਸੁਖਜਿੰਦਰ ਮਾਨ
ਬਠਿੰਡਾ, 27 ਮਈ: ਜ਼ਿਲ੍ਹਾ ਕੋਆਪਰੇਟਿਵ ਸੁਸਾਇਟੀ ਦੀਆਂ ਆਗਾਮੀ 30 ਮਈ ਨੂੰ ਹੋਣ ਵਾਲੀਆਂ ਚੋਣਾਂ ਅੱਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਮੁਲਤਵੀ ਕਰ ਦਿੱਤੀਆਂ ਗਈਆਂ। ਬੀਤੇ ਕੱਲ ਤੋਂ ਯੂਨੀਅਨ ਨੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋਕਿ ਡੀ ਸੀ ਯੂ ਦੇ ਗੇਟ ਅੱਗੇ ਰੋਸ ਧਰਨਾ ਲਗਾਇਆ ਹੋਇਆ ਸੀ। ਅਧਿਕਾਰੀਆਂ ਵਲੋਂ ਚੋਣਾਂ ਮੁਲਤਵੀਂ ਕਰਨ ਦੇ ਐਲਾਨ ਤੋਂ ਬਾਅਦ ਯੂਨੀਅਨ ਵਲੋਂ ਧਰਨੇ ਨੂੰ ਚੁੱਕ ਲਿਆ ਗਿਆ। ਯੂਨੀਅਨ ਦੇ ਆਗੂਆਂ ਦਾ ਦੋਸ਼ ਸੀ ਕਿ ਸਰਕਾਰ ਬਦਲਣ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਦੇ ਪਦਚਿੰਨਾਂ ’ਤੇ ਚੱਲਦਿਆਂ ਚੁਪ ਚਪੀਤੇ ਚਹੇਤਿਆਂ ਨੂੰ ਬਤੌਰ ਡਾਇਰੈਕਟਰ ਐਡਜੇਸਟ ਕਰਨ ਲਈ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਸਨ। ਜਦੋਂਕਿ ਸਹਿਕਾਰਤਾ ਵਿਭਾਗ ਦੇ ਨਿਯਮਾਂ ਅਨੁਸਾਰ ਜਦੋ ਵੀ ਕਿਸੇ ਅਦਾਰੇ ਦੀ ਚੋਣ ਹੁੰਦੀ ਹੈ ਤਾ ਸਹਿਕਾਰੀ ਸਭਾਵਾ ਨੂੰ ਸੂਚਿਤ ਕਰਨਾ ਜਰੂਰੀ ਹੁੰਦਾ ਹੈ ਪਰ ਇੱਥੇ ਸਹਿਕਾਰਤਾ ਵਿਭਾਗ ਵੱਲੋ ਕਿਸੇ ਵੀ ਸਭਾ ਨੂੰ ਸੂਚਨਾ ਨਹੀ ਭੇਜੀ ਗਈ। ਯੂਨੀਅਨ ਦੇ ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸਹਿਕਾਰਤਾ ਵਿਭਾਗ ਵੱਲੋ ਇਸ ਮਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੀ ਉੱਚ ਪੱਧਰੀ ਜਾਚ ਕਰਵਾਈ ਜਾਵੇ। ਇਸ ਮੌਕੇ ਬਲਿਜੰਦਰ ਸਰਮਾ ਕੋਟਸਮੀਰ ਸਰਕਲ ਪ੍ਰਧਾਨ ਬਠਿੰਡਾ, ਬਲਕਰਨ ਦਾਸ ਪ੍ਰਧਾਨ ਸਰਕਲ ਫੂਲ, ਗੁਰਦੇਵ ਸਿੰਘ ਪ੍ਰਧਾਨ ਸਰਕਲ ਭਗਤਾ,ਜਿਲ੍ਹਾ ਮੀਤ ਪ੍ਰਧਾਨ ਕਰਮਜੀਤ ਸਿੰਘ, ਗੁਰਮੇਲ ਸਿੰਘ ਜਿਲ੍ਹਾ ਖਜਾਨਚੀ ,ਗੁਰਪਾਲ ਸਿੰਘ ਸਾਬਕਾ ਜਿਲ੍ਹਾ ਪ੍ਰਧਾਨ,ਗੁਰਜੰਟ ਸਿੰਘ ਨਾਥਪੁਰਾ,ਕੁਲਦੀਪ ਸਿੰਘ ਬੁਰਜ ਕਾਨ ਸਿੰਘ ਵਾਲਾ,ਦਰਸਨ ਸਿੰਘ ਮਹਿਰਾਜ, ਅਮਿ੍ਰੰਤ ਸਿੰਘ ਗੋਨਿਆਣਾ,ਗਗਨਦੀਪ ਸਿੰਘ ਬੱਜੋਆਣਾ, ਮਨਪ੍ਰੀਤ ਸਿੰਘ ਨਾਥਪੁਰਾ , ਅਮਰਜੀਤ ਸਿੰਘ ਝੰਡੂ ਕੇ , ਸਵਰਨ ਸਿੰਘ ਝੁੰਬਾ,ਰਾਜ ਸਿੰਘ ਨਥਾਣਾ, ਇੰਦਰਜੀਤ ਸਿੰਘ ਪੂਹਲਾ, ਛਿੰਦਰ ਸਿੰਘ ਜੰਡਾਵਾਲਾ,ਜਗਜੀਤ ਸਿੰਘ ਦਿਉਣ,ਨੈਬ ਸਿੰਘ ਗੁਲਾਬਗੜ੍ਹ , ਰਮਨਦੀਪ ਸਿੰਘ ਹਰਾਏਪੁਰ ਆਦਿ ਨੇ ਵੀ ਸੰਬੋਨ ਕੀਤਾ। ਉਧਰ ਡੀਸੀਯੂ ਦੇ ਜ਼ਿਲ੍ਹਾ ਮੈਨੇਜਰ ਮੋਹਨ ਵਰਮਾ ਨੇ ਦਾਅਵਾ ਕੀਤਾ ਕਿ ਚੋਣ ਪ੍ਰੋਗਰਾਮ ਦੀ ਸੂਚਨਾ ਬਕਾਇਦਾ ਅਖ਼ਬਾਰਾਂ ਵਿਚ ਵੀ ਦਿੱਤੀ ਗਈ ਸੀ ਤੇ ਨਾਲ ਹੀ ਜ਼ਿਲ੍ਹੇ ਦੀਆਂ 195 ਸਹਿਕਾਰੀ ਖੇਤੀਬਾੜੀ ਸਭਾਵਾਂ ਨੂੰ ਲਿਖ਼ਤੀ ਸੂਚਨਾ ਭੇਜੀ ਗਈ ਸੀ ਪ੍ਰੰਤੂ ਇਹ ਪੱਤਰ ਕਿਉਂ ਨਹੀਂ ਭੇਜਿਆ, ਇਸਦੀ ਜਾਂਚ ਕੀਤੀ ਜਾਵੇਗੀ।
Share the post "ਸਹਿਕਾਰੀ ਸਭਾਵਾ ਕਰਮਚਾਰੀ ਯੂਨੀਅਨ ਵਲੋਂ ਵਿੱਢੇ ਸੰਘਰਸ਼ ਤੋਂ ਬਾਅਦ ਚੋਣਾਂ ਹੋਈਆਂ ਮੁਲਤਵੀ"