WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਸਹੀਦ ਭਗਤ ਸਿੰਘ ਹਰਿਆਵਲ ਲਹਿਰ: ਪੰਜਾਬ ਸਰਕਾਰ 10 ਫੀਸਦ ਜੰਗਲਾਤ ਖੇਤਰ ਨੂੰ ਫਲਾਂ ਦੇ ਬਾਗਾਂ ਵਿੱਚ ਕਰੇਗੀ ਤਬਦੀਲ

ਬਾਗਬਾਨੀ ਮੰਤਰੀ ਵੱਲੋਂ ਕਬਜ਼ਾ ਰਹਿਤ ਜਮੀਨਾਂ ‘ਤੇ ਰੁੱਖ ਲਗਾਉਣ ਦੇ ਨਿਰਦੇਸ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 25 ਅਗਸਤ:ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸੁਰੂ ਕੀਤੀ ਗਈ ਸਹੀਦ-ਏ-ਆਜਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ 10 ਫੀਸਦੀ ਜੰਗਲਾਤ ਖੇਤਰ ਨੂੰ ਫਲਾਂ ਦੇ ਬਾਗਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਗਈ ਕਬਜ਼ਾ ਵਿਰੋਧੀ ਮੁਹਿੰਮ ਤਹਿਤ ਕਬਜ਼ੇ ਤੋਂ ਮੁਕਤ ਕਰਵਾਈਆਂ ਜਾ ਰਹੀਆਂ ਸਰਕਾਰੀ ਜਮੀਨਾਂ ‘ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਿਰਦੇਸ ਦਿੱਤੇ ਹਨ।
ਉਨ੍ਹਾਂ ਕਿਹਾ, “ਫਲਦਾਰ ਰੁੱਖ ਲਗਾਉਣ ਨਾਲ ਨਾ ਸਿਰਫ ਸੂਬੇ ਵਿੱਚ ਹਰਿਆਲੀ ਵਧਾਉਣ ਵਿੱਚ ਮਦਦ ਮਿਲੇਗੀ ਸਗੋਂ ਇਹ ਸੂਬੇ ਵਿੱਚ ਮਧੂ-ਮੱਖੀ ਲਈ ਬਨਸਪਤੀ ਖੇਤਰ ਨੂੰ ਵਧਾਉਣ ਦੇ ਨਾਲ-ਨਾਲ ਲੋਕਾਂ ਲਈ ਪੌਸਟਿਕ ਸੁਰੱਖਿਆ ਵੀ ਯਕੀਨੀ ਬਣਾਏਗਾ।” ਬਾਗਬਾਨੀ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਧੂ ਮੱਖੀ ਪਾਲਕਾਂ ਨੂੰ ਮਧੂ ਮੱਖੀ ਲਈ ਬਨਸਪਤੀ ਦੀ ਭਾਲ ਵਿੱਚ ਹਿਮਾਚਲ ਪ੍ਰਦੇਸ, ਉੱਤਰਾਖੰਡ, ਰਾਜਸਥਾਨ ਵਰਗੇ ਹੋਰ ਰਾਜਾਂ ਵੱਲ ਦੇਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਅਸੀਂ ਸੂਬੇ ਭਰ ਵਿੱਚ ਮਧੂ-ਮੱਖੀਆਂ ਲਈ ਢੁੱਕਵਾਂ ਬਨਸਪਤੀ ਖੇਤਰ ਤਿਆਰ ਕਰ ਲਵਾਂਗੇ ਤਾਂ ਮਧੂ ਮੱਖੀ ਪਾਲਕਾਂ ਨੂੰ ਇਸ ਸਬੰਧੀ ਆਪਣੇ ਸਹਿਰ ਤੋਂ ਵੀ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਮਧੂ-ਮੱਖੀਆਂ ਦੀਆਂ ਚਾਰ ਲੱਖ ਤੋਂ ਵੱਧ ਕਾਲੋਨੀਆਂ ਹਨ।
ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਅੰਬ, ਬੇਰ, ਸ਼ਹਿਤੂਤ, ਆਂਵਲਾ, ਕਰੌਂਦਾ, ਬੇਲ, ਢੇਊ ਅਤੇ ਜਾਮੁਨ ਵਰਗੇ ਰੁੱਖ ਪੌਸਟਿਕ ਸੁਰੱਖਿਆ ਨੂੰ ਯਕੀਨੀ ਬਣਾਉਣਗੇ, ਉੱਥੇ ਹੀ ਜਕਰੰਡਾ, ਅਮਲਤਾਸ, ਕੜ੍ਹੀ ਪੱਤਾ, ਸਿਰੀਸ, ਸੀਸਮ, ਲੈਗਰਸਟ੍ਰੋਮੀਆ, ਨਿੰਮ, ਅਰਜੁਨ, ਕੈਸੀਆ ਅਤੇ ਸੋਹੰਜਨਾ ਸਮੇਤ ਹੋਰ ਕਿਸਮਾਂ ਦੇ ਦਰੱਖਤ ਲਗਾਏ ਜਾਣਗੇ ਜੋ ਮਧੂ ਮੱਖੀਆਂ ਲਈ ਬਨਸਪਤੀ ਖੇਤਰ ਨੂੰ ਵਧਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪੌਦੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਨਾਲ ਨਾਲ ਵਿਭਿੰਨਤਾ ਲਿਆਉਣ ਵਿੱਚ ਵੀ ਮਦਦ ਕਰਨਗੇ।
ਮੰਤਰੀ ਨੇ ਬਾਗਬਾਨੀ, ਜੰਗਲਾਤ, ਡਰੇਨਜ਼, ਨਹਿਰਾਂ ਅਤੇ ਪੰਚਾਇਤੀ ਰਾਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਰਬਪੱਖੀ ਮਾਡਲ ਨੂੰ ਹਕੀਕਤ ਵਿੱਚ ਬਦਲਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ ਦਿੱਤੇ।ਇਸ ਦੌਰਾਨ ਡਾਇਰੈਕਟਰ ਬਾਗਬਾਨੀ ਸੈਲੇਂਦਰ ਕੌਰ, ਮੁੱਖ ਵਣਪਾਲ ਜੰਗਲਾਤ ਐਨ.ਐਸ.ਰੰਧਾਵਾ, ਚੀਫ ਇੰਜੀਨੀਅਰ ਡਰੇਨਜ ਦਵਿੰਦਰ ਸਿੰਘ ਅਤੇ ਚੀਫ ਇੰਜੀਨੀਅਰ ਨਹਿਰਾਂ ਆਈ.ਡੀ.ਗੋਇਲ ਹਾਜਰ ਸਨ।

Related posts

ਖੇਡਾਂ ਵਤਨ ਪੰਜਾਬ ਦੀਆਂ ਦੇ ਉਦਘਾਟਨੀ ਸਮਾਰੋਹ ਮੌਕੇ ਪਿਛਲੇ ਪੰਜ ਸਾਲ ਦੇ ਮੈਡਲ ਜੇਤੂਆਂ ਦੀ ਖਤਮ ਹੋਵੇਗੀ ਉਡੀਕ

punjabusernewssite

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ: ਸਿਬਿਨ ਸੀ

punjabusernewssite

ਮੀਤ ਹੇਅਰ ਵੱਲੋਂ ਦਿੱਤਾ ਬਿਆਨ ਪੰਜਾਬ ਦੀ ਸਾਖ ਨੂੰ ਠੇਸ ਪਹੁੰਚਾਉਣ ਵਾਲਾ:ਬਲਬੀਰ ਸਿੰਘ ਸਿੱਧੂ

punjabusernewssite