ਸੁਖਜਿੰਦਰ ਮਾਨ
ਬਠਿੰਡੇ, 26 ਜਨਵਰੀ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ 74ਵਾਂ ਗਣਤੰਤਰ ਦਿਵਸ ਸ਼ਹੀਦ ਜਰਨੈਲ ਸਿੰਘ ਰਾਠੌੜ ਚੌਕ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸਮਾਜ ਸੇਵੀ ਯੋਗਾ ਟੀਚਰ ਸ੍ਰੀਮਤੀ ਵੰਦਨਾ ਅਰੋੜਾ ਅਤੇ ਸ੍ਰੀਮਤੀ ਜਸਵਿੰਦਰ ਕੌਰ ਵੱਲੋਂ ਨਿਭਾਈ ਗਈ। ਇਸ ਤੋ ਬਾਅਦ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਇਵਨਿੰਗ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ 26 ਜਨਵਰੀ 1950 ਨੂੰ ਭਾਰਤ ਦੇਸ਼ ਵਿੱਚ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਸਾਰਾ ਦੇਸ਼ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਉਂਦਾ ਹੈ। ਇਸ ਮੌਕੇ ਤੇ ਸੁਸਾਇਟੀ ਦੇ ਸਰਪ੍ਰਸਤ ਸ੍ਰ ਤਰਲੋਚਨ ਸਿੰਘ ਸੇਠੀ, ਪ੍ਰਧਾਨ ਅਵਤਾਰ ਸਿੰਘ ਗੋਗਾ, ਮਹਿੰਦਰ ਸਿੰਘ 639 , ਮੈਂਬਰ ਜਤਿੰਦਰ ਕੁਮਾਰ, ਸੁਰਿੰਦਰਪਾਲ ਸਿੰਘ, ਸੰਜੀਵ ਕੁਮਾਰ ਆਦਿ ਮੌਜੂਦ ਸਨ। ਸੁਸਾਇਟੀ ਸਰਪ੍ਰਸਤ ਤਰਲੋਚਨ ਸਿੰਘ ਸੇਠੀ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Share the post "ਸ਼ਹੀਦ ਜਰਨੈਲ ਸਿੰਘ ਵੈਲਫ਼ੇਅਰ ਸੁਸਾਇਟੀ ਨੇ ਧੂਮਧਾਮ ਨਾਲ ਮਨਾਇਆ 74ਵਾਂ ਗਣਤੰਤਰ ਦਿਵਸ"