ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਦਾ ਹਾਲ ਜਾਣਨ ਲਈ ਪੁੱਜੇ ਸਪੀਕਰ ਸੰਧਵਾਂ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਕੋਟਕਪੂਰਾ, 31 ਮਈ :- ਅਕਾਲੀ ਦਲ ਬਾਦਲ ਦੇ ਸਾਬਕਾ ਜਿਲਾ ਪ੍ਰਧਾਨ ਅਤੇ ਸ਼ੋਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਾਬਕਾ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਦੇ ਗ੍ਰਹਿ ਵਿਖੇ ਪੁੱਜ ਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਉਹਨਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਉਹਨਾ ਨਾਲ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਪੀਆਰਓ, ਅਮਨਦੀਪ ਸਿੰਘ ਸੰਧੂ ਪੀ.ਏ., ‘ਆਪ’ ਆਗੂ ਜਗਤਾਰ ਸਿੰਘ ਨੰਗਲ ਅਤੇ ਹੋਰ ਵੀ ਪਾਰਟੀ ਵਰਕਰ ਹਾਜਰ ਸਨ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਜਥੇਦਾਰ ਨੰਗਲ ਦੇ ਦਿਮਾਗ ਦੇ ਉੱਪਰਲੇ ਪਾਸੇ ਅਚਾਨਕ ਬਣੀਆਂ ਰਸੋਲੀਆਂ ਦਾ ਆਪ੍ਰੇਸ਼ਨ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਹੋਇਆ ਸੀ ਤੇ ਹੁਣ ਉਹ ਆਪਣੇ ਘਰ ਵਿਖੇ ਆਰਾਮ ਕਰ ਰਹੇ ਹਨ। ਸਪੀਕਰ ਸੰਧਵਾਂ ਨੇ ਉਹਨਾ ਦੀ ਜਲਦ ਤੰਦਰੁਸਤੀ ਅਤੇ ਸਿਹਤਯਾਬੀ ਦੀ ਕਾਮਨਾ ਕਰਦਿਆਂ ਆਖਿਆ ਕਿ ਉਹ ਜਲਦ ਤੰਦਰੁਸਤ ਹੋ ਕੇ ਲੋਕਾਂ ਦੀ ਸੇਵਾ ਕਰਨਗੇ ਅਰਥਾਤ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਯਤਨਸ਼ੀਲ ਰਹਿਣਗੇ। ਜਥੇਦਾਰ ਨੰਗਲ ਦੇ ਬੇਟੇ ਪ੍ਰਤਾਪ ਸਿੰਘ ਨੰਗਲ ਸਾਬਕਾ ਸਰਪੰਚ ਨੇ ਦੱਸਿਆ ਕਿ ਜਥੇਦਾਰ ਜੀ ਕੁਝ ਦਿਨ ਆਪਣੀ ਬੇਟੀ ਕੋਲ ਅਮਰੀਕਾ ਵਿਖੇ ਰਹਿ ਕੇ ਆਏ ਹਨ ਤੇ ਉਹਨਾਂ ਦੇ ਸਿਰ ’ਚ ਕੋਈ ਤਕਲੀਫ ਨਾ ਹੋਣ ਦੇ ਬਾਵਜੂਦ ਵੀ ਰਸੋਲੀਆਂ ਦਾ ਪਤਾ ਲੱਗਾ ਤੇ ਜਦ ਮੋਹਾਲੀ ਦੇ ਨਿੱਜੀ ਹਸਪਤਾਲ ਵਿਖੇ ਜਾ ਕੇ ਚੈੱਕਅਪ ਕਰਵਾਇਆ ਤਾਂ ਉਹਨਾਂ ਨੇ ਤੁਰਤ ਆਪ੍ਰੇਸ਼ਨ ਦੀ ਸਲਾਹ ਦਿੱਤੀ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Chief Secretary KAP Sinha ਵੱਲੋਂ ਰਾਜ ਪੱਧਰੀ ਜਨਗਣਨਾ ਤਾਲਮੇਲ ਕਮੇਟੀ ਮੀਟਿੰਗ ਵਿੱਚ ਤਿਆਰੀਆਂ ਦੀ ਸਮੀਖਿਆ

Chandigarh News:ਅੱਜ ਇੱਥੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ....

त्योहारी सीजन से पहले हरियाणा सरकार खाद्य सुरक्षा को लेकर मुस्तैद

👉एनालॉग पनीर पर सख्ती, घी के नाम पर बिकने...