ਬਠਿੰਡਾ, 18 ਅਕਤੂਬਰ (ਅਸ਼ੀਸ਼ ਮਿੱਤਲ): ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਬੁੱਧਵਾਰ ਨੂੰ ਮੁੜ ਵਿਜੀਲੈਂਸ ਦਫ਼ਤਰ ਪੇਸ਼ ਹੋਏ। ਕਰੀਬ ਦੋ ਘੰਟੇ ਵਿਜੀਲੈਂਸ ਅਧਿਕਾਰੀਆਂ ਵਲੋਂ ਉਨ੍ਹਾਂ ਕੋਲੋਂ ਪੁਛਗਿਛ ਕੀਤੀ ਗਈ। ਖੁਦ ਸ: ਕਾਂਗੜ੍ਹ ਨੇ ਪੇਸ਼ੀ ਭੁਗਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਂਚ ਏਜੰਸੀ ਨੇ ਕੁੱਝ ਦਸਤਾਵੇਜ਼ ਮੰਗੇ ਸਨ, ਜਿਹੜੇ ਉਨ੍ਹਾਂ ਨੂੰ ਸੌਪੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਬਿਲਕੁਲ ਬੇਦਾਗ ਹਨ ਤੇ ਜਾਂਚ ਵਿਚੋਂ ਪੂਰੀ ਤਰ੍ਹਾਂ ਬਰੀ ਹੋ ਕੇ ਨਿਕਲਣਗੇ।
ਆਮ ਆਦਮੀ ਪਾਰਟੀ ਵੱਲੋਂ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ
ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਸਦੇ ਖ਼ਿਲਾਫ਼ ਗੁਪਤ ਪੱਤਰ ਭੇਜਣ ਵਾਲਿਆਂ ਦੀ ਵਿਜੀਲੈਂਸ ਨੂੰ ਪੜਤਾਲ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਸਿਕਾਇਤ ਝੂਠੀ ਪਾਈ ਜਾਂਦੀ ਹੈ ਤਾਂ ਉਨ੍ਹਾਂ ਵਿਰੁਧ ਵੀ ਕਾਨੂੰਨ ਮੁਤਾਬਕ ਕਾਰਵਾਈ ਕਰਨੀ ਬਣਦੀ ਹੈ। ਦਸਣਾ ਬਣਦਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਸਾਬਕਾ ਮੰਤਰੀ ਸ: ਕਾਂਗੜ੍ਹ ਵਿਰੁਧ ਜਾਂਚ ਕੀਤੀ ਜਾ ਰਹੀ ਹੈ।
ਸਾਬਕਾ ਮੰਤਰੀ ਕਾਂਗੜ੍ਹ ਵਲੋਂ ਅਪਣੇ ਸਿਆਸੀ ਵਿਰੋਧੀ ਸਾਬਕਾ ਮੰਤਰੀ ਮਲੂਕਾ ’ਤੇ ਵੱਡਾ ਸਿਆਸੀ ਹਮਲਾ
ਇਸ ਜਾਂਚ ਲਈ ਉਨ੍ਹਾਂ ਨੂੰ ਹੁਣ ਤੱਕ ਤਿੰਨ ਦਫ਼ਾ ਵਿਜੀਲੈਂਸ ਬਿਉਰੋ ਦੇ ਬਠਿੰਡਾ ਸਥਿਤ ਦਫ਼ਤਰ ਵਿਖੇ ਬੁਲਾਇਆ ਜਾ ਚੁੱਕਿਆ ਹੈ। ਵਿਜੀਲੈਂਸ ਅਧਿਕਾਰੀਆਂ ਮੁਤਾਬਕ ਸ: ਕਾਂਗੜ੍ਹ ਨੂੰ ਅਪਣੀ ਜਾਇਦਾਦ ਦੇ ਵੇਰਵੇ ਇੱਕ ਪ੍ਰੋਫ਼ਾਰਮੇ ਵਿਚ ਭਰ ਕੇ ਦੇਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਕਈ ਥਾਵੀਂ ਜਮੀਨ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹੋਏ ਹਨ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।
Share the post "ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਮੁੜ ਵਿਜੀਲੈਂਸ ਦਫ਼ਤਰ ਭੁਗਤੀ ਪੇਸ਼ੀ"