ਪੱਤਰਕਾਰ ਖ਼ੁਦਕਸ਼ੀ ਮਾਮਲੇ ’ਚ ਜਿੰਮੇਵਾਰ ਪੁਲਿਸ ਅਫ਼ਸਰਾਂ ਵਿਰੁਧ ਕੀਤੀ ਕਾਰਵਾਈ ਦੀ ਮੰਗ
ਸੁਖਜਿੰਦਰ ਮਾਨ
ਬਠਿੰਡਾ 26 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਡੀਐਸਪੀ ਗੁਰਸ਼ਰਨ ਸਿੰਘ ਦੇ ਮਾਮਲੇ ਵਿਚ ਵਿਤ ਮੰਤਰੀ ਮਨਪ੍ਰੀਤ ਬਾਦਲ ’ਤੇ ਨਿਸ਼ਾਨੇ ਲਗਾਉਂਦਿਆਂ ਕਾਂਗਰਸ ਸਰਕਾਰ ਨੂੰ ਪੱਤਰਕਾਰ ਖ਼ੁਦਕਸ਼ੀ ਦੇ ਮਾਮਲੇ ਵਿਚ ਜਿੰਮੇਵਾਰ ਪੁਲਿਸ ਅਫ਼ਸਰਾਂ ਵਿਰੁਧ ਵੀ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਸ਼੍ਰੀ ਸਿੰਗਲਾ ਨੇ ਕਿਹਾ ਕਿ ਡੀਐਸਪੀ ਨੂੰ ਨਾਜਾਇਜ਼ ਕੇਸ ਵਿੱਚ ਫਸਾਉਣ ਦੇ ਮਾਮਲੇ ਵਿਚ ਅਦਾਲਤ ਨੇ ਪਰਦਾਫਾਸ਼ ਕਰਦੇ ਹੋਏ ਥਾਣਾ ਸਿਵਲ ਲਾਈਨ ਦੇ ਥਾਣੇਦਾਰ ਰਵਿੰਦਰ ਸਿੰਘ ਭੀਟੀ ਅਤੇ ਉਨ੍ਹਾਂ ਦੇ ਮਦਦਗਾਰਾਂ 2 ਮਹਿਲਾ ਪੁਲੀਸ ਮੁਲਾਜਮਾਂ ਖ਼ਿਲਾਫ਼ ਪੁਲਿਸ ਨੂੰ ਕਾਰਵਾਈ ਕਰਨ ਦੇ ਦਿੱਤੀਆਂ ਹਦਾਇਤਾਂ ਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਸ: ਬਾਦਲ ਨਾਲ ਆਏ ਪੁਲਿਸ ਅਫ਼ਸਰਾਂ ਨੇ ਸ਼ਹਿਰੀਆਂ ਨੂੰ ਦਬਾੳਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਹ ਖ਼ੁਲਾਸਾ ਕਰਦੇ ਰਹੇ ਹਨ ਕਿ ਨਸ਼ਿਆਂ ਦਾ ਕਾਰੋਬਾਰ ਅਤੇ ਲੁੱਟ ਖਸੁੱਟ ਖਜ਼ਾਨਾ ਮੰਤਰੀ ਦੀ ਸ਼ਹਿ ਹੇਠ ਹੋ ਰਿਹਾ ਹੈ, ਹੁਣ ਉਹ ਸੱਚ ਸਾਹਮਣੇ ਆਉਣ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਡੀਐਸਪੀ ਗੁਰਸ਼ਰਨ ਸਿੰਘ ਇਕ ਸਾਫ਼ ਛਵੀ ਦੇ ਈਮਾਨਦਾਰ ਅਫ਼ਸਰ ਸਨ ਜਿਨ੍ਹਾਂ ਨੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਵੱਡੇ ਕਦਮ ਪੁੱਟੇ ਇਸੇ ਕਰਕੇ ਉਹ ਥਾਣੇਦਾਰ ਭੀਟੀ ਨੂੰ ਰੜਕਦਾ ਸੀ, ਕਿਉਂਕਿ ਇਹ ਉਸ ਔਰਤ ਦਾ ਘਰਵਾਲਾ ਏਐਸਈ ਖ਼ੁਦ ਨਸ਼ਿਆਂ ਦਾ ਕਾਰੋਬਾਰ ਕਰਦਾ ਸੀ ਤੇ ਇਨ੍ਹਾਂ ਨੂੰ ਹਫਤਾ ਵਸੂਲੀ ਦਿੰਦਾ ਸੀ। ਇਸੇ ਕਰਕੇ ਸਾਜਸ਼ਿ ਤਹਿਤ ਡੀ ਐੱਸ ਪੀ ਨੂੰ ਉਕਤ ਔਰਤ ਨੇ ਨਾਜਾਇਜ਼ ਕੇਸ ਵਿੱਚ ਫਸਾਇਆ ਹੈ। ਉਨ੍ਹਾਂ ਕਿਹਾ ਕਿ ਇਸ ਝੂਠੇ ਕੇਸ ਕਾਰਨ ਜਿੱਥੇ ਡੀਐਸਪੀ ਨੂੰ ਮਾਨਸਿਕ ਪੀੜਾਂ ਵਿਚੋਂ ਨਿਕਲਣਾ ਪਿਆ, ਉਥੇ ਉਸਦੇ ਰਿਸ਼ਤੇਦਾਰ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਨੂੰ ਆਪਣੀ ਜਾਨ ਗਵਾਉਣੀ ਪਈ। ਜਿਸਦੇ ਲਈ ਥਾਣੇਦਾਰ ਰਵਿੰਦਰ ਭੀਟੀ ਤੇ ਉਸਦੇ ਸਾਥੀ ਜਿੰਮੇਵਾਰ ਹਨ। ਸਾਬਕਾ ਇੰਸਪੈਕਟਰ ਰਾਜਿੰਦਰ ਕੁਮਾਰ ਦਾ ਮਾਮਲਾ ਵੀ ਚੁੱਕਦਿਆਂ ਕਿਹਾ ਕਿ ਹਾਲੇ ਤਕ ਉਸ ਮਾਮਲੇ ਦਾ ਵੀ ਕੋਈ ਸੱਚ ਸਾਹਮਣੇ ਨਹੀਂ ਆ ਸਕਿਆ। ਸਰੂਪ ਸਿੰਗਲਾ ਨੇ ਪੰਜਾਬ ਦੇ ਡੀਜੀਪੀ ,ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਖਜਾਨਾ ਮੰਤਰੀ ਦੇ ਗੁੰਡਾ ਰਾਜ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਉਣ ਅਤੇ ਥਾਣੇਦਾਰ ਨੂੰ ਤੁਰੰਤ ਗਿ੍ਰਫਤਾਰ ਕਰਕੇ ਪੁੱਛਗਿੱਛ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਜਾਂ ਸੀਬੀਆਈ ਤੋਂ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਥਾਣੇਦਾਰ ਭੀਟੀ ਵਿਰੁਧ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸੜਕਾਂ ਤੇ ਉਤਰੇਗਾ ਅਤੇ ਇਨ੍ਹਾਂ ਦੇ ਚਿਹਰੇ ਬੇਨਕਾਬ ਕੀਤੇ ਜਾਣਗੇ ।
ਸਾਬਕਾ ਵਿਧਾਇਕ ਨੇ ਡੀ ਐਸ ਪੀ ਮਾਮਲੇ ’ਚ ਵਿਤ ਮੰਤਰੀ ’ਤੇ ਲਗਾਏ ਨਿਸ਼ਾਨੇ
10 Views