ਪੰਜਾਬ ਤੇ ਪੰਜਾਬੀਆਂ ਨੂੰ ਫੇਲ੍ਹ ਕਰਨ ’ਤੇ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ
ਸੁਖਜਿੰਦਰ ਮਾਨ
ਬਠਿੰਡਾ, 11 ਸਤੰਬਰ : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਵਰਗੀ ਸੱਚੀ ਖੇਤਰੀ ਪਾਰਟੀ ਹੀ ਪੰਜਾਬ ਵਿਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ ਤੇ ਉਹਨਾਂ ਪੰਜਾਬ ਤੇ ਪੰਜਾਬੀਆਂ ਨੂੰ ਫੇਲ੍ਹ ਕਰਨ ਲਈ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਕਰੜੇ ਹੱਥੀਂ ਲਿਆ।
ਅਕਾਲੀ ਦਲ ਨੇ 4 ਨਵੇਂ ਮੁੱਖ ਸੇਵਾਦਾਰਾਂ ਤੇ ਵੱਖ-ਵੱਖ ਪਾਰਲੀਮਾਨੀ ਹਲਕਿਆਂ ਲਈ ਮੁਹਿੰਮ ਇੰਚਾਰਜਾਂ ਦਾ ਕੀਤਾ ਐਲਾਨ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਬਠਿੰਡਾ ਸ਼ਹਿਰੀ ਹਲਕੇ ਲਈ ਸਥਾਨਕ ਇੱਕ ਪੈਲੇਸ ਅਤੇ ਇਸਤੋਂ ਪਹਿਲਾਂ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਘੁੱਦਾ ਵਿਖੇ ਆਯੋਜਿਤ ਯੂਥ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਰਾਹੁਲ ਗਾਂਧੀ ’ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਜਿਸਨੇ ਕਿਹਾ ਸੀ ਕਿ 70 ਫੀਸਦੀ ਪੰਜਾਬੀ ਨੌਜਵਾਨ ਨਸ਼ੇੜੀ ਹਨ।
ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ
ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਸ਼ਰ੍ਹੇਆਮ ਸੂਬੇ ਦੇ ਹਿੱਤ ਵੇਚ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨ ਐਸ ਏ, ਟਾਡਾ ਤੇ ਯੂ ਏ ਪੀ ਏ ਵਰਗੇ ਕਾਨੂੰਨ ਲਗਾ ਕੇ ਨੌਜਵਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਲਈ ਵੱਖਰੀ ਕਮੇਟੀ ਬਣਾਈ।ਬੀਬੀ ਬਾਦਲ ਨੇ ਨੌਜਵਾਨਾਂ ਨੂੰ ਪੰਜਾਬ ਤੇ ਪੰਜਾਬੀਆਂ ਲਈ ਹਮੇਸ਼ਾ ਡਟਣ ਵਾਲੀ ਪਾਰਟੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਵੱਡੀ ਖਬਰ: ਪਰਵਿੰਦਰ ਝੋਟਾ ਨੂੰ ਕੋਰਟ ਨੇ ਕੀਤਾ ਰਿਹਾਅ, ਸ਼ਾਮ 6 ਵਜੇ ਜੇਲ੍ਹ ਤੋਂ ਬਾਹਰ
ਉਨ੍ਹਾਂ ਕਿਹਾ ਕਿ ਨੌਜਵਾਨਾਂ ਪਾਰਟੀ ਵੱਲੋਂ ਪਾਰਟੀ ਪ੍ਰਤੀ ਦਿਖਾਇਆ ਜਾ ਉਤਸ਼ਾਹ ਆਉਂਦੀਆਂ ਚੋਣਾਂ ਵਿਚ ਲਾਹੇਵੰਦ ਹੋਵੇਗਾ। ਉਨ੍ਹਾਂ ਕਾਂਗਰਸ ਤੇ ਆਪ ਵੱਲੋਂ ਸਿਆਸੀ ਲਾਹੇ ਵਾਸਤੇ ਅਕਾਲੀ ਦਲ ਨੂੰ ਬਦਨਾਮ ਕਰਨ ’ਤੇ ਦੋਵਾਂ ਨੂੰ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ’ਤੇ ਅਕਾਲੀ ਦਲ ਨੂੰ ਬਦਨਾਮ ਕੀਤਾ ਪਰ ਦੋਵਾਂ ਨੇ ਆਪਣੇ ਕੀਤੇ ਵਾਅਦਿਆਂ ਅਨੁਸਾਰ ਬੇਅਦਬੀ ਕੇਸ ਹੱਲ ਕਰਨ ਜਾਂ ਨਸ਼ਾ ਖਤਮ ਕਰਨ ਵਾਸਤੇ ਕੱਖ ਨਹੀਂ ਕੀਤਾ।
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਸੇਵਾਦਾਰ ‘ਤੇ ਤਾਣਿਆ ਪਿਸਤੌਲ
ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਟਮਰਿੰਦਰ ਸਿੰਘ ਨੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦਾ ਵਾਅਦਾ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਇਆ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਇਕ ਇਮਾਨਦਾਰ ਮੁੱਖ ਮੰਤਰੀ 10 ਦਿਨਾਂ ਵਿਚ ਹੀ ਨਸ਼ਾ ਖਤਮ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਜਦੋਂ ਤੋਂ ਆਪ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਨਸ਼ਿਆਂ ਦੇ ਧੰਦੇ ਵਿਚ 10 ਗੁਣਾ ਵਾਧਾ ਹੋ ਗਿਆ ਹੈ।
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਹੜਤਾਲ ਲਈ ਵਾਪਸ, ਆਮ ਵਾਂਗ ਕੰਮ ਕਾਜ਼ ਰਹੇਗਾ ਜਾਰੀ
ਇਸ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਝੂਠ ਬੋਲ ਕੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਤੇ ਹੁਣ ਵੀ ਲਗਾਤਾਰ ਝੂਠ ਬੋਲ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਧੋਖਾ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਜਿਸ ਤਰੀਕੇ ਆਪ ਸਰਕਾਰ ਪਾਰਟੀ ਹਾਈ ਕਮਾਂਡ ਦੇ ਅੱਗੇ ਝੁੱਕ ਗਈ ਤੇ ਸਰਕਾਰੀ ਨੌਕਰੀਆਂ ਬਾਹਰਲਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਸ ਤੋਂ ਇਸਦੇ ਇਰਾਦੇ ਸਪਸ਼ਟ ਹਨ।
ਵੱਖ-ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਨੂੰ 12 ਲੱਖ 75 ਹਜ਼ਾਰ ਰੁਪਏ ਭੇਟ
ਝਿੰਜਰ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਬਗੈਰ ਸੁਰੱਖਿਆ ਦੇ ਮਾਨਸਾ ਜਾ ਕੇ ਵਿਖਾਉਣ ਜਿਥੇ ਨੌਜਵਾਨਾਂ ਦੇ ਰੋਹ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ।ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਕੀ ਆਪ ਸਰਕਾਰ ਦੌਰਾਨ ਨਸ਼ਾ ਖਤਮ ਹੋ ਗਿਆ ਹੈ ਜਾਂ 10 ਗੁਣਾ ਵੱਧ ਗਿਆ ਹੈ ਤੇ ਇਹ ਵੀ ਕਿਹਾ ਕਿ ਆਪ ਸਰਕਾਰ ਵਿਚ ਬੇਅਦਬੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ,ਬਠਿੰਡਾ (ਸ਼ਹਿਰੀ) ਵਿਧਾਨ ਸਭਾ ਹਲਕੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਯੂਥ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ, ਕੌਂਸਲਰ ਮੱਖਣ ਸਿੰਘ, ਕੌਂਸਲਰ ਸੈਰੀ ਗੋਇਲ, ਮਨਮੋਹਨ ਕੁੱਕੂ ,ਹਰਵਿੰਦਰ ਸ਼ਰਮਾ ਗੰਜੂ, ਲਾਭ ਸਿੰਘ, ਸੁਖਦੇਵ ਸਿੰਘ ਗੁਰਥੜੀ, ਨਿਰਮਲ ਸੰਧੂ, ਗੁਰਪ੍ਰੀਤ ਸੰਧੂ, ਬੰਤ ਸਿੰਘ ਸਿੱਧੂ ਆਦਿ ਮੌਜੂਦ ਸਨ।
Share the post "ਸਿਰਫ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਹੀ ਪੰਜਾਬ ’ਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ: ਹਰਸਿਮਰਤ ਕੌਰ ਬਾਦਲ"