ਸੁਖਜਿੰਦਰ ਮਾਨ
ਬਠਿੰਡਾ, 17 ਅਗਸਤ : ਸਿਲਵਰ ਓਕਸ ਸਕੂਲ ਆਫ਼ ਗਰੁੱਪਜ਼ ਦੇ ਬੀਬੀਵਾਲਾ ਰੋਡ, ਡੱਬਵਾਲੀ ਰੋਡ ਅਤੇ ਸੁਸਾਂਤ ਸਿਟੀ-2 ਬਠਿੰਡਾ ਸਥਿਤ ਸਕੂਲਾਂ ਵਿਖੇ ਸੁਤੰਤਰਤਾ ਦਿਵਸ ਬੜੇ ਹੀ ਉਤਸਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਭਗਵੇਂ, ਚਿੱਟੇ ਅਤੇ ਹਰੇ ਗੁਬਾਰਿਆਂ ਅਤੇ ਝੰਡਿਆਂ ਨਾਲ ਸਜੇ, ਸਕੂਲ ਨੇ ਸਮਾਗਮ ਵਿੱਚ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਸਰੂਪ ਚੰਦ ਸਿੰਗਲਾ , ਡਾਇਰੈਕਟਰ ਸ੍ਰੀਮਤੀ ਮਾਲਵਿੰਦਰ ਕੌਰ ਅਤੇ ਸ੍ਰੀਮਤੀ ਬਰਿੰਦਰ ਪਾਲ ਸੇਖੋਂ ਨੇ ਤਿਰੰਗਾ ਲਹਿਰਾਇਆ ਅਤੇ ਸਾਰਿਆਂ ਨੇ ਮਿਲ ਕੇ ਰਾਸਟਰੀ ਗੀਤ ਗਾਇਆ ਅਤੇ ਆਜਾਦੀ ਦੀ ਖੁਸੀ ਦਾ ਇਜਹਾਰ ਕੀਤਾ। ਪ੍ਰੋਗਰਾਮ ਦੀ ਖਾਸ ਪੇਸ਼ਕਸ਼ ਕੈਬਨਿਟ ਮੈਂਬਰਾਂ ਅਤੇ ਸਕੂਲ ਹਾਊਸ – ਆਜਾਦ ਹਾਊਸ, ਭਗਤ ਹਾਊਸ, ਸੁਭਾਸ ਹਾਊਸ ਅਤੇ ਊਧਮ ਹਾਊਸ ਦੇ ਨਾਲ ਮਾਰਚ ਪਾਸਟ ਸੀ।ਸਕੂਲ ਦੇ ਹੇਡ ਬੋਯ ਅਤੇ ਹੇਡ ਗ੍ਰਲ ਦੀ ਅਗਵਾਈ ਚ ਵਿਦਿਆਰਥੀਆਂ ਨੇ ਢੋਲ ਦੀ ਗੂੰਜ ਤੇ ਸਾਨਦਾਰ ਮਾਰਚ ਪਾਸਟ ਕੀਤਾ। ਵਿਦਿਆਰਥੀਆਂ ਨੇ ਆਪਣੀ ਸੰਗੀਤਕ ਕੋਰੀਓਗ੍ਰਾਫੀ ਅਤੇ ਡਾਂਸ ਰਾਹੀਂ ਸਾਰੇਯਾਂਨੂੰ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਜਦੋਂ ਉਨ੍ਹਾਂ ਨੇ ਮਹਾਤਮਾ ਗਾਂਧੀ, ਨਹਿਰੂ, ਸੁਭਾਸ ਚੰਦਰ ਬੋਸ ਆਦਿ ਵਰਗੇ ਆਜਾਦੀ ਘੁਲਾਟੀਆਂ ਬਾਰੇ ਬੋਲਿਆ, ਜਿਨ੍ਹਾਂ ਨੇ ਭਾਰਤ ਦੀ ਆਜਾਦੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।ਇਨਾਮਾਂ ਦੀ ਵੰਡ 10ਵੀਂ ਜਮਾਤ ਦੇ ਸੈਸਨ 2021-22 ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕੀਤੀ ਗਈ, ਜਿਨ੍ਹਾਂ ਨੇ ਸਕੂਲ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਵੀ ਮਾਣ ਵਧਾਇਆ। ਸੇਂਟ ਜੇਵੀਅਰ ਸਕੂਲ ਵਿਖੇ ਆਯੋਜਿਤ ਐਸ.ਐਕਸ.ਐਮ.ਯੂ.ਐਨ. ਅਤੇ ਓਲੰਪੀਆਡ ਦੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਿਨ੍ਹਾਂ ਨੇ ਆਪਣਾ ਅਤੇ ਸਕੂਲ ਦਾ ਨਾਮ ਰੌਸਨ ਕੀਤਾ ਹੈ।
ਮੁੱਖ ਮਹਿਮਾਨ ਸ੍ਰੀ ਸਰੂਪ ਚੰਦ ਸਿੰਗਲਾ ਅਤੇ ਡਾਇਰੈਕਟਰ ਸ੍ਰੀਮਤੀ ਮਾਲਵਿੰਦਰ ਕੌਰ ਅਤੇ ਸ੍ਰੀਮਤੀ ਬਰਿੰਦਰ ਪਾਲ ਸੇਖੋਂ ਨੇ ਸੰਬੋਧਨ ਕਰਦਿਆਂ ਭਾਰਤੀ ਹੋਣ ਤੇ ਮਾਣ ਮਹਿਸੂਸ ਕਰਨ ਅਤੇ ਦੇਸ ਅਤੇ ਵਿਸਵ ਪ੍ਰਤੀ ਆਪਣਾ ਫਰਜ ਤੇ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ।ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਵਿਅਕਤੀ ਦਾ ਦੂਜਿਆਂ ਪ੍ਰਤੀ ਵਤੀਰਾ ਬਹੁਤ ਜਰੂਰੀ ਹੈ ਅਤੇ ਸਾਨੂੰ ਆਪਣੇ ਬਜੁਰਗਾਂ ਤੋਂ ਮਿਲੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਓਨਾ ਨੇ ਅੱਗੇ ਕਿਹਾ ਕਿ ਇਹ ਔਖੇ ਸਮੇਂ ਵਿਦਿਆਰਥੀਆਂ ਦੇ ਮਾਣ ਦੀ ਭਾਵਨਾ ਨੂੰ ਘੱਟ ਨਹੀਂ ਕਰ ਸਕਦੇ ਕਿਉਂਕਿ ਓਨਾ ਨੇ ਸਮਾਗਮਾਂ ਵਿੱਚ ਬੜੇ ਉਤਸਾਹ ਨਾਲ ਭਾਗ ਲਿਆ।ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਨੂੰ ਮਠਿਆਈਆਂ ਵੰਡ ਕੇ ਕੀਤੀ ਗਈ।