13 Views
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਸਥਾਨਕ ਸੁਸਾਂਤ ਸਿਟੀ ਵਿਚ ਸਥਿਤ ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵਲੋਂ ਜਿਮ ਕਾਰਬੇਟ ਅਤੇ ਨੈਨੀਤਾਲ ਲਈ ਚਾਰ ਦਿਨਾਂ ਮਨੋਰੰਜਕ ਯਾਤਰਾ ਕਰਵਾਈ ਗਈ। ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਪੰਛੀ ਦੇਖਣ, ਵਾਈਲਡ ਲਾਈਫ ਫੋਟੋਗ੍ਰਾਫੀ, ਸਫਾਰੀ ਆਦਿ ਦਾ ਆਨੰਦ ਲਿਆ। ਵਿਦਿਆਰਥੀਆਂ ਨੇ ਪ੍ਰਸਿੱਧ ਪਹਾੜੀ ਸਟੇਸਨ ਨੈਨੀਤਾਲ ਦਾ ਵੀ ਦੌਰਾ ਕੀਤਾ। ਵਿਦਿਆਰਥੀਆਂ ਨੇ ਇਸ ਯਾਤਰਾ ਦੌਰਾਨ ਨੈਨੀਤਾਲ ਝੀਲ, ਨੈਨੀ ਪੀਕ, ਗੁਰਨੇ ਹਾਊਸ,ਕੇਵ ਗਾਰਡਨ, ਸਤਤਾਲ, ਹਨੂੰਮਾਨਗੜ੍ਹੀ, ਮਾਲ ਰੋਡ, ਪੀ.ਟੀ. ਜੀ.ਬੀ. ਪੈਂਟ ਹਾਈ ਅਲਟੀਟਿਊਡ, ਚਿੜੀਆਘਰ ਆਦਿ ਦਾ ਦੌਰਾ ਕੀਤਾ। ਇਹ ਵਿਦਿਆਰਥੀਆਂ ਲਈ ਯਾਦਗਾਰੀ ਅਨੁਭਵਾਂ ਵਿੱਚੋਂ ਇੱਕ ਸੀ। ਸਕੂਲ ਦੇ ਬੁਲਾਰੇ ਨੇ ਦਸਿਆ ਕਿ ਇਹ ਯਾਤਰਾਵਾਂ ਸਾਨਦਾਰ ਅਨੁਭਵ ਪੇਸ ਕਰਦੀਆਂ ਹਨ ਅਤੇ ਚੰਗੀ ਤਰ੍ਹਾਂ ਯੋਜਨਾਬੱਧ ਸਕੂਲੀ ਯਾਤਰਾਵਾਂ ਮਨੋਰੰਜਨ ਅਤੇ ਸਾਨਦਾਰ ਯਾਦਾਂ ਦੇ ਨਾਲ-ਨਾਲ ਰੋਮਾਂਚਕ ਅਤੇ ਦਿਲਚਸਪ ਹੁੰਦੀਆਂ ਹਨ।