ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ: ਸਥਾਨਕ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਦੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਚੇਤਕ ਪਾਰਕ ਦੀ ਖੇਤਰੀ ਯਾਤਰਾ ‘ਤੇ ਲਿਜਾਇਆ ਗਿਆ। ਇਸ ਮੌਕੇ ਬੱਚੇ ਸਲਾਈਡਾਂ, ਸੀ-ਸਾਅ, ਝੂਲੇ, ਜੰਗਲ ਜਿਮ ਅਤੇ ਟਰੈਂਪੋਲਿਨ‘ਤੇ ਖੁੱਲ੍ਹੇ ਦਿਲ ਨਾਲ ਖੇਡੇ। ਉਨ੍ਹਾਂ ਨੇ ਵੱਖ-ਵੱਖ ਖੇਡਾਂ ਖੇਡ ਕੇ ਸੱਚ ਮੁੱਚ ਦਿਨ ਦਾ ਆਨੰਦ ਮਾਣਿਆ ।
ਵਿਜੀਲੈਂਸ ਨੇ ਮੁੜ ਕੱਢੇ ਮਨਪ੍ਰੀਤ ਬਾਦਲ ਨੂੰ ਸੰਮਨ, ਮੰਗਲਵਾਰ ਨੂੰ ਪੇਸ਼ ਹੋਣ ਲਈ ਕਿਹਾ
ਇਸੇ ਤਰ੍ਹਾਂ ਤੀਜੀ ਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ ਵੀ ਸ਼ੁੱਕਰਵਾਰ ਨੂੰ ਛੱਤਬੀੜ ਚਿੜੀਆਘਰ ਦੀ ਸੈਰ ਦਾ ਆਯੋਜਨ ਕੀਤਾ ਗਿਆ। ਇਸ ਮਜ਼ੇਦਾਰ ਸੈਰ-ਸਪਾਟੇ ਦਾ ਉਦੇਸ਼ ਬੱਚਿਆਂ ਨੂੰ ਜੀਵਾਂ ਦੀਆਂ ਭਿੰਨ ਕਿਸਮਾਂ ਬਾਰੇ ਦੱਸਣਾ ਅਤੇ ਜਾਨਵਰਾਂ ਅਤੇ ਪੰਛੀਆਂ ਦੀਆਂ ਰੰਗੀਨ ਕਿਸਮਾਂ ਪ੍ਰਤੀ ਜਾਗਰੂਕ ਕਰਨਾ ਸੀ। ਬੱਚਿਆਂ ਨੇ ਇਸ ਸੈਰ-ਸਪਾਟੇ ਦਾ ਪੂਰੇ ਉਤਸ਼ਾਹ ਨਾਲ ਆਨੰਦ ਲਿਆ।
ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ
ਉਹਨਾਂ ਨੇ ਜਾਨਵਰਾਂ ਦੀਆਂ ਭਿੰਨ- ਭਿੰਨ ਕਿਸਮਾਂ ਦੇਖ ਕੇ ਉਹਨਾਂ ਦੀ ਨਕਲ ਕਰ ਬਹੁਤ ਮਸਤੀ ਕੀਤੀ। ਬੱਚਿਆਂ ਨੇ ਡਾਇਨਾਸੌਰ ਪਾਰਕ ,ਹਿਰਨ ਸਫਾਰੀ ਤੇ ਸ਼ੇਰਸਫਾਰੀ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ ਅਤੇ ਕੋਆਰਡੀਨੇਟਰ ਵੀ ਮੌਜੂਦ ਸਨ।
Share the post "ਸਿਲਵਰ ਓਕਸ ਸਕੂਲ ਨੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਕਰਵਾਈਆਂ ਯਾਤਰਾਵਾਂ"