ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ: ਬਠਿੰਡਾ ਦੀ ਖਪਤਕਾਰ ਅਦਾਲਤ ਨੇ ਇੱਕ ਪੇਚੀਦਾ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਐਲਾਨ ਕੀਤਾ ਹੈ ਕਿ ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਮਕਾਨ ਮਾਲਕ ਨਹੀਂ, ਬਲਕਿ ਪੁਰਾਣਾ ਮਕਾਨ ਮਾਲਕ ਜਿੰਮੇਵਾਰ ਹੋਵੇਗਾ, ਜਿਸਦੇ ਸਮੇਂ ਦੌਰਾਨ ਇਹ ਬਿੱਲ ਪੈਡਿੰਗ ਹੋਏ ਹਨ। ਇਸ ਸਬੰਧ ਵਿਚ ਸਥਾਨਕ ਸ਼ਹਿਰ ਦੇ ਵਾਸੀ ਅਨਿਲ ਕੁਮਾਰ ਨੇ ਅਪਣੇ ਵਕੀਲ ਵਰੁਣ ਬਾਂਸਲ ਦੇ ਰਾਹੀਂ ਖਪਤਕਾਰ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ, ਜਿਸ ਵਿਚ ਉਸਨੇ ਦਾਅਵਾ ਕੀਤਾ ਸੀ ਕਿ ਉਸ ਵਲੋਂ ਖਰੀਦੇ ਹੋਏ ਪੁਰਾਣੇ ਮਕਾਨ ਵਿਚ ਪਾਵਰਕਾਮ ਇਸ ਕਰਕੇ ਬਿਜਲੀ ਦਾ ਮੀਟਰ ਨਹੀਂ ਲਗਾ ਰਿਹਾ ਸੀ ਕਿ ਉਸ ਘਰ ਦਾ ਪੁਰਾਣਾ ਬਿਜਲੀ ਬਿੱਲ ਬਕਾਇਆ ਪਿਆ ਹੋਇਆ ਸੀ।
ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆਂ ਦੇ ਅਦਾਲਤ ਵਲੋਂ ਗ੍ਰਿਫਤਾਰੀ ਵਰੰਟ ਜਾਰੀ
ਅਨਿਲ ਕੁਮਾਰ ਨੇ ਇਹ ਮਕਾਨ ਰਮੇਸ਼ ਨਾਂ ਦੇ ਵਿਅਕਤੀ ਤੋਂ ਖਰੀਦਿਆ ਸੀ। ਇਸ ਮਕਾਨ ਨੂੰ ਖਰੀਦਣ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਇੱਕ ਔਰਤ ਇਸ ਮਕਾਨ ’ਤੇ ਨਾਜਾਇਜ਼ ਕਬਜ਼ਾ ਕਰੀ ਬੈਠੀ ਹੈ, ਜਿਸਤੋਂ ਮਕਾਨ ਖ਼ਾਲੀ ਕਰਵਾਉਣ ਲਈ ਵੀ ਸ਼ਿਕਾਇਤਕਰਤਾ ਨੂੰ ਸਿਵਲ ਕੋਰਟ ’ਚ ਕੇਸ ਦਾਇਰ ਕਰਨਾ ਪਿਆ ਸੀ, ਜਿਸਤੋਂ ਬਾਅਦ ਅਦਾਲਤ ਨੇ ਉਸ ਦਾ ਕਬਜ਼ਾ ਛੁਡਵਾਉਣ ਦੇ ਹੁਕਮ ਦਿੱਤੇ ਸਨ। ਇੰਨਾ ਹੀ ਨਹੀਂ ਇਸ ਔਰਤ ਨੇ ਆਪਣੀ ਖਪਤ ਕੀਤੀ ਬਿਜਲੀ ਦੀ ਅਦਾਇਗੀ ਵੀ ਨਹੀਂ ਕੀਤੀ ਅਤੇ ਪੁਰਾਣੀ ਅਦਾਇਗੀ ਵੀ ਜਾਰੀ ਸੀ। ਅਨਿਲ ਕੁਮਾਰ ਨੇ ਮੀਟਰ ਕੱਟਣ ਲਈ ਕਈ ਵਾਰ ਬਿਜਲੀ ਬੋਰਡ ਨੂੰ ਦਰਖਾਸਤ ਦਿੱਤੀ।ਪਰ ਬਿਜਲੀ ਬੋਰਡ ਨੇ ਮੀਟਰ ਦਾ ਕੁਨੈਕਸ਼ਨ ਨਹੀਂ ਕੱਟਿਆ, ਜਿਸ ਕਾਰਨ ਬਿੱਲਾਂ ਦੀ ਗਿਣਤੀ ਵਧਦੀ ਰਹੀ ਅਤੇ ਬਿੱਲ ਕਰੀਬ 1,37,000/- ਰੁਪਏ ਤੱਕ ਪਹੁੰਚ ਗਿਆ।
ਨਸ਼ਿਆਂ ਵਿਰੁਧ ਬਠਿੰਡਾ ਪੁਲਿਸ ਨੇ ਕੱਢੀ ਸਾਈਕਲ ਰੈਲੀ
ਅਖੀਰ ਬਿਜਲੀ ਬੋਰਡ ਨੇ ਪੁਲਿਸ ਦੀ ਮਦਦ ਲੈ ਕੇ ਮੀਟਰ ਕੱਟ ਦਿੱਤਾ। ਜਦੋਂ ਅਨਿਲ ਕੁਮਾਰ ਨੇ ਘਰ ਵਿੱਚ ਸ਼ਿਫਟ ਹੋ ਕੇ ਉਸ ਵਿੱਚ ਨਵਾਂ ਮੀਟਰ ਲਗਾਉਣ ਲਈ ਅਰਜ਼ੀ ਦਿੱਤੀ ਤਾਂ ਬਿਜਲੀ ਬੋਰਡ ਨੇ ਉਸ ਦੀ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਪੁਰਾਣੇ ਬਕਾਏ ਦਾ ਭੁਗਤਾਨ ਕੀਤਾ ਜਾਵੇ। ਜਿਸ ਕਾਰਨ ਅਨਿਲ ਕੁਮਾਰ ਦੇ ਐਡਵੋਕੇਟ ਵਰੁਣ ਬਾਂਸਲ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਬਿਜਲੀ ਕੁਨੈਕਸ਼ਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮੌਲਿਕ ਅਧਿਕਾਰ ਹੈ ਅਤੇ ਧਾਰਾ 21 ਬਿਜਲੀ ਕੁਨੈਕਸ਼ਨ ਦੇਣ ਲਈ ਮਜਬੂਰ ਕਰਦੀ ਹੈ।ਦਲੀਲ ਇਹ ਵੀ ਦਿੱਤੀ ਗਈ ਸੀ ਕਿ ਪੁਰਾਣੀ ਅਦਾਇਗੀ ਦੀ ਜ਼ਿੰਮੇਵਾਰੀ ਪੁਰਾਣੇ ਮਾਲਕ ਜਾਂ ਉਸ ਵਿਅਕਤੀ ’ਤੇ ਆਉਂਦੀ ਹੈ ਜਿਸ ਨੇ ਉਸ ਸਮੇਂ ਬਿਜਲੀ ਦੀ ਖਪਤ ਕੀਤੀ ਸੀ।
ਪੂਨਮ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੰਭਾਲਿਆ ਚਾਰਜ
ਵਰੁਣ ਬਾਂਸਲ ਨੇ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਬਿਜਲੀ ਬੋਰਡ ਨੂੰ ਹੁਕਮ ਦਿੱਤੇ ਹਨ ਕਿ ਉਹ ਅਨਿਲ ਕੁਮਾਰ ਤੋਂ ਪੁਰਾਣੀ ਬਕਾਇਆ ਰਾਸ਼ੀ ਦੀ ਮੰਗ ਨਹੀਂ ਕਰ ਸਕਦੇ। ਇਹ ਰਕਮ ਪੁਰਾਣੇ ਮਾਲਕ ਜਾਂ ਉਕਤ ਔਰਤ ਤੋਂ ਵਸੂਲੀ ਜਾ ਸਕਦੀ ਹੈ। ਨਾਲ ਹੀ ਬਿਜਲੀ ਬੋਰਡ ਨੂੰ 5000/- ਰੁਪਏ ਮੁਆਵਜ਼ਾ ਅਤੇ ਪੁਰਾਣਾ ਮੀਟਰ ਕੱਟਣ ’ਚ ਦੇਰੀ ਕਰਨ ’ਤੇ ਅਨਿਲ ਕੁਮਾਰ ਨੂੰ 3000 ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਹਨ। ਇਸ ਹੁਕਮ ਨਾਲ ਅਦਾਲਤ ਨੇ ਸਾਰੇ ਨਵੇਂ ਮਕਾਨ ਮਾਲਕਾਂ ਦੇ ਅਧਿਕਾਰ ਸੁਰੱਖਿਅਤ ਕਰ ਲਏ ਹਨ, ਜਿਸ ਕਾਰਨ ਹੁਣ ਪੁਰਾਣੇ ਮਾਲਕਾਂ ਦੀ ਬਕਾਇਆ ਰਾਸ਼ੀ ਪੁਰਾਣੇ ਮਾਲਕਾਂ ਨੂੰ ਅਦਾ ਕਰਨੀ ਪਵੇਗੀ।
Share the post "ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ"