ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਬਠਿੰਡਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਦੀ ਅਗਵਾਈ ਹੇਠ ਵਿਸਵ ਯੁਵਾ ਹੁਨਰ ਦਿਵਸ ਮਨਾਇਆ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਹੁਨਰ ਹਾਸਲ ਕਰਨ ਲਈ ਉਤਸਾਹਿਤ ਕੀਤਾ ਜਾ ਸਕੇ।ਇਸ ਲਈ ਸਕੂਲ ਕੈਂਪਸ ਵਿੱਚ ਦੋ ਪ੍ਰਸਿੱਧ ਹੁਨਰਮੰਦ ਹਸਤੀਆਂ ਸ੍ਰੀਮਤੀ ਬਿੰਦੂ ਗਰਗ (ਫੈਸਨ ਡਿਜਾਈਨਰ) ਅਤੇ ਮਿਸ.ਕੀਆ ਡੁਮਰਾ (ਮੇਕਅੱਪ ਆਰਟਿਸਟ) ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਇੱਕ ਵੋਕੇਸਨਲ ਸਿੱਖਿਆ ਵਿੱਚ ਮੁਹਾਰਤ ਹਾਸਲ ਕਰਨ ਲਈ ਉਤਸਾਹਿਤ ਕੀਤਾ ਤਾਂ ਜੋ ਉਹ ਇਸ ਮੁਕਾਬਲੇ ਦੇ ਯੁੱਗ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਵਿਦਿਆਰਥੀਆਂ ਨੇ ਉਹਨਾਂ ਤੋਂ ਉਹਨਾਂ ਦੇ ਸਫਲਤਾ ਭਰੇ ਜੀਵਨ ਵਿਚ ਆਏ ਉਤਰਾਅ ਚੜ੍ਹਾਵਾਂ ਬਾਰੇ ਪ੍ਰਸਨ ਪੁੱਛੇ ਅਤੇ ਜਾਣਿਆ ਕਿ ਉਹਨਾਂ ਨੂੰ ਇਸ ਸਫਲਤਾ ਹਾਸਲ ਕਰਨ ਲਈ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਨ, ਸਖਤ ਮਿਹਨਤ ਅਤੇਮੁਹਾਰਤ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ।
ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਵਿਖੇ ‘ਵਿਸਵ ਯੁਵਾ ਹੁਨਰ ਦਿਵਸ’ ਮਨਾਇਆ
11 Views