ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਦੇ ਵਿਦਿਆਰਥੀ ਪਹੁੰਚੇ ਆਲ ਇੰਡੀਆ ਰੇਡੀਓ ਸਟੇਸਨ

0
21

ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਲਈ ਉਹਨਾਂ ਨੂੰ ਕਿਤਾਬੀ ਗਿਆਨ ਦੇ ਨਾਲ -ਨਾਲ ਵਿਵਹਾਰਿਕ ਗਿਆਨ ਵੀ ਦੇਣਾ ਬਹੁਤ ਜਰੂਰੀ ਹੈ ਅਤੇ ਅਜਿਹਾ ਗਿਆਨ ਦੇਣ ਲਈ ਵਿੱਦਿਅਕ ਟੂਰ ਮਹੱਤਵਪੂਰਨ ਕਾਰਜ ਕਰਦੇ ਹਨ। ਇਸਨੂੰ ਮੱਦੇਨਜਰ ਰੱਖਦਿਆਂ ਸਿਲਵਰ ਓਕਸ ਸਕੂਲ ਸੁਸਾਂਤ ਸਿਟੀ -2 ਬਠਿੰਡਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਨੀਤੂ ਅਰੋੜਾ ਦੀ ਅਗਵਾਈ ਹੇਠ ਆਲ ਇੰਡੀਆ ਰੇਡੀਓ ਸਟੇਸਨ ਬਠਿੰਡਾ ਦੇ ਨੁਮਾਇੰਦੇ ਰਾਜੀਵ ਅਰੋੜਾ ਦੇ ਸਹਿਯੋਗ ਸਦਕਾ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੇਡੀਓ ਸਟੇਸਨ ਬਠਿੰਡਾ ਵਿਖੇ ਲਿਜਾਇਆ ਗਿਆ। ਜਿਥੇ ਆਲ ਇੰਡੀਆ ਰੇਡੀਓ ਬਠਿੰਡਾ ਦੀ ਸਾਰੀ ਟੀਮ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੁਆਰਾ ਵਿਦਿਆਰਥੀਆਂ ਨੂੰ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ।ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਸਾਰੀ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੇ ਆਪਣੇ ਮਨ ਵਿੱਚ ਉਠਦੇ ਸਵਾਲਾਂ ਨੂੰ ਆਲ ਇੰਡੀਆ ਰੇਡੀਓ ਬਠਿੰਡਾ ਦੀ ਟੀਮ ਤੋਂ ਪੁੱਛਗਿੱਛ ਕੀਤੀ ਕਿ ਉਹ ਕਿਸ ਤਰ੍ਹਾਂ ਪ੍ਰੋਗਰਾਮਾਂ ਦੀ ਰਿਕਾਰਡਿੰਗ ਕਰਦੇ ਹਨ, ਉਹਨਾਂ ਨੂੰ ਇਸ ਸਾਰੀ ਪ੍ਰਕਿਰਿਆ ਲਈ ਕਿੰਨ੍ਹਾਂ ਸਮਾਂ ਲੱਗਦਾ, ਕਿਸ ਤਰ੍ਹਾਂ ਪ੍ਰੋਗਰਾਮਾਂ ਨੂੰ ਬਰੌਡਕਾਸਟ ਕੀਤਾ ਜਾਂਦਾ, ਇਸ ਕਾਰਜ ਲਈ ਉਹਨਾਂ ਨੂੰ ਕਿਸਦੇ ਸਹਿਯੋਗ ਜਰੂਰਤ ਹੁੰਦੀ ਹੈ, ਪ੍ਰੋਗਰਾਮਾਂ ਨੂੰ ਲਾਈਵਟੈਲੀਕਾਸਟ ਕਿਸ ਤਰ੍ਹਾਂ ਕੀਤਾ ਜਾਂਦਾ ਆਦਿ। ਸਾਰੀ ਹੀ ਟੀਮ ਨੇ ਬਹੁਤ ਹੀ ਸੰਤੁਸਟੀਜਨਕ ਜਵਾਬ ਦਿੱਤੇ ਜਿਸ ਕਾਰਨ ਵਿਦਿਆਰਥੀ ਬਹੁਤ ਖੁਸ ਨਜਰ ਆਏ। ਇਸਦੇ ਦੌਰਾਨ ਹੀ ਆਲ ਇੰਡੀਆ ਰੇਡੀਓ ਬਠਿੰਡਾ ਵਲੋਂ ਵਿਦਿਆਰਥੀਆਂ ਨੂੰ ‘ਨਿੱਕੇ-ਨਿੱਕੇਤਾਰੇ’ ਪ੍ਰੋਗਰਾਮ ਵਿੱਚ ਵੀ ਸਾਮਲ ਕੀਤਾ ਜਿਸ ਵਿਚ ਵਿਦਿਆਰਥੀਆਂ ਨੂੰ ਮਨਦੀਪ ਰਾਜੌਰਾ (ਪ੍ਰਡਿਊਸਰ) ਦੁਆਰਾ ਬਹੁਤ ਹੀ ਰੌਚਿਕ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਵਿਦਿਆਰਥੀਆਂ ਨੇ ਢੁੱਕਵੇਂ ਜਵਾਬ ਦਿੱਤੇ ਇਸਦੇ ਨਾਲ ਹੀ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸਨ ਕਰਦੇ ਹੋਏ ਕਵੀਸਰੀ, ਕਵਿਤਾਵਾਂ ਅਤੇ ਕਹਾਣੀ ਪੇਸ ਕੀਤੀ। ਇਸ ਮੌਕੇ ਤੇ ਆਲ ਇੰਡੀਆ ਰੇਡੀਓ ਸਟੇਸਨ ਬਠਿੰਡਾ ਦੇ ਇੰਜੀਨੀਅਰ ਤੀਰਥ ਸਿੰਘ ਧਾਲੀਵਾਲ, ਅਸੋਕ ਕੁਮਾਰ, ਕੁਲਵੀਰ ਸਿੰਘ ਸੋਢੀ ਅਤੇ ਮਨਦੀਪ ਰਾਜੌਰਾ ਹਾਜਰ ਸਨ ਜਿਨ੍ਹਾਂ ਦਾ ਸਕੂਲ ਟੀਮ ਵੱਲੋਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here