ਸੁਖਜਿੰਦਰ ਮਾਨ
ਬਠਿੰਡਾ, 24 ਮਈ: ਪਿਛਲੇ ਕੁੱਝ ਸਮੇਂ ਤੋਂ ਇਲਾਕੇ ਵਿਚ ਕਾਰ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਕਾਰ ਚੋਰ ਗਿਰੋਹ ਨੂੰ ਬੇਨਕਾਬ ਕਰਦਿਆਂ ਉਸਦੇ ਕੋਲੋ ਦੋ ਕਾਰਾਂ ਬਰਾਮਦ ਕਰਵਾਈਆਂ ਹਨ। ਅੱਜ ਇੱਥੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਇਸ ਗਿਰੋਹ ਦੇ ਦੋ ਮੈਂਬਰ ਵੀ ਕਾਬੂ ਕੀਤੇ ਗਏ ਹਨ, ਜਿੰਨ੍ਹਾਂ ਦੀ ਪਹਿਚਾਣ ਵਿਸ਼ਾਲ ਮੱਗੂ ਅਤੇ ਜਤਿੰਦਰ ਕੁਮਾਰ ਵਾਸੀ ਫਿਰੋਜ਼ਪੁਰ ਦੇ ਤੌਰ ’ਤੇ ਹੋਈ ਹੈ। ਫ਼ੜੇ ਗਏ ਦੋਨੋਂ ਨੌਜਵਾਨਾਂ ਦੀ ਉਮਰ ਕ੍ਰਮਵਾਰ 21 ਅਤੇ 23 ਸਾਲ ਹੈ ਤੇ ਇੰਨ੍ਹਾਂ ਵਿਰੁਧ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਹਨ। ਪੁਲਿਸ ਅਧਿਕਾਰੀ ਮੁਤਾਬਕ ਕਥਿਤ ਮੁੱਖ ਦੋਸੀ ਵਿਸਾਲ ਮੱਗੂ ਪਹਿਲਾਂ ਵੀ ਕਾਰ ਚੋਰੀ ਦੇ ਮਾਮਲੇ ਵਿਚ ਜੇਲ੍ਹ ਅੰਦਰ ਬੰਦ ਸੀ ਤੇ ਜਮਾਨਤ ਉਪਰ ਬਾਹਰ ਆਉਣ ਤੋਂ ਬਾਅਦ ਮੁੜ ਕਾਰ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਸਿਵਲ ਲਾਈਨ ਪੁਲਿਸ ਕੋਲ ਲੰਘੀ 14 ਮਾਰਚ ਨੂੰ ਗਣੇਸ਼ਾ ਬਸਤੀ ਦੇ ਅਵੀ ਗਰਗ ਨੇ ਸ਼ਕਿਾਇਤ ਦਰਜ ਕਰਵਾਈ ਸੀ ਕਿ ਉਸਦੀ ਕਾਰ ਚੋਰੀ ਹੋ ਗਈ। ਪੁਲਿਸ ਨੇ ਇਸ ਮਾਲਮੇ ਵਿਚ ਪਰਚਾ ਦਰਜ਼ ਕਰਨ ਤੋਂ ਬਾਅਦ ਹੁਣ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿੰਨ੍ਹਾਂ ਕੋਲੋ ਆਈ 20 ਅਤੇ ਡਿਜ਼ਾਇਰ ਕਾਰਾਂ ਬਰਾਮਦ ਹੋਈਆਂ ਹਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਥਿਤ ਦੋਸੀ ਕਾਰ ਨੂੰ ਚੋਰੀ ਕਰਨ ਤੋਂ ਬਾਅਦ ਅੱਗੇ ਸਸਤੇ ਰੇਟ ਉਪਰ ਵੇਚ ਦਿੰਦੇ ਸਨ।
ਸਿਵਲ ਲਾਈਨ ਪੁਲਿਸ ਨੇ ਕਾਰ ਚੋਰ ਗਿਰੋਹ ਨੂੰ ਕੀਤਾ ਬੇਨਕਾਬ, ਦੋ ਕਾਰਾਂ ਬਰਾਮਦ
16 Views