ਸੁਖਜਿੰਦਰ ਮਾਨ
ਬਠਿੰਡਾ, 6 ਸਤੰਬਰ : ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਅੱਜ ਅੱਜ ਸਿਵਲ ਸਰਜ਼ਨ ਡਾਕਟਰ ਤੇਜਵੰਤ ਸਿੰਘ ਢਿੱਲੋ ਦੀ ਅਗਵਾਈ ਹੇਠ ਗੈਰ ਸੰਚਾਰੀ ਰੋਗਾਂ ਬਾਰੇ ਜਾਣਕਾਰੀ ਦੇਣ ਲਈ ਜਿਲ੍ਹੇ ਦੇ ਆਸਾ ਫੈਸੀਲੀਲੇਟਰ ਅਤੇ ਐੱਲ.ਐਚ.ਵੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਸਮੂਹ ਆਸਾ ਫੈਸੀਲੀਟੇਟਰ ਅਤੇ ਐੱਲ.ਐਚ.ਵੀ ਅਤੇ ਆਸਾ ਵਰਕਰਾਂ ਨੂੰ ਆਪਣੇ ਆਪਣੇ ਏਰੀਏ ਦੇ ਸਰਵੇ ਦੌਰਾਨ ਲੋਕਾਂ ਵਿਚ ਬਲੱਡ ਪ੍ਰੈਸਰ, ਸੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਸਬੰਧੀ ਅਪੀਲ ਕੀਤੀ । ਇਸ ਸਮੇਂ ਡਾਕਟਰ ਬਦੀਸਾ ਦਾਸ ਨੇ ਦੱਸਿਆ ਕਿ ਬਲੱਡ ਪ੍ਰੈਸਰ, ਸੂਗਰ ਦੀ ਦਵਾਈ ਸਰਕਾਰੀ ਹਸਪਤਾਲਾਂ ਅਤੇ ਪੇਂਡੂ ਸਿਹਤ ਸੰਸਥਾਵਾਂ ਵਿਚ ਮੌਜੂਦ ਹੈ। ਉਨਾਂ ਆਸਾ ਵਰਕਰਾਂ ਨੂੰ ਫੀਲਡ ਵਿਚ ਜਾ ਕੇ ਬਲੱਡ ਪ੍ਰੈਸਰ ਅਤੇ ਸੂਗਰ ਦੇ ਮਰੀਜਾਂ ਦਾ ਡਾਟਾ ਲੈਣ ਅਤੇ ਰਿਪੋਰਟਿੰਗ ਕਰਨ ਦੀ ਹਦਾਇਤ ਕੀਤੀ ਤਾਂ ਜੋ ਮਰੀਜਾਂ ਦਾ ਸਰਕਾਰੀ ਸੰਸਥਾਵਾਂ ਵਿਚ ਗੈਰ ਸੰਚਾਰੀ ਬੀਮਾਰੀਆ ਦਾ ਵੱਧ ਤੋਂ ਵੱਧ ਇਲਾਜ ਕੀਤਾ ਜਾ ਸਕੇ ।ਇਸ ਸਮੇਂ ਹਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਇਹਨਾਂ ਬਿਮਾਰੀਆਂ ਸਬੰਧੀ ਲੋੜੀਂਦੀਆਂ ਸਾਵਧਾਨੀਆਂ ਪਰਹੇਜ ਅਤੇ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡੀ ਸੀ ਐੱਮ ਸਰਮਿਲਾ ਗੁਪਤਾ ਸੀਨੀਅਰ ਟਰੀਟਮੈਂਟ ਸੁਪਰਵਾਈਜਰ ਰਾਜਵੰਤ ਕੌਰ, ਰਸਪਾਲ ਸਿੰਘ ਨੇ ਵੀ ਜਾਣਕਾਰੀ ਦਿੱਤੀ।
Share the post "ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਗੈਰ ਸੰਚਾਰੀ ਰੋਗਾਂ ਬਾਰੇ ਮੀਟਿੰਗ ਆਯੋਜਿਤ"