WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਸਿਹਤ ਮੰਤਰੀ ਅਨਿਲ ਵਿਜ ਨੇ ਸਿਹਤਮੰਦ ਹਰਿਆਣਾ ਐਪ ਕੀਤਾ ਲਾਂਚ

ਸੁਖਜਿੰਦਰ ਮਾਨ
ਚੰਡੀਗੜ੍ਹ, 19 ਅਕਤੂਬਰ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਮ ਜਨਤਾ ਦੇ ਹਿੱਤ ਦੇ ਲਈ ਲੋਕਾਂ ਨੂੰ ਹਸਪਤਾਲਾਂ ਵਿਚ ਲੰਬੀ ਲਾਇਨਾਂ ਵਿਚ ਲਗਣ ਤੋਂ ਛੁਟਕਾਰਾ ਦਿਵਾਉਣ ਦੇ ਲਈ ਸਿਹਤਮੰਦ ਹਰਿਆਣਾ ਮੋਬਾਇਲ ਐਪ ਲਾਂਚ ਕੀਤਾ ਹੈ। ਇਸ ਐਪ ਰਾਹੀਂ ਕੋਈ ਵੀ ਮਰੀਜ ਸੂਬੇ ਦੇ ਕਿਸੇ ਵੀ ਸਿਵਲ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਣ ਦੇ ਲਈ ਰਜਿਸਟ੍ਰੇਸ਼ਣ ਕਰਵਾ ਸਕਦਾ ਹੈ।ਉਨ੍ਹਾਂ ਦਸਿਆ ਕਿ ਇਹ ਐਪ ਗੂਗਲ ਪਲੇ ਸਟੋਰ ‘ਤੇ ਵੀ ਉਪਲਬਧ ਹੈ।ਸ੍ਰੀ ਵਿਜ ਨੇ ਦਸਿਆ ਕਿ ਸਰਕਾਰ ਕੋਵਿਡ ਦੇ ਪ੍ਰਕੋਪ ਨੂੰ ਘੱਟ ਕਰਨ ਦੇ ਲਈ ਚੰਗਾ ਯਤਨ ਕਰ ਰਹੀ ਹੈ ਅਤੇ ਇਸ ਨੂੰ ਹੋਰ ਮਜਬੂਤੀ ਦੇਣ ਲਈ ਤੇ ਆਮ ਜਨਤਾ ਦੇ ਹਿੱਤ ਦੇ ਲਈ ਹਰਿਆਣਾ ਦੇ ਸਿਹਤ ਸੰਸਥਾਨਾਂ ਵਿਚ ਸਟੇਟ ਹੈਲਥ ਸਿਸਟਮ ਰਿਸੋਰਸ ਸੈਂਟਰ ਨੇ ਸਿਹਤਮੰਦ ਹਰਿਆਣਾ ਮੋਬਾਇਲ ਐਪ ਬਣਾਇਆ ਹੈ।
ਬਾਕਸ
ਮਰੀਜ ਘਰ ਬੈਠੇ ਏਡਵਾਂਸ ਰਜਿਸਟ੍ਰੇਸ਼ਣ ਕਰਵਾ ਪਾਉਣਗੇ – ਵਿਜ
ਚੰਡੀਗੜ੍ਹ: ਸ਼੍ਰੀ ਵਿਜ ਨੇ ਦਸਿਆ ਕਿ ਇਸ ਐਪ ਰਾਹੀਂ ਹਸਪਤਾਲ ਵਿਚ ਜਾਣ ਤੋਂ ਪਹਿਲਾਂ ਮਰੀਜ ਘਰ ਬੈਠੇ ਆਪਣੇ ਏਡਵਾਂਸ ਰਜਿਸਟ੍ਰੇਸ਼ਣ ਕਰਵਾ ਪਾਉਂਣਗੇ ਅਤੇ ਸੂਬੇ ਦੇ ਹਸਪਤਾਲਾਂ ਵਿਚ ਲੋਕਾਂ ਦੀ ਭੀੜ ਦਾ ਵਿਵਸਥਿਤ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇਗਾ। ਮਰੀਜ ਦਾ ਕਿਸ ਡਾਕਟਰ ਤੇ ਕਿਸ ਸਪੈਸ਼ਲਿਸਟ ਡਾਕਟਰ ਦੇ ਕੋਲ ਜਾਣਾ ਹੈ। ਮਰੀਜ ਨੂੰ ਲਾਇਨਾਂ ਵਿਚ ਨਹੀਂ ਲਗਣਾ ਪਵੇਗਾ ਤੇ ਮਸਂੈ ਦੀ ਬਚੱਤ ਵੀ ਹੋਵੇਗੀ ਅਤੇ ਸਿੱਧਾ ਜਾ ਕੇ ਆਪਣੇ ਡਾਕਟਰ ਦੇ ਕੋਲ ਇਲਾਜ ਕਰਵਾ ਸਕਦਾ ਹੈ।

ਬਾਕਸ
ਮੋਬਾਇਲ ਐਪ ਰਾਹੀਂ ਘਰ ਬੈਠੇ ਦੇਖ ਸਕਦੇ ਹਨ ਲੈਬ ਰਿਪੋਰਟ
ਚੰਡੀਗੜ੍ਹ: ਸ੍ਰੀ ਵਿਜ ਨੇ ਦਸਿਆ ਕਿ ਇਸ ਦੇ ਨਾਲ ਡਾਕਟਰ ਜੋ ਟੇਸਟ ਲਿਖਣਗੇ ਅਤੇ ਜੋ ਵੀ ਲੈਬ ਦੀ ਰਿਪੋਰਟ ਹੋਵੇਗੀ ਇਸ ਐਪ ਰਾਹੀਂ ਮਰੀਜ ਆਪਣੀ ਲੈਬ ਰਿਪੋਰਟ ਨੂੰ ਘਰ ਬੈਠੇ ਹੀ ਆਪਣੇ ਮੋਬਾਇਲ ਐਪ ਨਾਲ ਫੋਨ ‘ਤੇ ਦੇਖ ਪਾਉਣਗੇ। ਉਨ੍ਹਾਂ ਨੇ ਰਿਪੋਰਟ ਲੈਣ ਦੇ ਲਈ ਹਸਪਤਾਲ ਵਿਚ ਜਾਣ ਦੀ ਜਰੂਰਤ ਨਹੀਂ ਪਵੇਗੀ। ਇਸ ਐਪ ਵਿਚ ਮਰੀਜ ਦੀ ਸਾਰੇ ਹਿਸਟਰੀ ਸਟੋਰ ਰਹੇਗੀ, ਇਹ ਕਦੀ ਵੀ ਦੇਖ ਸਕਦਾ ਹੈ।ਇਸ ਮੌਕੇ ‘ਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਸਿਹਤ ਵਿਭਾਗ ਦੀ ਮਹਾਨਿਦੇਸ਼ਕ ਡਾ. ਵੀਨਾ ਸਿੰਘ, ਡਾ. ਉਸ਼ਾ ਸਮੇਤ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।

Related posts

ਹਰਿਆਣਾ ਦੀ ਇਲੈਕਟ੍ਰਿਕ ਹੀਕਲ ਪੋਲਿਸੀ ਨਾਲ ਖਰੀਦਦਾਰਾਂ ਦੇ ਨਾਲ-ਨਾਲ ਨਿਰਮਾਤਾ ਨੂੰ ਵੀ ਮਿਲੇਗਾ ਲਾਭ – ਮੁੱਖ ਮੰਤਰੀ

punjabusernewssite

ਅਕਾਲੀ ਦਲ ਵੱਲੋਂ ਹਰਿਆਣਾ ’ਚ ਇਨੈਲੋ ਦੀ ਹਮਾਇਤ ਕਰਨ ਦਾ ਫੈਸਲਾ, ਅਭੈ ਚੋਟਾਲਾ ਦੀ ਹਾਜ਼ਰੀ ’ਚ ਕੀਤਾ ਐਲਾਨ

punjabusernewssite

ਸਿੰਚਾਈ ਸਹੂਲਤਾਂ ਨੂੰ ਬਿਹਤਰ ਬਨਾਉਣ ਤਹਿਤ 20 ਸਾਲ ਪੁਰਾਣੇ ਖਾਲਾਂ ਦੀ ਰਿਮਾਡਲਿੰਗ – ਰਣਜੀਤ ਸਿੰਘ

punjabusernewssite