ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਇਸ ਪੰਦਰਵਾੜੇ ਦੌਰਾਨ ਖੂਨਦਾਨ ਕੈਂਪ ਲਗਾਉਣ ਅਤੇ ਖੂਨਦਾਨ ਕਰਨ ਲਈ ਕੀਤੀ ਅਪੀਲ
ਸੁਖਜਿੰਦਰ ਮਾਨ
ਬਠਿੰਡਾ, 18 ਸਤੰਬਰ:-ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਿਤੀ 17 ਸਤੰਬਰ ਤੋਂ 1 ਅਕਤੂਬਰ ਤੱਕ ਸਵੈ ਇਛੁੱਕ ਖੂਨਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਰੀਫਾਈਨਰੀ ਵਿਖੇ ਮਿਸਟਰ ਏ.ਐਸ. ਬਾਸੂ ਸੀ.ਓ.ਓ. ਦੀ ਅਗਵਾਈ ਵਿੱਚ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਮੇਂ ਡਾ ਤੇਜਵੰਤ ਸਿੰਘ ਢਿੱਲੋ , ਡਾ ਪ੍ਰਵੀਨ ਕੇ. ਮੋਡਗਲ ਚੀਫ ਮੈਡੀਕਲ ਅਫ਼ਸਰ, ਮਿਸਟਰ ਇਆਨ ਥੋਰਪੇ ਵਾਈਸ ਪ੍ਰੈਜ਼ੀਡੈਂਟ ਹੈਲਥ ਐਂਡ ਸੇਫ਼ਟੀ ਇਨਵਾਰਮੈਂਟ ਕੁਆਲਟੀ , ਡਾ. ਮਨੀਸ਼ ਗੁਪਤਾ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਰਾਮਪੁਰਾ ਫੂਲ, ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਅਤੇ ਤੇਰਾਪੰਥ ਜੈਨ ਭਵਨ ਬਠਿੰਡਾ ਵਿਖੇ ਵੀ ਖੂਨਦਾਨ ਕੈਂਪ ਲਗਾਏ ਗਏ। ਇਨ੍ਹਾਂ ਸਾਰੇ ਕੈਂਪਾਂ ਵਿੱਚੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ 228 ਯੂਨਿਟ ਬਲੱਡ ਇਕੱਤਰ ਕੀਤਾ। ਡਾ ਤੇਜਵੰਤ ਸਿੰਘ ਨੇ ਦੱਸਿਆ ਕਿ ਲੋਕ ਉਤਸ਼ਾਹ ਨਾਲ ਸਵੈ ਇੱਛਾ ਨਾਲ ਖੂਨਦਾਨ ਕਰਨ ਲਈ ਅੱਗੇ ਆ ਰਹੇ ਹਨ। ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ, ਸਮਾਜ ਸੇਵੀ ਸੰਸਥਾਵਾਂ ਅਤੇ ਮੀਡੀਆ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਉਹਨਾਂ ਆਮ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਏ ਜਾਣ ਅਤੇ ਖੂਨ ਦਾਨ ਕੀਤਾ ਜਾਵੇ ਤਾਂ ਜ਼ੋ ਐਂਮਰਜੈਂਸੀ ਵਿੱਚ ਕਿਸੇ ਵੀ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਸਵੈ ਇਛੁੱਕ ਖੂਨਦਾਨ ਕਰਨ ਲਈ ਜਨ—ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਵੱਲੋਂ ਹਰੇਕ ਸਾਲ 1 ਅਕਤੂਬਰ ਨੂੰ ਸਵੈ—ਇਛੁੱਕ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰੇਕ ਵਿਅਕਤੀ ਨੂੰ ਆਪਣੇ ਖੂਨ ਦੇ ਗਰੁੱਪ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਜ਼ੋ ਐਂਮਰਐਂ ਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆਂ ਜਾਂ ਇਲਾਜ ਕਰਵਾਉਣ ਲੱਗਿਆਂ ਕੋਈ ਮੁਸ਼ਕਿਲ ਨਾ ਆਵੇ। ਖੂਨ ਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੰਮਜ਼ੋਰੀਨਹੀਂ ਆਉਂਦੀ। ਏਡਜ਼, ਕੈਂਸਰ, ਪੀਲੀਏ ਅਤੇ ਅਨੀਮੀਏ ਵਾਲੇ ਲੋਕ ਖੂਨ ਦਾਨ ਨਹੀਂ ਕਰ ਸਕਦੇ।
Share the post "ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾ ਕੇ 228 ਯੂਨਿਟ ਬਲੱਡ ਇਕੱਤਰ ਕੀਤਾ: ਡਾ ਤੇਜਵੰਤ ਸਿੰਘ"