WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਸਿੰਚਾਈ ਮੁਲਾਜ਼ਮ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਖਿਲਾਫ਼ ਚੰਡੀਗੜ੍ਹ ਵਿਖੇ 15 ਸਤੰਬਰ ਨੂੰ ਕਰਨਗੇ ਰੋਸ ਰੈਲੀ

ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁੱਜਣ ਦਾ ਫ਼ੈਸਲਾ
ਬਠਿੰਡਾ,11 ਸਤੰਬਰ: ਲੋਕ ਨਿਰਮਾਣ ਵਿਭਾਗ ਦੇ ਵੱਖ ਵਿੰਗਾਂ ਜਲ ਸਪਲਾਈ ਸੈਨੀਟੇਸ਼ਨ,ਭਵਨ ਤੇ ਮਾਰਗ, ਸਿੰਚਾਈ ਵਿਭਾਗ,ਸੀਵਰੇਜ ਬੋਰਡ ਸਥਾਨਕ ਸਰਕਾਰਾਂ,ਦੇ ਮੁਲਾਜ਼ਮਾਂ ਦੀ ਸਾਂਝੀ ਅਗਵਾਈ ਕਰਦੀ ਜਥੇਬੰਦੀ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਫ਼ਤਰ ਚੰਡੀਗੜ੍ਹ ਵਿਖੇ ਮਿਤੀ 15 ਸਤੰਬਰ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਜਿਲ੍ਹਾ ਕਮੇਟੀ ਦੀ ਮੀਟਿੰਗ ਸਾਥੀ ਕਿਸ਼ੋਰ ਚੰਦ ਗਾਜ਼ ਦੀ ਪ੍ਰਧਾਨਗੀ ਹੋਈ ਜਿਸ ਵਿੱਚ ਜਿਲ੍ਹਾ ਤੇ ਬਰਾਂਚ ਆਗੂ ਸ਼ਾਮਲ ਹੋਏ।

ਪਨਬਸ/ਪੀ.ਆਰ.ਟੀ.ਸੀ ਵਲੋਂ 14 ਤੋਂ ਬਾਅਦ ਚੱਕਾ ਜਾਮ ਕਰਨ ਦੀ ਚੇਤਾਵਨੀ

ਜਿਲ੍ਹਾ ਜਨਰਲ ਸਕੱਤਰ ਸਾਥੀ ਬਲਰਾਜ ਮੌੜ, ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ,ਅਰਜਨ ਸਰਾਂ, ਲਖਵੀਰ ਭਾਗੀਵਾਦਰ ਬਰਾਂਚ ਜਨਰਲ ਸਕੱਤਰ ਕੁਲਵਿੰਦਰ ਸਿੰਘ ਸਿੱਧੂ ਤੇ ਗੁਰਜੰਟ ਸਿੰਘ ਮਾਨ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਰੋਸ ਰੈਲੀ ਵਿੱਚ ਜਿਲ੍ਹਾ ਬਠਿੰਡਾ ਤੋਂ ਸਾਰੀਆਂ ਬਰਾਂਚਾਂ ਦੇ ਫੀਲਡ ਕਾਮੇ ਬੈਨਰ,ਮਾਟੋ,ਝੰਡੇ ਲੈਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ।ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋ ਪਿਛਲੇ ਸਮੇ ਦੌਰਾਨ ਪੁਨਰਗਠਨ ਦੇ ਨਾਂ ਹੇਠ ਵੱਖ ਵੱਖ ਕੈਟਾਗਰੀਆਂ ਦੀਆਂ ਹਜਾਰਾਂ ਹੀ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਫੀਲਡ ਵਿੱਚ ਕੰਮ ਕਰਦੇ ਵੱਖ ਵੱਖ ਵਰਗਾਂ ਦੇ ਮੁਲਾਜਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸਿਰਫ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਹੀ ਪੰਜਾਬ ’ਚ ਸ਼ਾਂਤੀ ਤੇ ਖੁਸ਼ਹਾਲੀ ਲਿਆ ਸਕਦੀ ਹੈ: ਹਰਸਿਮਰਤ ਕੌਰ ਬਾਦਲ

ਇਥੇ ਇਹ ਜ਼ਿਕਰਯੋਗ ਹੈ ਕਿ ਜਲ ਸਰੋਤ ਵਿਭਾਗ ਅੰਦਰ ਸਨ 2020 ਤੱਕ ਵੱਖ ਵੱਖ ਕੈਟਾਗਰੀਆਂ ਦੀਆਂ ਕੁੱਲ 24000 ਅਸਾਮੀਆਂ ਸਨ। ਇਸ ਤੋਂ ਬਾਅਦ ਦੋ ਵਾਰ ਪੁਨਰਗਠਨ ਦੇ ਨਾਂ ਹੇਠ ਲੱਗਭੱਗ 12000 ਅਸਾਮੀਆਂ ਖਤਮ ਕਰਕੇ ਵਿਭਾਗ ਦੀ ਪੋਸਟਾ ਦੀ ਗਿਣਤੀ ਘਟਾਕੇ ਅੱਧੀ ਕਰ ਦਿੱਤੀ ਗਈ ਹੈ ।ਇਸ ਵਾਰ ਹੜਾ ਵਿੱਚ ਵੱਧ ਨੁਕਸਾਨ ਹੋਣ ਦਾ ਇੱਕ ਵੱਡਾ ਕਾਰਨ ਮੁਲਾਜਮਾਂ ਦਾ ਨਾਂ ਹੋਣਾ ਵੀ ਹੈ। ਮਾਈਨਿੰਗ ਵਿਭਾਗ ਦਾ ਕੰਮ ਵੀ ਜਲ ਸਰੋਤ ਵਿਭਾਗ ਕੋਲ ਹੋਣ ਕਾਰਨ ਮਾਇਨਿੰਗ ਦਾ ਕੰਮ ਵੀ ਜਲ ਸਰੋਤ ਵਿਭਾਗ ਦੇ ਮੁਲਾਜ਼ਮ ਹੀ ਕਰ ਰਹੇ ਹਨ ਜਦ ਕਿ ਮਾਇਨਿੰਗ ਵਿਭਾਗ ਅੰਦਰ ਮੁਲਾਜਮਾਂ ਦੀ ਕੋਈ ਭਰਤੀ ਨਹੀਂ ਕੀਤੀ ਗਈ ।

ਆਪ-ਕਾਂਗਰਸ ਗਠਜੋੜ: ਸਾਬਕਾ ਮੰਤਰੀ ਆਸੂ ਨੇ ਕੀਤਾ ਦਾਅਵਾ, ਹਾਈਕਮਾਂਡ ਵਰਕਰਾਂ ਦੀਆਂ ਭਾਵਨਾਵਾਂ ਦਾ ਰੱਖੇਗੀ ਖਿਆਲ

ਇਸ ਤੋ ਇਲਾਵਾ ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਕਰਮਚਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ, ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਮੁਲਾਜ਼ਮਾਂ ਦੇ ਕੋਈ ਤਰੱਕੀ ਦੀ ਵਿਵਸਥਾ ਨਹੀਂ ਮੁਲਾਜ਼ਮ ਜਿਸ ਪੋਸਟ ਤੇ ਲੱਗਦਾ ਹੈ ਉਸੇ ਤੇ ਹੀ ਰਿਟਾਇਰ ਹੋ ਜਾਦਾ ਹੈ, ਨਹਿਰੀ ਕਲੋਨੀਆਂ ਵਿੱਚ ਰਿਹਾਇਸ਼ੀ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ, ਡੈਮਾ ਅਤੇ ਹੈਡਾਂ ਉਤੇ ਲਾਈਟਾਂ ਅਤੇ ਪੀਣ ਵਾਲੇ ਪਾਣੀ ਅਤੇ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ ਜਲ ਸਰੋਤ ਵਿਭਾਗ ਅੰਦਰ ਪੁਨਰਗਠਨ ਕਾਰਨ ਖਤਮ ਕੀਤੀਆਂ ਗਈਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਜਲ ਸਰੋਤ ਵਿਭਾਗ ਅੰਦਰ ਖਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀ ਭਰਿਆ ਜਾਵੇ।

ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜਿਲਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਮੀਟਿੰਗ ਵਿੱਚ ਜਿਲ੍ਹਾ ਆਗੂ ਹਰਨੇਕ ਸਿੰਘ ਗਹਿਰੀ,ਮੱਖਣ ਸਿੰਘ ਖਨਗਵਾਲ,ਗੁਰਚਰਨ ਸਿੰਘ ਜੌੜਕੀਆ,ਦਰਸ਼ਨ ਸ਼ਰਮਾ,ਧਰਮ ਸਿੰਘ ਕੋਠਾ ਗੁਰੂ,ਪੂਰਨ ਸਿੰਘ,ਕਲਵੰਤ ਸਿੰਘ,ਰਣਜੀਤ ਸਿੰਘ ਬਿਲਾਸਪੁਰ,ਸ਼ੁਰੇਸ਼ ਕੁਮਾਰ ਗੋਨਿਆਨਾ,ਨਰਿੰਦਰ ਸ਼ਰਮਾਂ,ਗੁਰਮੀਤ ਭੋਡੀਪੁਰ,ਪਰਮ ਚੰਦ ਬਠਿੰਡਾ, ਵੀਰ ਸਿੰਘ,ਹਰਪ੍ਰੀਤ ਸਿੰਘ ਸ਼ਾਮਲ ਹੋਏ।

Related posts

ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣ ’ਤੇਐਨ ਪੀ ਐਸ ਮੁਲਾਜਮਾਂ ਨੇ ਸਰਕਾਰ ਦੇ ਫ਼ੂਕੇ ਪੁਤਲੇ

punjabusernewssite

ਨਿਗਰਾਨ ਇੰਜੀਨੀਅਰ ਸੀਵਰੇਜ ਬੋਰਡ ਦੇ ਵਤੀਰੇ ਖਿਲਾਫ਼ ਰੋਸ ਧਰਨਾ 29 ਫਰਵਰੀ ਨੂੰ

punjabusernewssite

ਪੰਜਾਬ ਸਰਕਾਰ ਦਾ ਵੱਡਾ ਫੈਸਲਾ: ਹੁਣ ਮੁਲਾਜਮਾਂ ਦੇ ਮੈਡੀਕਲ ਬਿਲਾਂ ਦੀ ਸਿਵਲ ਸਰਜਨਾਂ ਵੱਲੋਂ ਦਿੱਤੀ ਜਾਂਦੀ ਪ੍ਰਵਾਨਗੀ ਤੇ ਤਸਦੀਕ ਦੀ ਹੱਦ ਕੀਤੀ ਦੁੱਗਣੀ

punjabusernewssite