ਬਿਜਲੀ ਮੰਤਰੀ ਨੇ ਕੀਤਾ ਸਿਰਸਾ ਜਿਲ੍ਹਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਜੁਲਾਈ: ਹਰਿਆਣਾ ਦੇ ਬਿਜਲੀ, ਅਕਸ਼ੈ ਉਰਜਾ ਅਤੇ ਜੇਲ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿੰਚਾਈ ਸਹੂਲਤਾਂ ਨੂੰ ਬਿਹਤਰ ਕਰਨ ਦੇ ਉਦੇਸ਼ ਨਾਲ 20 ਸਾਲ ਪੁਰਾਣੇ ਖਾਲਾਂ ਦੀ ਰਿਮਾਡਲਿੰਗ ਕੀਤੀ ਜਾ ਰਹੀ ਹੈ। ਜਿਨ੍ਹਾਂ ਪਿੰਡਾਂ ਦੇ ਖਾਲੇ ਪੁਰਾਣੇ ਹਨ, ਪਿੰਡਵਾਸੀ ਉਨ੍ਹਾਂ ਦੀ ਸੂਚੀ ਬਣਾ ਦੇਣ ਤਾਂ ਜੋ ਉਨ੍ਹਾਂ ਦੀ ਜਲਦੀ ਰਿਮਾਡਲਿੰਗ ਕੀਤੀ ਜਾ ਸਕੇ। ਬਿਜਲੀ ਮੰਤਰੀ ਸਿਰਸਾ ਜਿਲ੍ਹੇ ਦੇ ਝੋਰਡਨਾਲੀ, ਢਾਣੀ ਬੰਗੀ ਆਦਿ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਲ ਹੈ ਕਿ ਹਰ ਖੇਤ ਵਿਚ ਨਹਿਰੀ ਪਾਣੀ ਪਹੁੰਚੇ, ਹੁਣ ਨਹਿਰਾਂ ਵਿਚ ਪਾਣੀ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਪੂਰੇ ਸੂਬੇ ਵਿਚ ਸੱਭਕਾ ਸਾਥ-ਸੱਭਕਾ ਵਿਕਾਸ ਤੇ ਸੱਭਕਾ ਵਿਸ਼ਵਾਸ ਨੀਤੀ ‘ਤੇ ਚਲਦੇ ਹੋਏ ਸਮਾਨ ਰੂਪ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ।
ਜਨਭਾਗੀਦਾਰੀ ਨਾਲ ਹੀ ਸੂਬੇ ਦਾ ਵਿਕਾਸ ਸੰਭਵ
ਬਿਜਲੀ ਮੰਤਰੀ ਨੇ ਕਿਹਾ ਕਿ ਜਨ ਭਾਗੀਦਾਰੀ ਨਾਲ ਹੀ ਸੂਬੇ ਤੇ ਖੇਤਰ ਦਾ ਵਿਕਾਸ ਸੰਭਵ ਹੈ। ਧਨ ਦੇ ਅਭਾਵ ਵਿਚ ਕੋਈ ਵਿਕਾਸ ਕੰਮ ਅਧੁਰਾ ਨਹੀਂ ਰਹੇਗਾ ਅਤੇ ਵਿਕਾਸ ਦੇ ਮਾਮਲੇ ਵਿਚ ਮੋਹਰੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਾਰੀ ਮੁੱਢਲੀ ਸਹੂਲਤਾਂ ਉਪਲਬਧ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮਜਨਤਾ ਦੇ ਹਿੱਤ ਦੇ ਮੱਦੇਨਜਰ ਅਨੇਕ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਇੰਨ੍ਹਾਂ ਯੋਜਨਾਵਾਂ ਦਾ ਵਿਸਤਾਰ ਅਤੇ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦਿਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ, ਜਿਸ ਦੇ ਲਈ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਗੰਭੀਰਤਾ ਨਾਲ ਕੰਮ ਕਰ ਰਹੇ ਹਨ।ਇਸ ਦੌਰਾਨ ਉਨ੍ਹਾਂ ਨੇ ਪਿੰਡਵਾਸੀਆਂ ਦੀਆਂ ਸਮਸਿਆਵਾਂ ਵੀ ਸੁਣੀਆਂ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਹੱਲ ਕਰਨ ਦੇ ਨਿਰਦੇਸ਼ ਦਿੱਤੇ।
Share the post "ਸਿੰਚਾਈ ਸਹੂਲਤਾਂ ਨੂੰ ਬਿਹਤਰ ਬਨਾਉਣ ਤਹਿਤ 20 ਸਾਲ ਪੁਰਾਣੇ ਖਾਲਾਂ ਦੀ ਰਿਮਾਡਲਿੰਗ – ਰਣਜੀਤ ਸਿੰਘ"