WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵਰਤੀ ਗਈ ਕਰੋਲਾ ਕਾਰ ਗੈਂਗਸਟਰ ਮਨਪ੍ਰੀਤ ਮੰਨਾ ਦੀ ਨਿਕਲੀ?

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਫਿਰੋਜਪੁਰ ਜੇਲ੍ਹ ਨਾਲ ਜੁੜੇ
ਗੈਂਗਸਟਰ ਕੁਲਵੀਰ ਨਰੂਆਣਾ ਦਾ ਕਤਲ ਕਰਨ ਵਾਲੇ ਮਨਪ੍ਰੀਤ ਮੰਨਾ ਨੇ ਖ਼ਰੀਦੀ ਸੀ ਦਿੱਲੀ ਤੋਂ ਇਹ ਗੱਡੀ
ਗੱਡੀ ਦੀ ਮਾਲਕੀ ਕਰਵਾਈ ਸੀ ਅਪਣੇ ਸਾਥੀ ਬੌਬੀ ਦੇ ਨਾਮ
ਸੁਖਜਿੰਦਰ ਮਾਨ
ਬਠਿੰਡਾ, 30 ਮਈ: ਬੀਤੇ ਕੱਲ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ-ਦਿਹਾੜੇ ਕਤਲ ਕੀਤੇ ਪੰਜਾਬੀ ਦੇ ਉਘੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਤਲ ਕਾਂਡ ’ਚ ਵਰਤੀ ਗਈ ਕਰੋਲਾ ਕਾਰ ਲਾਰੇਂਸ ਬਿਸਨੋਈ ਗੈਂਗ ਦੇ ਸਾਥੀ ਮੰਨੇ ਜਾਂਦੇ ਗੈਂਗਸਟਰ ਮਨਪ੍ਰੀਤ ਮੰਨਾ ਦੀ ਦੱਸੀ ਜਾ ਰਹੀ ਹੈ, ਜਿਹੜਾ ਇਸ ਸਮੇਂ ਉਘੇ ਗੈਂਗਸਟਰ ਕੁਲਵੀਰ ਨਰੂਆਣਾ ਦੇ ਕਤਲ ਮਾਮਲੇ ਵਿਚ ਫ਼ਿਰੋਜਪੁਰ ਜੇਲ੍ਹ ਵਿਚ ਬੰਦ ਹੈ। ਸੂਤਰਾਂ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਤਲਵੰਡੀ ਸਾਬੋ ਦੇ ਰਹਿਣ ਵਾਲੇ ਗੈਂਗਸਟਰ ਮਨਪ੍ਰੀਤ ਮੰਨਾ ਨੇ ਕਰੀਬ ਤਿੰਨ ਸਾਲ ਪਹਿਲਾਂ ਦਿੱਲੀ ਤੋਂ ਇਹ ਗੱਡੀ ਖ਼ਰੀਦੀ ਸੀ ਤੇ ਗੱਡੀ ਖ਼ਰੀਦਣ ਸਮੇਂ ਉਸਦੇ ਨਾਲ ਗਏ ਨਜਦੀਕੀ ਪਿੰਡ ਭਾਗੀਵਾਂਦਰ ਦੇ ਬੌਬੀ ਨਾਂ ਦੇ ਨੌਜਵਾਨ ਦੇ ਨਾਮ ਉਪਰ ਇਹ ਗੱਡੀ ਖਰੀਦੀ ਗਈ ਸੀ। ਪੁਲਿਸ ਵਲੋਂ ਇਸ ਗੱਡੀ ਦੀ ਮਲਕੀਅਤ ਦਾ ਪਤਾ ਲੱਗਣ ਤੋਂ ਬਾਅਦ ਬਠਿੰਡਾ ਦੇ ਸੀਆਈਏ ਸਟਾਂਫ਼ ਵਲੋਂ ਮਾਨਸਾ ਪੁਲਿਸ ਦੀ ਮੱਦਦ ਨਾਲ ਬੌਬੀ ਨਾਂ ਦੇ ਇਸ ਨੌਜਵਾਨ ਨੂੰ ਹਿਰਾਸਤ ਵਿਚ ਲਏ ਜਾਣ ਦੀ ਵੀ ਚਰਚਾ ਹੈ। ਉਕਤ ਨੌਜਵਾਨ ਵਿਰੁਧ ਵੀ ਇੱਕ-ਦੋ ਕੇਸ ਦਰਜ਼ ਹਨ। ਜਿਸਦੇ ਚੱਲਦੇ ਪੁਲਿਸ ਡੁੂੰਘਾਈ ਨਾਲ ਪੜਤਾਲ ਕਰ ਰਹੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਪੁਲਿਸ ਇਸ ਕੇਸ ਵਿਚ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਵੀ ਭਲਕੇ ਤੱਕ ਫਿਰੋਜਪੁਰ ਜੇਲ੍ਹ ਤੋਂ ਪੁਲਿਸ ਰਿਮਾਂਡ ’ਤੇ ਲਿਆ ਸਕਦੀ ਹੈ, ਜਿਸਤੋਂ ਬਾਅਦ ਸਚਾਈ ਸਾਹਮਣੇ ਆਵੇਗੀ ਕਿ ਉਸਦੇ ਜੇਲ੍ਹ ਜਾਣ ਤੋਂ ਬਾਅਦ ਇਸ ਗੱਡੀ ਨੂੰ ਕੌਣ ਵਰਤ ਰਿਹਾ ਸੀ। ਇੱਥੇ ਦਸਣਾ ਬਣਦਾ ਹੈ ਕਿ 7 ਜੁਲਾਈ 2021 ਨੂੰ ਸਵੇਰ ਸਮੇਂ ਮਨਪ੍ਰੀਤ ਮੰਨਾ ਨੇ ਗੈਂਗਸਟਰ ਕੁਲਵੀਰ ਨਰੂਆਣਾ ਦਾ ਉਸਦੇ ਘਰ ਵਿਚ ਹੀ ਕਤਲ ਕਰ ਦਿੱਤਾ ਸੀ। ਉਜ ਨਰੂਆਣਾ ਦੇ ਸਾਥੀਆਂ ਵਲੋਂ ਕੀਤੇ ਜਵਾਬੀ ਹਮਲੇ ਵਿਚ ਮੰਨਾ ਵੀ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਿਆ ਸੀ ਤੇ ਪੁਲਿਸ ਨੇ ਉਸਨੂੰ ਪਿੰਡ ਘੁੱਦਾ ਦੇ ਹਸਪਤਾਲ ਵਿਚੋਂ ਗਿ੍ਰਫਤਾਰ ਕਰ ਲਿਆ ਸੀ। ਇਸ ਮਾਮਲੇ ਵਿਚ ਬਿਸਨੋਈ ਗਰੁੱਪ ਦਾ ਨਾਮ ਸਾਹਮਣੇ ਆਇਆ ਸੀ ਅਤੇ ਹੁਣ ਵੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲਾਰੇਂਸ ਬਿਸਨੋਈ ਗਰੁੱਪ ਨੇ ਸੋਸਲ ਮੀਡੀਆ ’ਤੇ ਪੋਸਟ ਪਾ ਕੇ ਲਈ ਹੈ। ਜਿਕਰਯੋਗ ਹੈ ਕਿ ਬੀਤੇ ਕੱਲ ਕਰੀਬ ਦੋ ਗੱਡੀਆਂ ’ਤੇ ਆਏ ਕਾਤਲ ਗਾਇਕ ਸਿੱਧੂ ਮੂਸੇਵਾਲਾ ’ਤੇ ਤਾਬੜਤੋੜ ਹਮਲਾ ਕਰਕੇ ਉਸਦਾ ਕਤਲ ਕਰਨ ਤੋਂ ਬਾਅਦ ਥੋੜੀ ਦੂਰ ਸਕਾਰਪੀਓ ਅਤੇ ਕਰੋਲਾ ਗੱਡੀ ਛੱਡ ਕੇ ਭੱਜ ਗਏ ਸਨ। ਇੰਨ੍ਹਾਂ ਵਲੋਂ ਭੱਜਣ ਲਈ ਇੱਕ ਅਲਟੋ ਕਾਰ ਖੋਹੀ ਗਈ ਸੀ, ਜਿਹੜੀ ਅੱਜ ਪੁਲਿਸ ਨੂੰ ਮੋਗਾ ਜਿਲ੍ਹੇ ਦੇ ਧਰਮਕੋਟ ਕਸਬੇ ਦੇ ਖੇਤਾਂ ਵਿਚੋਂ ਮਿਲੀ ਹੈ। ਇੱਥੇ ਦਸਣਾ ਬਣਦਾ ਹੈ ਕਿ ਬੀਤੇ ਕੱਲ ਜਦ ਗਾਇਕ ਸਿੱਧੂ ਮੂੁਸੇਵਾਲਾ ਅਪਣੇ ਪਿੰਡ ਦੇ ਹੀ ਦੋ ਨੌਜਵਾਨਾਂ ਗੁਰਪ੍ਰੀਤ ਤੇ ਗੁਰਵਿੰਦਰ ਨਾਲ ਅਪਣੀ ਮਹਿੰਦਰਾ ਥਾਰ ਗੱਡੀ ’ਤੇ ਅਪਣੀ ਮਾਸੀ ਦੇ ਪਿੰ ਖ਼ਾਰਾ ਬਰਨਾਲਾ ਜਾ ਰਿਹਾ ਸੀ ਤਾਂ ਪਿੰਡ ਜਵਾਹਰਕੇ ਵਿਚ ਦੋ ਗੱਡੀਆਂ ’ਤੇ ਸਵਾਰ ਹੋ ਕੇ ਆਏ ਹਮਲਾਵਾਰਾਂ ਨੇ ਉਸਨੂੰ ਘੇਰ ਕੇ ਅੰਧਾ-ਧੁੰਦ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਨੇ ਇਸ ਕਾਂਡ ਵਿਚ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ ਪ੍ਰੰਤੂ ਹਾਲੇ ਤੱਕ ਮੁੱਖ ਦੋਸ਼ੀ ਗਿ੍ਰਫਤ ਤੋਂ ਬਾਹਰ ਦੱਸੇ ਜਾ ਰਹੇ ਹਨ।

Related posts

ਐੱਨ ਆਈ ਏ ਦੇ ਛਾਪਿਆ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਿਆ

punjabusernewssite

ਸੈਨੇਟ ਵਿੱਚ ਪੁੱਜ ਕੇ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣਾ ਮੁੱਖ ਮੰਤਵ-ਨਰੇਸ ਗੌੜ

punjabusernewssite

ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਭਾਈ ਲਾਲੋਆਂ ਦੀ ਜਿੱਤ : ਬਲਕਰਨ ਸਿੰਘ ਬਰਾੜ

punjabusernewssite