WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਸਿੱਧੂ ਮੂਸੇਵਾਲਾ ਕਤਲ ਕੇਸ ’ਚ ਇੱਕ ਹੋਰ ਸੂਟਰ ਸਹਿਤ ਦਿੱਲੀ ਪੁਲਿਸ ਵਲੋਂ ਦੋ ਕਾਬੂ

ਪੰਜਾਬ ਪੁਲਿਸ ਨੂੰ ਮਿਲਿਆ ਦੋ ਸੂਟਰਾਂ ਸਹਿਤ ਚਾਰ ਜਣਿਆਂ ਦਾ ਟ੍ਰਾਂਜਿਟ ਰਿਮਾਂਡ
ਪਹਿਲਾਂ ਵੀ ਦੋ ਸੂਟਰਾਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ ਦਿੱਲੀ ਪੁਲਿਸ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 4 ਜੁਲਾਈ: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਕੇ ਵਿਖੇ 29 ਮਈ ਨੂੰ ਹੋਏ ਦਿਨ-ਦਿਹਾੜੇ ਕਤਲ ਦੇ ਮਾਮਲੇ ਵਿਚ ਲੋੜੀਦੇ ਕਾਤਲਾਂ ਵਿਚੋਂ ਇੱਕ ਹੋਰ ਸੂਟਰ ਸਹਿਤ ਦਿੱਲੀ ਪੁਲਿਸ ਨੇ ਦੋ ਜਣਿਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਕਾਬੂ ਕੀਤੇ ਵਿਅਕਤੀ ਵਿਚੋਂ ਇੱਕ ਸੂਟਰ ਅੰਕਿਤ ਸੇਰਸਾ ਹੈ, ਜਿਸਨੇ ਮੂਸੇਵਾਲਾ ਦੀ ਗੱਡੀ ਦੇ ਬਿਲਕੁੱਲ ਕੋਲ ਜਾ ਕੇ ਗੋਲੀਆਂ ਉਸਨੂੰ ਗੋਲੀਆਂ ਮਾਰੀਆਂ ਸਨ। ਜਦੋਂਕਿ ਦੂਜਾ ਗੈਂਗਸਟਰ ਸਚਿਨ ਭਿਵਾਨੀ ਹੈ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਕਾਂਡ ’ਚ ਸ਼ਾਮਲ ਮੁਜ਼ਰਿਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਅੰਕਿਤ ਹਾਲੇ ਸਿਰਫ਼ ਸਾਢੇ 18 ਸਾਲਾਂ ਦਾ ਹੈ। ਉਧਰ ਪੰਜਾਬ ਪੁਲਿਸ ਇਸਤੋਂ ਪਹਿਲਾਂ ਦਿੱਲੀ ਪੁਲਿਸ ਵਲੋਂ ਫ਼ੜੇ ਗਏ ਦੋ ਸੂਟਰਾਂ ਪਿ੍ਰਅਵਰਤ ਉਰਫ ਫੌਜੀ ਅਤੇ ਕਸਿਸ ਸਹਿਤ, ਦੀਪਕ ਉਰਫ ਟੀਨੂੰ ਅਤੇ ਕੇਸਵ ਕੁਮਾਰ ਦਾ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿਚੋਂ ਟਰਾਂਜਿਟ ਰਿਮਾਂਡ ਹਾਸਲ ਕਰਨ ਵਿਚ ਸਫ਼ਲ ਰਹੀ ਹੈ। ਉਨ੍ਹਾਂ ਨੂੰ ਅੱਜ ਰਾਤ ਦਿੱਲੀ ਤੋਂ ਮਾਨਸਾ ਲਿਆਂਦਾ ਜਾ ਰਿਹਾ ਹੈ, ਜਿੱਥੇ ਮੈਡੀਕਲ ਕਰਵਾਉਣ ਤੋਂ ਬਾਅਦ ਭਲਕੇ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸਤੋਂ ਪਹਿਲਾਂ ਵੀ ਪੰਜਾਬ ਪੁਲਿਸ ਦਿੱਲੀ ਤੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਸ਼ਾਜਸ ਘਾੜਾ ਮੰਨਿਆਂ ਜਾਂਦਾ ਲਾਰੇਂਸ ਬਿਸਨੋਈ ਨੂੰ ਵੀ ਟ੍ਰਾਂਜਿਟ ਰਿਮਾਂਡ ’ਤੇ ਲੈ ਕੇ ਆਈ ਹੋਈ ਹੈ।
ਦੂਜੇ ਪਾਸੇ ਦਿੱਲੀ ਪੁਲਿਸ ਦੇ ਵਿਸੇਸ ਕਮਿਸ਼ਨਰ ਜੀ.ਬੀ.ਐਸ ਧਾਲੀਵਾਲ ਵਲੋਂ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਦਿੱਤੀ ਜਾਣਕਾਰੀ ਮੁਤਾਬਕ ਅੰਕਿਤ ਸੇਰਸਾ ਵਿਰੁਧ ਪਹਿਲਾਂ ਵੀ ਦੋ ਪਰਚੇ ਦਰਜ਼ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਅੰਕਿਤ ਦੂਜੇ ਸੂਟਰਾਂ ਪਿ੍ਰਆਵਰਤ ਫ਼ੌਜੀ ਤੇ ਕਸ਼ਿਸ਼ ਆਦਿ ਨਾਲੋਂ ਵੱਖ ਹੋ ਗਿਆ ਸੀ ਤੇ ਪਿਛਲੇ ਸਵਾ ਮਹੀਨੇ ਤੋਂ ਵੱਖ ਵੱਖ ਥਾਵਾਂ ’ਤੇ ਬਦਲ ਬਦਲ ਕੇ ਰਹਿ ਰਿਹਾ ਸੀ। ਉਸਦੇ ਨਾਲ ਹੀ ਪੁਲਿਸ ਨੇ ਸਚਿਨ ਭਿਵਾਨੀ ਨੂੰ ਵੀ ਗਿ੍ਰਫਤਾਰ ਕੀਤਾ ਹੈ, ਜਿਸਨੇ ਸੂਟਰਾਂ ਨੂੰ ਇਕੱਠਾ ਕਰਨ ਤੋਂ ਇਲਾਵਾ ਉਨ੍ਹਾਂ ਲਈ ਰਹਿਣ ਦਾ ਪ੍ਰਬੰਧ ਕੀਤਾ ਸੀ। ਪੁਲਿਸ ਕਮਿਸ਼ਨਰ ਮੁਤਾਬਕ ਦੋਨਾਂ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਕੋਲ ਗਿ੍ਰਫਤਾਰ ਕੀਤਾ ਗਿਆ ਹੈ। ਉਕਤ ਦੋਨੋਂ ਹਰਿਆਣਾ ਦੇ ਰਹਿਣ ਵਾਲੇ ਹਨ। ਗੌਰਤਲਬ ਹੈ ਕਿ ਸਿੱਧੂ ਮੁੂਸੇਵਾਲਾ ਨੂੰ ਗੋਲੀਆਂ ਮਾਰਨ ਦੇ ਮਾਮਲੇ ਵਿਚ ਕੁੱਲ 6 ਸੂਟਰ ਸ਼ਾਮਲ ਦੱਸੇ ਜਾ ਰਹੇ ਹਨ, ਜਿੰਨ੍ਹਾਂ ਵਿਚੋਂ ਹੁਣ ਤੱਕ ਤਿੰਨ ਗਿ੍ਰਫਤਾਰ ਹੋ ਚੁੱਕੇ ਹਨ। ਇੰਨ੍ਹਾਂ ਵਿਚੋਂ ਪੰਜਾਬ ਦੇ ਦੋ ਸੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ, ਜਿਹੜੇ ਘਟਨਾ ਸਮੇਂ ਕਰੋਲਾ ਗੱਡੀ ਵਿਚ ਸਵਾਰ ਦੱਸੇ ਜਾ ਰਹੇ ਸਨ, ਫ਼ਰਾਰ ਹਨ। ਉਜ ਇਸ ਮਾਮਲੇ ਵਿਚ ਪੰਜਾਬ ਪੁਲਿਸ ਹੁਣ ਤੱਕ ਦਰਜ਼ਨ ਤੋਂ ਵੱਧ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ, ਜਿੰਨ੍ਹਾਂ ਵਿਚ ਰੇਕੀ ਕਰਨ ਵਾਲੇ, ਅਸਲਾ ਮੁਹੱਈਆਂ ਕਰਵਾਉਣ ਵਾਲੇ, ਠਹਿਰ ਦੇਣ ਵਾਲੇ ਅਤੇ ਹੋਰ ਮਦਦ ਕਰਨ ਵਾਲੇ ਸ਼ਾਮਲ ਹਨ ਪ੍ਰੰਤੂ ਅੱਧੀ ਦਰਜ਼ਨ ਸੂਟਰਾਂ ਵਿਚੋਂ ਪੰਜਾਬ ਪੁਲਿਸ ਦੇ ਹੱਥ ਹਾਲੇ ਤੱਕ ਇਕ ਵੀ ਸ਼ੂਟਰ ਨਹੀਂ ਆ ਸਕਿਆ ਹੈ ਜਦੋਂਕਿ ਦਿੱਲੀ ਪੁਲਿਸ ਤਿੰਨ ਸੂਟਰਾਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ।

Related posts

ਕੈਨੇਡਾ ‘ਤੇ ਮੰਡਰਾ ਰਿਹਾ ਆਰਥਿਕ ਮੰਦੀ ਦਾ ਖ਼ਤਰਾਂ, 800 ਦੇ ਕਰੀਬ ਕੰਪਨੀਆਂ ਨੇ ਖੁਦ ਨੂੰ ਦੀਵਾਲੀਆ ਐਲਾਨੀਆ

punjabusernewssite

ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਮੂੜ ਸ਼ੁਰੂ ਕੀਤੀ ਈ-ਵੀਜ਼ਾ ਸੇਵਾਵਾਂ

punjabusernewssite

ਸੁਖਬੀਰ ਸਿੰਘ ਬਾਦਲ ਨੇ ਕੈਨੇਡਾ ਨਾਲ ਵਿਵਾਦ ਛੇਤੀ ਹੱਲ ਕਰਨ ਵਾਸਤੇ ਲੋੜੀਂਦੇ ਕਦਮ ਚੁੱਕਣ ਦੀ ਗ੍ਰਹਿ ਮੰਤਰੀ ਨੂੰ ਕੀਤੀ ਅਪੀਲ

punjabusernewssite