15 Views
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 3 ਜੁਲਾਈ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਲੰਘੀ 29 ਮਈ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ਵਿਚ ਹੁਣ ਕੇਂਦਰੀ ਜਾਂਚ ਏਜੰਸੀ ਐਨ.ਆਈ.ਏ ਵੀ ਸ਼ਾਮਲ ਹੋ ਗਈ ਹੈ। ਪਤਾ ਲੱਗਿਆ ਹੈ ਕਿ ਇਸ ਜਾਂਚ ਏਜੰਸੀ ਦੀ ਇੱਕ ਟੀਮ ਵਲੋਂ ਬੁਲੰਦਸ਼ਹਿਰ ਦੇ ਕੁੱਝ ਇਲਾਕਿਆਂ ਵਿਚ ਛਾਪੇਮਾਰੀ ਕਰਕੇ ਇੱਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੀਂ ਗਈ ਏ.ਕੇ.47 ਰਾਈਫ਼ਲ ਅੱਠ ਲੱਖ ਦੀ ਕੀਮਤ ਅਦਾ ਕਰਕੇ ਲਾਰੇਂਸ ਬਿਸਨੋਈ ਗੈਂਗ ਵਲੋਂ ਇੱਥੋਂ ਹੀ ਖ਼ਰੀਦੀ ਗਈ ਸੀ। ਇਸ ਮਾਮਲੇ ਵਿਚ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਮਾਮਲੇ ਿਵਚ ਮੁਜੱਫਰਨਗਰ ਦੇ ਸੁੰਦਰ ਨਾਂ ਦੇ ਨੌਜਵਾਨ ਦੀ ਵੀ ਚਰਚਾ ਹੋਈ ਸੀ।
Share the post "ਸਿੱਧੂ ਮੂੁਸੇਵਾਲਾ ਕਾਂਡ: ਐਨ.ਆਈ.ਏ ਵਲੋਂ ਏ.ਕੇ 47 ਵੇਚਣ ਵਾਲਿਆਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ"