ਸੀਨੀਅਰ ਡਿਪਟੀ ਮੇਅਰ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Date:

spot_img

ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ: ਹਰ ਸਾਲ ਬਰਸਾਤੀ ਮੌਸਮ ’ਚ ਸ਼ਹਿਰ ਵਾਸੀਆਂ ਲਈ ਵੱਡੀਆਂ ਸਮੱਸਿਆ ਬਣਦੇ ਆ ਰਹੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਅੱਜ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਵਲੋਂ ਨਿਗਮ ਦੇ ਅਧਿਕਾਰੀਆਂ ਤੇ ਕੋਂਸਲਰਾਂ ਸਹਿਤ ਡਿਸਪੋਜ਼ਲ ਮੋਟਰਾਂ ਤੇ ਨਿਕਾਸੀ ਨਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਹਿਦਾਇਤਾਂ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਬਣੀਆਂ ਸਮੂਹ ਡਿਸਪੋਜ਼ਲ ਪੰਪਾਂ, ਉਨ੍ਹਾਂ ਉਪਰ ਲੱਗੀਆਂ ਮੋਟਰਾਂ ਤੇ ਬਰਸਾਤੀ ਨਾਲਿਆਂ ਦੀ ਮਜਬੂਤੀ ਦੀ ਜਾਂਚ ਕੀਤੀ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਆਗਾਮੀ ਬਰਸਾਤੀ ਮੌਸਮ ’ਚ ਕੋਈ ਦਿੱਕਤ ਨਾ ਆਵੇ। ਸਿਰਕੀ ਬਜ਼ਾਰ ’ਚ ਦੁਕਾਨਦਾਰਾਂ ਦੀ ਮੰਗ ’ਤੇ ਤੁਰੰਤ ਇਸ ਖੇਤਰ ਵਿਚ ਸੀਵਰੇਜ਼ ਦੀ ਡੀਸਿਲਟਿੰਗ ਦੇ ਆਦੇਸ਼ ਦਿੰਦਿਆਂ ਸੀਨੀ ਡਿਪਟੀ ਮੇਅਰ ਨੇ ਕਿਹਾ ਕਿ ਪਟਿਆਲਾ ਫ਼ਾਟਕ ’ਤੇ ਨਵੇਂ ਬਣੇ ਰਹੇ ਓਵਰਬਿ੍ਰਜ ਨਜਦੀਕ ਰੁਕਾਵਟ ਬਣਨ ਵਾਲੀ ਮਿੱਟੀ ਨੂੰ ਵੀ ਹਟਾਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਨਾਲ ਐਸ.ਈ੍ ਕਿਸੋਰ ਬਾਸਲ, ਐਸ.ਡੀ.ੳ ਜਗਦੇਵ ਸਿੰਘ,ਐਮ ਸੀ ਹਰਵਿੰਦਰ ਲੱਡੂ, ਸੁਰੇਸ ਚੋਹਾਨ,ਸੰਜੈ ਬਿਸਵਾਲ,ਚਰਨਜੀਤ ਭੋਲਾ,ਸਾਧੂ ਸਿੰਘ,ਵਿਪਨ ਮੀਤੂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

CM Bhagwant Singh Mann ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੱਦਾ

👉* ਪੰਜਾਬ ਸਰਕਾਰ ਦੇ ਜ਼ੋਰਦਾਰ ਯਤਨਾਂ ਸਦਕਾ 2023-25 ਦੌਰਾਨ...

CM Bhagwant Singh Mann ਨੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

👉‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ 5 ਸਤੰਬਰ...