WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪੰਜਾਬ

ਸੁਖਬੀਰ ਸਿੰਘ ਬਾਦਲ ਨੇ 12 ਸੀਟਾਂ ਲਈ ਹਲਕਾ ਮੁੱਖ ਸੇਵਾਦਾਰ ਐਲਾਨੇ

ਦਰਜਨ ਹਲਕਿਆਂ ਵਿਚੋਂ 7 ਵਿਚ ਨਵੇਂ ਚੇਹਰੇ

ਸੁਖਜਿੰਦਰ ਮਾਨ

ਚੰਡੀਗੜ੍ਹ, 8 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਦਲ ਨੇ ਅੱਜ 7 ਨਵੇਂ ਚੇਹਰਿਆਂ ਸਮੇਤ 12 ਵਿਧਾਨ ਸਭਾ ਸੀਟਾਂ ਲਈ ਪਾਰਟੀ ਦੇ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕਰ ਦਿੱਤਾ।ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ 12 ਹਲਕਾ ਮੁੱਖ ਸੇਵਾਦਾਰਾਂ ਨਾਲ ਵੱਖੋ ਵੱਖ ਮੁਲਾਕਾਤ ਕੀਤੀ ਤੇ ਉਹਨਾਂ ਦੀ ਸਾਂਝੀ ਮੀਟਿੰਗ ਵੀ ਕੀਤੀ। ਉਹਨਾਂ ਨੇ ਹਲਕਾ ਮੁੱਖ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਗਠਜੋੜ ਵੱਲੋਂ ਐਲਾਨੇ 13 ਨੁਕਾਤੀ ਏਜੰਡੇ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਲਿਆਉਣ ਅਤੇ ਸੂਬੇ ਵਿਚ ਗਠਜੋੜ ਸਰਕਾਰ ਬਣਨ ਮਗਰੋਂ ਇਹ ਏਜੰਡਾ ਇੰਨ ਬਿਨ ਲਾਗੂ ਕੀਤਾ ਜਾਵੇਗਾ।
ਸਰਦਾਰ ਬਾਦਲ ਨੇ ਸਾਰੇ ਹਲਕਾ ਮੁੱਖ ਸੇਵਾਦਾਰਾਂ ਨੁੰ ਬੇਨਤੀ ਕੀਤੀ ਕਿ ਉਹ ਜ਼ਿਲ੍ਹਾ ਤੇ ਸਰਕਲ ਜਥੇਬੰਦੀਆਂ ਨਾਲ ਰਲ ਕੇ ਕੰਮ ਕਰਨ ਤਾਂ ਜੋ ਪਾਰਟੀ ਦੇ ਸਾਰੇ ਮੈਂਬਰਾਂ ਵਿਚ ਚੰਗਾ ਤਾਲਮੇਲ ਹੋ ਸਕੇ। ਉਹਨਾਂ ਨੇ ਹਲਕਾ ਮੁੱਖ ਸੇਵਾਦਾਰਾਂ ਨੂੰ ਭਰੋਸਾ ਦੁਆਇਆ ਕਿ ਉਹ ਅਗਲੇ ਤਿੰਨ ਮਹੀਨਿਆਂ ਵਿਚ ਹਰ ਹਲਕੇ ਵਿਚ ਜਾਣਗੇ ਅਤੇ ਹਰ ਹਲਕੇ ਦੇ ਹਿਸਾਬ ਨਾਲ ਉਥੇ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਦੋਂ ਅਸੀਂ ਸਾਰੇ ਸੂਬੇ ਲਈ ਚੋਣ ਮਨੋਰਥ ਪੱਤਰ ਲਿਆਵਾਂਗੇ ਤਾਂ ਸਾਰੇ ਹਲਕਿਆਂ ਦੀਆਂ ਵਿਅਕਤੀਗਤ ਮੁਸ਼ਕਿਲਾਂ ਇਸ ਵਿਚ ਸ਼ਾਮਲ ਕਰਾਂਗੇ ਤੇ ਇਹਨਾਂ ਦਾ ਨਿਪਟਾਰਾ ਵੀ ਕਰਾਂਗੇ।
ਹਲਕਾ ਮੁੱਖ ਸੇਵਾਦਾਰਾਂ ਨੇ ਪਾਰਟੀ ਪ੍ਰਧਾਨ ਨੂੰ ਫੀਡਬੈਕ ਦਿੰਦਿਆਂ ਦੱਸਿਆ ਕਿ ਕਿਸਾਨਾਂ, ਨੌਜਵਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਕਰਨ ਵਿਚ ਨਾਕਾਮ ਰਹਿਣ ਕਾਰਨ ਅਤੇ ਵਿਆਪਕ ਭ੍ਰਿਸ਼ਟਾਚਾਰ ਤੇ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਕਾਂਗਰਸ ਪਾਰਟੀ ਖੇਰੂੰ ਖੇਰੂੰ ਹੋਣ ਵਾਲੀ ਹੈ। ਇਹਨਾਂ ਮੁੱਖ ਸੇਵਾਦਾਰਾਂ ਨੇ ਦੱਸਿਆ ਕਿ ਦੂਜੇ ਪਾਸੇ ਅਕਾਲੀ ਦਲ ਆਪਣੇ ਕੀ ਤੇ ਵਾਅਦੇ ਪੂਰੇ ਕਰਨ ਲਈ ਜਾਦਿਆ ਜਾਂਦਾ ਹੈ ਤੇ ਇਸਨੇ ਕਿਸਾਨਾਂ ਨੁੰ ਮੁਫਤ ਬਿਜਲੀ, ਸੂਬੇ ਨੂੰ ਬਿਜਲੀ ਸਰਪਲੱਸ ਬਣਾਉਣ ਅਤੇ ਆਟਾ ਦਾਲ ਤੇ ਸ਼ਗਨ ਸਕੀਮਾਂ ਸ਼ੁਰੂ ਕਰਕੇ ਅਜਿਹਾ ਦਰਸਾ ਵੀ ਦਿੱਤਾ ਹੈ।
ਜਿਹੜੇ ਹਲਕਾ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਗਿਆ, ਉਹਨਾਂ ਵਿਚ ਹਰਮੀਤ ਸਿੰਘ ਸੰਧੂ ਹਲਕਾ ਤਰਨਤਾਰਨ, ਦਰਸ਼ਨ ਸਿੰਘ ਸ਼ਿਵਾਲਿਕ ਹਲਕਾ ਗਿੱਲ, ਹਰਪਾਨ ਜੁਨੇਜਾ ਹਲਕਾ ਪਟਿਆਲਾ ਸ਼ਹਿਰੀ, ਚੰਦਨ ਗਰੇਵਾਲ ਹਲਕਾ ਜਲੰਧਰ ਸੈਂਟਰਲ, ਐਸ ਆਰ ਕਲੇਰ ਹਲਕਾ ਜਗਰਾਓਂ, ਚਰਨਜੀਤ ਸਿੰਘ ਬਰਾੜ ਹਲਕਾ ਰਾਜਪੁਰਾ, ਰੋਹਿਤ ਮੋਂਟੂ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰ, ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ, ਮਲਕੀਤ ਸਿੰਘ ਏ ਆਰ ਹਲਕਾ ਜੰਡਿਆਲਾ, ਸਤਨਾਮ ਰਾਹੀ ਹਲਕਾ ਭਦੌੜ, ਤਲਬੀਰ ਸਿੰਘ ਗਿੱਲ ਹਲਕਾ ਅੰਮ੍ਰਿਤਸਰ ਦੱਖਣੀ ਅਤੇ ਕਬੀਰ ਦਾਸ ਹਲਕਾ ਨਾਭਾ ਸ਼ਾਮਲ ਹਨ।

Related posts

ਪੰਜਾਬ ਕੈਬਨਿਟ ਵੱਲੋਂ ਆਟਾ/ਕਣਕ ਦੀ ਲਾਭਪਾਤਰੀਆਂ ਦੇ ਘਰਾਂ ਵਿੱਚ ਪਹੁੰਚ ਨੂੰ ਦਿੱਤੀ ਪ੍ਰਵਾਨਗੀ

punjabusernewssite

ਚੇਅਰਮੈਨ ਪਵਨ ਦੀਵਾਨ ਵੱਲੋਂ ਐਨਆਰਆਈ ਭਾਈਚਾਰੇ ਦਾ ਸਨਮਾਨ

punjabusernewssite

ਮਾਨ ਵਜ਼ਾਰਤ ਵੱਲੋਂ ਮਿਲਕਫੈੱਡ ਤੇ ਮਿਲਕ ਯੂਨੀਅਨਾਂ ਵਿਚ ਗਰੁੱਪ ਸੀ ਤੇ ਡੀ ਦੀਆਂ 500 ਅਸਾਮੀਆਂ ਭਰਨ ਲਈ ਹਰੀ ਝੰਡੀ

punjabusernewssite