ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਦਸੰਬਰ:ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਦੀਆਂ ਸ਼ਾਖੀਆਂ ਦੇਸ਼ ਦੀਆਂ ਵੱਖ ਵੱਖ ਜ਼ੁਬਾਨਾਂ ਵਿਚ ਛਾਪ ਕੇ ਦੇਸ਼ ਭਰ ਵਿਚ ਐਸਜੀਪੀਸੀ ਰਾਹੀਂ ਵੰਡਵਾਉਣ ਤਾਂ ਜ਼ੋ ਦੇਸ਼ ਭਰ ਦੇ ਲੋਕ ਛੋਟੇ ਸ਼ਾਹਿਬਜਾਦਿਆਂ ਦੇ ਮਹਾਨ ਬਲਿਦਾਨ ਤੋਂ ਜਾਣੂ ਹੋ ਸਕਨ ਅਤੇ ਨਾਲ ਹੀ ਨਵੀਂ ਪੀੜ੍ਹੀ ਦੇ ਪ੍ਰੇਰਣਾ ਸੋ੍ਰ਼ਤ ਚਾਰ ਸ਼ਾਹਿਬਜਾਦੇ ਬਣ ਸਕਨ। ਸ੍ਰੀ ਜਾਖੜ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਦਸੰਬਰ ਦਾ ਮਹੀਨਾ ਸਾਡੇ ਸਭ ਲਈ ਵਿਸੇਸ਼ ਮਹੱਤਵ ਰੱਖਦਾ ਹੈ ਕਿਉਂਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜਾਦੇ ਅਤੇ ਵੱਡੇ ਸਾਹਿਬਜਾਦਿਆਂ ਨੇ ਇਸੇ ਮਹੀਨੇ ਦੇਸ ਕੌਮ ਲਈ ਆਪਣਾ ਸਰਵਉੱਚ ਬਲਿਦਾਨ ਦਿੱਤਾ ਸੀ।ਇਹ ਨਾ ਕੇਵਲ ਸਾਡੇ ਮੁਲਕ ਸਗੋਂ ਪੂਰੀ ਖਲਕਤ ਦੇ ਇਤਿਹਾਸ ਵਿਚ ਅਲੌਕਿਕ ਬਲਿਦਾਨ ਸਨ।
ਉਨ੍ਹਾਂ ਨੇ ਕਿਹਾ ਕਿ ਛੋਟੇ ਸਾਹਿਬਜਾਦਿਆਂ ਵਰਗੀ ਕੁਰਬਾਨੀਆਂ ਦੁਨੀਆਂ ਦੇ ਕਿਸੇ ਇਤਿਹਾਸ ਵਿਚ ਨਹੀਂ ਮਿਲਦੀ।ੳਨ੍ਹਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਣਾ ਹੈ। ਪਰ ਕਿਤੇ ਨਾ ਕਿਤੇ ਅਸੀਂ ਆਪਣੇ ਗੌਰਵਸ਼ਾਲੀ ਇਤਿਹਾਸ ਤੋਂ ਸਾਡੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣ ਵਿਚ ਅਸਫਲ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਦੇ ਨੌਜਵਾਨਾਂ ਦੇ ਰੋਲ ਮਾਡਲ ਉਹ ਲੋਕ ਬਣ ਰਹੇ ਹਨ ਜਿੰਨ੍ਹਾਂ ਦਾ ਸਮਾਜ ਵਿਚ ਕੋਈ ਚੰਗਾ ਰੁਤਬਾ ਨਹੀਂ ਹੈ। ਸ੍ਰੀ ਜਾਖੜ ਨੇ ਕਿਹਾ ਕਿ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੇ ਉਨ੍ਹਾਂ ਦਾ ਰੁਤਬਾ ਇੰਨ੍ਹਾਂ ਉਚਾ ਕਰ ਦਿੱਤਾ ਕਿ ਅਸੀਂ ਉਨ੍ਹਾਂ ਨੂੰ ਬਾਬਾ ਜੀ ਕਹਿੰਦੇ ਹਾਂ। ਤੇ ਉਹ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਹਰ ਦੇਸ਼ ਵਾਸੀ ਲਈ ਬਹੁਤ ਸਤਿਕਾਰਤ ਹਨ।ਇਸੇ ਲਈ ਪਿੱਛਲੇ ਸਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਸ਼ਹੀਦੀ ਦਿਵਸ ਵਜੋਂ ਕੌਮੀ ਪੱਧਰ ਤੇ ਮਨਾਉਣ ਦਾ ਫੈਸਲਾ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਪਰ ਅੱਜ ਵੀ ਪੰਜਾਬ ਤੋਂ ਬਾਹਰ ਉਨ੍ਹਾਂ ਦੀ ਇਸ ਮਹਾਨ ਸ਼ਹਾਦਤ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਹੈ। ਇਸ ਲਈ ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਛੋਟੇ ਅਤੇ ਵੱਡੇ ਸਾਹਿਬਜਾਦਿਆਂ ਦੇ ਜੀਵਨ ਅਤੇ ਉਨ੍ਹਾਂ ਦੀ ਵੱਡੀ ਸ਼ਹਾਦਤ ਬਾਰੇ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਲਿਟਰੇਚਰ ਤਿਆਰ ਕਰਵਾ ਕੇ ਵੰਡੇ। ਇਹ ਲਿਟਰੇਚਰ ਇਸ ਪ੍ਹਕਾਰ ਤਿਆਰ ਕੀਤਾ ਜਾਵੇ ਕਿ ਛੋਟੇ ਬੱਚਿਆਂ ਤੋਂ ਲੈਕੇ ਵੱਡੀ ਉਮਰ ਦੇ ਲੋਕਾਂ ਦੀ ਸਮਝ ਅਨੁਸਾਰ ਤਿਆਰ ਕੀਤਾ ਜਾਵੇ ਤਾਂ ਜ਼ੋ ਦੇਸ਼ ਭਰ ਦੇ ਲੋਕ ਉਨ੍ਹਂ ਦੀ ਮਹਾਨ ਕੁਰਬਾਨੀ ਤੋਂ ਜਾਣੂ ਹੋ ਸਕਨ ਅਤੇ ਗੁਰ ਇਤਿਹਾਸ ਦੀ ਜਾਣਕਾਰੀ ਦੇਸ਼ ਭਰ ਦੇ ਲੋਕਾਂ ਨੂੰ ਹੋਵੇ। ਜ਼ੇਕਰ ਦੇਸ਼ ਭਰ ਦੇ ਲੋਕ ਖਾਸ ਕਰਕੇ ਬੱਚੇ ਅਤੇ ਨੌਜਵਾਨ ਉਨ੍ਹਾਂ ਸਬੰਧੀ ਲੀਟਰੇਚਰ ਪੜ੍ਹਨਗੇ ਤਾਂਹੀ ਉਹ ਉਨ੍ਹਾਂ ਨੂੰ ਆਪਣੇ ਆਦਰਸ਼ ਵਜੋਂ ਸਵਿਕਾਰ ਕਰਣਗੇੇ।
Share the post "ਸੁਨੀਲ ਜਾਖੜ ਦੀ ਐਸਜੀਪੀਸੀ ਨੂੰ ਚਿੱਠੀ,ਸਾਹਿਬਜਾਦਿਆਂ ਦੀ ਸ਼ਹਾਦਤ ਦੀਆਂ ਸ਼ਾਖੀਆਂ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਛਪਵਾ ਕੇ ਵੰਡਣ ਦੀ ਕੀਤੀ ਅਪੀਲ"