ਸੁਖਜਿੰਦਰ ਮਾਨ
ਬਠਿੰਡਾ, 28 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਪਾਰ ਵਿੰਗ ਦੇ ਪ੍ਰਧਾਨ ਸਰੂਪ ਸਿੰਗਲਾ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਟੀਮ ਵੱਲੋਂ ਵੱਖ ਵੱਖ ਵਾਰਡਾਂ ਵਿਚ ਕੈਂਪ ਲਾਕੇ ਬਿੱਲ ਮੁਆਫੀ ਦੇ ਫਾਰਮ ਭਰਨ ਅਤੇ ਸੁਵਿਧਾ ਕੈਂਪ ਲਗਾਉਣ ’ਤੇ ਸਵਾਲ ਖ਼ੜੇ ਕਰਦਿਆਂ ਕਿਹਾ ਕਿ ‘‘ ਪਹਿਲਾਂ ਕਾਂਗਰਸੀ ਇਹ ਦੱਸਣ ਕਿ ਪਿਛਲੀ ਅਕਾਲੀ ਸਰਕਾਰ ਦੁਆਰਾ ਪਿੰਡ-ਪਿੰਡ ਤੇ ਸ਼ਹਿਰਾਂ ਵਿਚ ਖੋਲੇ ਗਏ ਸੁਵਿਧਾ ਕੇਂਦਰਾਂ ਨੂੰ ਬੰਦ ਕਿਉਂ ਕੀਤਾ ਗਿਆ। ਅੱਜ ਇੱਥੇ ਜਾਰੀ ਬਿਆਨ ਵਿਚ ਸ਼੍ਰੀ ਸਿੰਗਲਾ ਨੇ ਪਹਿਲਾਂ ਸਾਢੇ ਚਾਰ ਸਾਲ ਲੋਕਾਂ ਨੂੰ ਰੱਜ ਕੇ ਕੁੱਟਿਆ ਲੁੱਟਿਆ, ਕੈਸੀਨੋ, ਜੂਏ ਦੇ ਅੱਡੇ, ਗਲਤ ਧੰਦੇ ਕਰ ਕੇ ਕਮਾਈ ਕੀਤੀ ਗਈ ਤੇ ਹੁਣ ਵੋਟਾਂ ਨੇੜੇ ਦੇਖਦਿਆਂ ਇਹ ਡਰਾਮੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੋਕਾਂ ਦੇ ਹਿੱਤ ਲਈ ਸ਼ੁਰੂ ਕੀਤੇ ਸੁਵਿਧਾ ਕੇਂਦਰ ਬੰਦ ਕੀਤੇ, ਕਬੱਡੀ ਕੱਪ ਬੰਦ ਕੀਤੇ ,ਲੜਕੀਆਂ ਨੂੰ ਸਾਈਕਲ ਵੰਡਣ ਵਾਲੀ ਸਕੀਮ ਬੰਦ ਕੀਤੀ‘ ਆਟਾ ਦਾਲ ਸਕੀਮ ਬੰਦ ਕੀਤੀ, ਹੁਣ ਸੁਵਿਧਾ ਕੈਂਪ ਲਾ ਕੇ ਡਰਾਮੇਬਾਜ਼ੀ ਕਰਨਾ ਕਿੱਥੋਂ ਤੱਕ ਜਾਇਜ਼ ਹੈ? ਜਿਸ ਦਾ ਜਨਤਾ ਜਵਾਬ ਮੰਗਦੀ ਹੈ । ਸਰੂਪ ਸਿੰਗਲਾ ਨੇ ਕਿਹਾ ਕਿ ਖਜਾਨਾ ਮੰਤਰੀ ਸਾਹਿਬ ਪਹਿਲਾਂ ਗੁਲਾਬੀ ਸੁੰਡੀ ਅਤੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਾਰ ਲਵੋ ਤੇ ਉਨ੍ਹਾਂ ਨੂੰ ਮੁਆਵਜਾ ਜਾਰੀ ਕਰੋ। ਉਨ੍ਹਾਂ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਹੈਰਾਨਗੀ ਹੁੰਦੀ ਹੈ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਿਸਾਨਾਂ ਨੂੰ ਨਰਮੇ ਖਰਾਬੀ ਦੀ ਢੁੱਕਵੇਂ ਮੁਆਵਜੇ ਵਾਲੇ ਬੋਰਡਾ ਵੱਲ ਦੇਖੀਦਾ ਹੈ, ਜਦੋਂ ਕਿ ਸਰਕਾਰ ਨੇ ਕੋਈ ਮੁਆਵਜਾ ਜਾਰੀ ਨਹੀਂ ਕੀਤਾ, ਫਿਰ ਇਹ ਬੋਰਡਾ ਨਾਲ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ।
Share the post "ਸੁਵਿਧਾ ਕੇਂਦਰ ਬੰਦ ਕਰਕੇ ਹੁਣ ਸੁਵਿਧਾ ਕੈਂਪ ਲਗਾਉਣ ਦਾ ਡਰਾਮਾ ਕਰ ਰਹੀ ਹੈ ਸਰਕਾਰ: ਸਰੂਪ ਸਿੰਗਲਾ"