ਪੰਜਾਬੀ ਖ਼ਬਰਸਾਰ ਬਿਉਰੋ
ਫਾਜਲਿਕਾ, 3 ਅਪ੍ਰੈਲ : ਪਿਛਲੇ 4-5 ਸਾਲਾਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਦੁਖੀ ਚੱਲ ਰਹੇ ਸੂਗਰ ਮਿੱਲ ਫਾਜ਼ਿਲਕਾ ਦੇ ਕਰਮਚਾਰੀ ਨੂੰ ਵੱਡੀ ਰਾਹਤ ਦਿੰਦਿਆਂ ਸੁਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਅੱਜ ਕਰੋੜਾਂ ਰੁਪਏ ਦੇ ਚੈੱਕ ਵੰਡੇ ਗਏ, ਜਿਸਦੇ ਨਾਲ ਮੁਲਾਜਮਾਂ ਵਿਚ ਖ਼ੁਸੀ ਦੇਖੀ ਗਈ। ਸੂਗਰਫ਼ੈਡ ਦੇ ਬੁਲਾਰੇ ਨੇ ਦਸਿਆ ਕਿ ਕਾਂਗਰਸ ਸਰਕਾਰ ਦੇ ਸਮੇਂ ਤੋਂ ਹੀ ਫਾਜ਼ਿਲਕਾ ਸੂਗਰ ਮਿੱਲ ਦੇ ਕਰਮਚਾਰੀਆਂ ਦੀਆਂ ਕਰੀਬ 10 ਕਰੋੜ ਤੋਂ ਬਾਅਦ ਰਾਸ਼ੀ ਦੀਆਂ ਤਨਖ਼ਾਹਾਂ ਰੁਕੀਆਂ ਹੋਈਆਂ ਸਨ। ਇਹ ਮਾਮਲਾ ਚੇਅਰਮੈਨ ਜੀਦਾ ਦੇ ਧਿਆਨ ਵਿਚ ਆਉਂਦਿਆਂ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਵਾਇਆ ਤੇ ਅੰਜ ਇੰਨ੍ਹਾਂ ਮੁਲਾਜਮਾਂ ਨੂੰ ਬਕਾਇਆ ਤਨਖਾਹਾਂ ਵਜੋਂ 10 ਕਰੋੜ 17 ਲੱਖ ਦੇ ਚੈੱਕ ਵੰਡੇ ਗਏ। ਇਸ ਦੌਰਾਨ ਸੂਗਰਫੈਡ ਚੇਅਰਮੈਨ ਨਵਦੀਪ ਸਿੰਘ ਜੀਦਾ ਨਾਲ ਹਲਕਾ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਅਤੇ ਸੂਗਰਫੈਡ ਦੇ ਐਮ.ਡੀ ਅਰਵਿੰਦਰਪਾਲ ਸਿੰਘ ਵੀ ਮੌਜੂਦ ਰਹੇ।
Share the post "ਸੂਗਰਫੈਡ ਦੇ ਚੇਅਰਮੈਨ ਨੇ 4-5 ਸਾਲਾਂ ਤੋਂ ਮੁਲਾਜਮਾਂ ਦੀਆਂ ਰੁਕੀਆਂ ਤਨਖ਼ਾਹਾਂ ਦੇ ਚੈਕ ਵੰਡੇ"