ਪੁਲਿਸ ’ਚ ਰਾਜਨੀਤਕ ਦਖ਼ਲਅੰਦਾਜ਼ੀ ਖ਼ਤਮ ਕੀਤੀ ਜਾਵੇਗੀ
ਕਾਂਗਰਸ ਨੇ ਪੰਜ ਸਾਲਾਂ ’ਚ ਦੋ ਕੁਰੱਪਟ ਮੁੱਖ ਮੰਤਰੀ ਦਿੱਤੇ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬੇ ’ਚ ਆਪ ਦੀ ਸਰਕਾਰ ਆਉਣ ’ਤੇ ਸਮੂਹ ਸਿਆਸੀ ਪਰਚੇ ਰੱਦ ਕੀਤੇ ਜਾਣਗੇ। ਸਥਾਨਕ ਇੱਕ ਹੋਟਲ ’ਚ ਸੱਦੀ ਇੱਕ ਪ੍ਰੈਸ ਕਾਨਫਰੰਸ ਵਿਚ ਸ: ਮਾਨ, ਜੋਕਿ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਵੀ ਹਨ, ਨੇ ਦਾਅਵਾ ਕੀਤਾ ਕਿ ‘‘ ਪਾਰਟੀ ਸੂਬੇ ’ਚ ਪੁਲਿਸ ਵਿਚ ਰਾਜਨੀਤਕ ਦਖਲਅੰਦਾਜ਼ੀ ਬੰਦ ਕੀਤੀ ਜਾਵੇਗੀ ਤੇ ਇਮਾਨਦਾਰ ਤੇ ਚੰਗੇ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ’’ ਭਗਵੰਤ ਮਾਨ ਨੇ ਕਾਂਗਰਸ ਪਾਰਟੀ ’ਤੇ ਸਿਆਸੀ ਚੁਟਕੀ ਲੈਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਨੇ ਗਰੀਬ ਵਿਅਕਤੀ ਦਾ ਮੁੱਖ ਮੰਤਰੀ ਚੇਹਰੇ ਵਜੋਂ ਚੋਣ ਕੀਤੀ ਹੈ ਜਿਸਨੂੰ ਦੇਖ ਕੇ ਪੰਜਾਬ ਦੇ ਲੋਕ ਵੋਟ ਪਾਊਣਗੇ ਪਰ ਕਾਂਗਰਸ ਨੂੰ 170 ਕਰੋੜੀ ਗਰੀਬ ਵਿਅਕਤੀ ਲੱÇਭਆ ਹੈ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਉਹ ਅਪਣੇ ਸਾਲੀ ਦੇ ਪੁੱਤਰ ’ਤੇ ਨਿਗਾਂ ਨਹੀਂ ਰੱਖ ਸਕੇ ਤੇ ਪੰਜਾਬ ਦੇ ਲੋਕਾਂ ’ਤੇ ਕੀ ਰੱਖ ਸਕਣਗੇ ਜਿਸਦੇ ਚੱਲਦੇ ਪੰਜਾਬ ਦੇ ਲੋਕ ਅਪਣੇ ਬੱਚਿਆਂ ਤੇ ਬਜੁਰਗਾਂ ਦੇ ਚਿਹਰੇ ਦੇਖ ਕੇ ਵੋਟ ਪਾਉਣਗੇ, ਜਿੰਨ੍ਹਾਂ ਦੀ ਸਿੱਖਿਆ ਤੇ ਸਿਹਤ ਦੀ ਜਿੰਮੇਵਾਰੀ ਦੀ ਗਰੰਟੀ ਆਮ ਆਦਮੀ ਪਾਰਟੀ ਨੇ ਲਈ ਹੈ। ਸ: ਮਾਨ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਨੇ ਪਿਛਲੇ ਪੰਜ ਸਾਲਾਂ ’ਚ ਦੋ ਭ੍ਰਿਸ਼ਟ ਮੁੱਖ ਮੰਤਰੀ ਦਿੱਤੇ, ਜਿੰਨ੍ਹਾਂ ਵਿਚੋਂ ਇੱਕ ਨੇ ਸਾਢੇ ਚਾਰ ਲੋਕਾਂ ਲਈ ਮਹਿਲਾਂ ਦੇ ਬੂਹੇ ਬੰਦ ਰੱਖੇ ਤੇ ਦੂਜੇ ਨੇ 111 ਦਿਨਾਂ ’ਚ ਅਪਣੇ ਮਸਲੇ ਹੱਲ ਕਰ ਲਏ। ਆਪ ਪ੍ਰਧਾਨ ਨੇ ਐਲਾਨ ਕੀਤਾ ਕਿ ਚੋਣਾਂ ਦੇ ਮੱਦੇਨਜ਼ਰ ਉਹ ਹਰ ਹਲਕੇ ’ਚ ਚੋਣ ਪ੍ਰਚਾਰ ਲਈ ਜਾਣਗੇ ਤੇ ਲੋਕ ਪੰਜਾਬ ’ਚ ਬਦਲਾਅ ਲਈ ਆਪ ਨੂੰ ਵੋਟ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਸ਼ਹਿਰੀ ਤਂ ਜਗਰੂਪ ਸਿੰਘ ਗਿੱਲ ਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਲਾਲ ਅਗਰਵਾਲ ਆਦਿ ਹਾਜ਼ਰ ਸਨ।
ਸੂਬੇ ’ਚ ਆਪ ਦੀ ਸਰਕਾਰ ਬਣਨ ‘ਤੇ ਸਿਆਸੀ ਪਰਚੇ ਰੱਦ ਹੋਣਗੇ: ਭਗਵੰਤ ਮਾਨ
8 Views