ਸੁਖਜਿੰਦਰ ਮਾਨ
ਬਠਿੰਡਾ, 24 ਮਈ: ਸਥਾਨਕ ਸ਼ਹਿਰ ਦੇ ਸੇਂਟ ਜ਼ੇਵੀਅਰਜ਼ ਸਕੂਲ ਵਿੱਚ ਤਿੰਨ ਰੋਜ਼ਾ ਸਕੂਲ ਪਾਰਲੀਮੈਂਟ ਚੋਣਾਂ ਕਰਵਾਈਆਂ ਗਈਆਂ ।ਸਕੂਲ ਦੇ ਪਿ੍ਰੰਸੀਪਲ ਸਿਡਲੋਏ ਫ਼ਰਟਾਡੋ ਵੱਲੋਂ ਨਾਮਜ਼ਦ ਉਮੀਦਵਾਰਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ । ਇਸ ਵਿੱਚ ਸੱਤਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ।ਚੋਣਾਂ ਵਿੱਚ ਨਾਮਜ਼ਦ ਵਿਦਿਆਰਥੀਆਂ ਅਤੇ ਵੋਟਰ ਬਣੇ ਵਿਦਿਆਰਥੀਆਂ ਦੋਨਾਂ ਧਿਰਾਂ ਵਿੱਚ ਭਰਪੂਰ ਜੋਸ਼ ਤੇ ਉਤਸ਼ਾਹ ਦੇਖਿਆਂ ਗਿਆਂ ।ਨਾਮਜ਼ਦ ਵਿਦਿਆਰਥੀਆਂ ਨੇ ਵੋਟਰਾਂ ਦੇ ਸਨਮੁੱਖ ਆਪਣੇ ਭਾਸ਼ਣ ਦੌਰਾਨ ਆਪਣਾ ਮੈਨੀਫ਼ੈਸਟੋ ਰੱਖਿਆਂ ।ਇਸ ਵੋਟਾਂ ਲਈ ਕੁਝ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਲੀਡਰ ਦੀ ਪਦਵੀ ਲਈ ਨਾਮਜ਼ਦ ਕੀਤਾ ।ਚੋਣਾਂ ਦਾ ਪ੍ਰਚਾਰ ਵਿਦਿਆਰਥੀਆਂ ਵੱਲੋਂ ਸ਼ਾਤਮਈ ਢੰਗ ਨਾਲ ਹਫ਼ਤਾ ਪਹਿਲਾ ਸ਼ੁਰੂੂ ਹੋ ਗਿਆ ਸੀ ।ਚੋਣਾ ਲਈ ਦੋ ਵਰਗ ਬਣਾਏ ਗਏ ਜਿਸ ਵਿੱਚ ਮਨਿਸਟਰ,ਡਿਪਟੀ-ਮਨਿਸਟਰ ਲਈ ਵਿਦਿਆਰਥੀਆਂ ਦੀਆਂ ਚੋਣਾ ਕਰਵਾਈਆਂ ਗਈਆਂ।ਚੋਣਾਂ ਬਿਲਕੁੱਲ ਲੋਕਤੰਤਰਿਕ ਢੰਗ ਨਾਲ ਕਰਵਾਈਆਂ ਗਈਆਂ ਤਾਂ ਜੋ ਵਿਦਿਆਰਥੀਆਂ ਨੂੰ ਸੰਸਦ ਪ੍ਰਣਾਲੀ ਬਾਰੇ ਗਿਆਨ ਹੋ ਸਕੇ। ਇਸ ਪ੍ਰਕਿਰਿਆ ਵਿੱਚ ਵਿਦਿਆਰਥੀਆਂ ਵੱਲੋਂ ਪੂਰੇ ਅਨੁਸ਼ਾਸ਼ਨ ਵਿੱਚ ਵੋਟਾਂ ਪਾਈਆਂ ਗਈਆਂ ।ਹਰ ਇੱਕ ਜਮਾਤ ਅਨੁਸਾਰ ਪੋਲਿੰਗ ਬੂਥ ਬਣਾਏ ਗਏ ਸਨ ।ਬੈਲਟ ਪੇਪਰ,ਬੈਲਟ ਬਾਕਸ ਵੀ ਤਿਆਰ ਕੀਤੇ ਗਏ ਸਨ ।ਇਹ ਸਾਰੀ ਪ੍ਰਕਿਰਿਆਂ ਮੈਨੇਜਰ ਫ਼ਾਦਰ ਕਿ੍ਰਸਟੋਫ਼ਰ ,ਮਾਨਯੋਗ ਪਿ੍ਰੰਸੀਪਲ ਫ਼ਾਦਰ ਸਿਡਲੋਏ ਫ਼ਰਟਾਡੋ, ਸਕੂਲ ਕੋਡੀਨੇਟਰ ਮੈਡਮ ਅਰਚਨਾ ਰਾਜਪੂਤ , ਸਰਬਜੀਤ ਸਿੰਘ,ਗਗਨਦੀਪ ਕੌਰ,ਨੇਹਾ ਸ਼ਰਮਾ ,ਰਾਜਦੀਪ ਕੌਰ,ਜਸਪ੍ਰੀਤ ਕੌਰ ਅਧਿਆਪਕਾਂ ਦੀ ਬਣੀ ਹੋਈ ਚੋਣ ਕਮੇਟੀ ਵਿੱਚ ਦੀ ਦੇਖ-ਰੇਖ ਵਿੱਚ ਹੋਈ ।