Punjabi Khabarsaar
ਵਪਾਰ

ਸੈਲਰਾਂ ਦੀਆਂ ਅਲਾਟਮੈਂਟਸ ਕੈਂਸਲ ਕਰਨ ਦੇ ਵਿਰੁਧ ਰਾਈਸ ਮਿੱਲਰਾਂ ਵੱਲੋਂ ਹੜਤਾਲ ਦਾ ਐਲਾਨ

ਸੁਖਜਿੰਦਰ ਮਾਨ
ਬਠਿੰਡਾ, 9 ਅਕਤੂਬਰ: ਕੇਂਦਰੀ ਖ਼ਰੀਦ ਏਜੰਸੀ ਦੀਆਂ ਹਿਦਾਇਤਾਂ ’ਤੇ ਸੂਬੇ ਦੇ ਖੁਰਾਕ ਸਪਲਾਈ ਵਿਭਾਗ ਵਲੋਂ ਸੈਲਰਾਂ ’ਚ ਝੋਨੇ ਦੀ ਅਲਾਟਮੈਂਟਸ ਰੱਦ ਕਰਨ ਦੇ ਵਿਰੋਧ ਵਿਚ ਅੱਜ ਰਾਮਪੁਰਾ ਫੂਲ ਰਾਈਸ ਮਿਲਰਜ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਇੰਨ੍ਹਾਂ ਰਾਈਸ ਮਿੱਲਰਾਂ ਨੇ ਐਲਾਨ ਕੀਤਾ ਕਿ ਉਹ ਸਰਕਾਰ ਵਲੋਂ ਭੇਜੇ ਜਾਣ ਵਾਲੇ ਮਾਲ ਨੂੰ ਅਪਣੇ ਸੈਲਰਾਂ ਵਿਚ ਨਹੀਂ ਲਗਾਉਣਗੇ। ਮਿੱਲਰਾਂ ਦੀ ਇਸ ਹੜਤਾਲ ਕਾਰਨ ਝੋਨੇ ਦੀ ਖਰੀਦ ਪ੍ਰਭਾਵਿਤ ਹੋ ਸਕਦੀ ਹੈ।

ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਈ ਹਵਾਈ ਸੇਵਾ , ਕਿਰਾਇਆ 1999

ਇਸ ਸਬੰਧ ਵਿਚ ਪ੍ਰਧਾਨ ਮਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਾ ਰਾਮਪੁਰਾ ਫੂਲ ਰਾਈਸ ਮਿਲਰਜ ਐਸੋਸੀਏਸ਼ਨ ਦੇ ਮੈਂਬਰਾਂ ਦੀ ਹੋਈ ਮੀਟਿੰਗ ਵਿਚ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਐਫ .ਸੀ .ਆਈ ਦੀਆਂ ਮਾਰੂ ਨੀਤੀਆਂ ਕਾਰਨ ਉਹ ਨਿਰਾਸ਼ਾ ਦੇ ਆਲਮ ਵਿਚ ਹਨ। ਉਨ੍ਹਾਂ ਕਿਹਾ ਕਿ ਫੋਰਟੀਫਾਇਡ ਚਾਵਲ ਲੈਣ ਲਈ ਲਗਾਈਆਂ ਜਾ ਰਹੀਆਂ ਬੇਲੋੜੀਆਂ ਸ਼ਰਤਾਂ ਕਾਰਨ ਸੈਲਰ ਮਾਲਕਾਂ ਨੂੰ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ।

ਰਾਮਲੀਲਾ ‘ਚ ‘ਸੀਤਾ ਹਰਨ’ ਵੇਖ ਆਪੇ ਤੋਂ ਬਾਹਰ ਹੋਇਆ ਕਾਂਸਟੇਬਲ, ਸਟੇਜ ‘ਤੇ ਚੜ੍ਹ ਕੁੱਟਤਾ ਰਾਵਨ

ਪ੍ਰਧਾਨ ਮਨਵੀਰ ਸਿੰਘ ਢਿੱਲੋਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸ਼ੈਲਰ ਮਾਲਕਾਂ ਦਾ ਮਸਲਾ ਹੱਲ ਨਹੀਂ ਕੀਤੀ ਜਾਂਦਾ ਉਨੀ ਦੇਰ ਤੱਕ ਉਹ ਅਪਣੇ ਸੈਲਰਾਂ ਵਿਚ ਝੋਨਾ ਨਹੀਂ ਲਗਾਉਣਗੇ ਤੇ ਜੇਕਰ ਸਰਕਾਰ ਨਾਰਮਲ ਚਾਵਲ ਲੈਣਾ ਚਾਹੁੰਦੀ ਹੈ ਤਾਂ ਉਹ ਮਾਲ ਲਗਾਉਣ ਲਈ ਤਿਆਰ ਹਨ ਪ੍ਰੰਤੂ ਫ਼ੋਰਟੀਫ਼ਾਈਡ ਚਾਵਲ ਲੈਣ ਦੇ ਬਦਲੇ ਸਖ਼ਤ ਸਰਤਾਂ ਕਾਰਨ ਅਪਣਾ ਨੁਕਸਾਨ ਨਹੀਂ ਕਰਵਾਉਣਗੇ।

ਬਠਿੰਡਾ ਦੀ ਮੇਅਰ ਨੂੰ ‘ਗੱਦੀਓ’ ਉਤਾਰਨ ਲਈ ਮੁੜ ਸਰਗਰਮ ਹੋਏ ‘ਕਾਂਗਰਸੀ’, ਕੀਤੀ ਮੀਟਿੰਗ

ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਸੈਲਰ ਮਾਲਕ ਐਸੋਸੀਏਸ਼ਨ ਦੇ ਫੈਸਲੇ ਦੀ ਉਲੰਘਣਾ ਕਰੇਗਾ ਇਸ ਉਸ ਨੂੰ 1 ਲੱਖ ਜੁਰਮਾਨਾ ਕੀਤਾ ਜਾਵੇਗਾ।

 

Related posts

ਬੀਬੀਐਸੱ ਗੋਨਿਆਣਾ ਨੇ ਪੰਜ ਦਿਨ ’ਚ ਲਗਵਾਇਆ ਯੂਕੇ ਦਾ ਸਟੱਡੀ ਵੀਜ਼ਾ

punjabusernewssite

ਚੀਮਾ ਵੱਲੋਂ ਕਰ ਵਿਭਾਗ ਨੂੰ ਸੇਵਾਵਾਂ ਖੇਤਰ ਵਿੱਚ ਕਰ ਚੋਰੀ ਕਰਨ ਵਾਲਿਆਂ ਵਿਰੁੱਧ ਨਕੇਲ ਕੱਸਣ ਦੇ ਨਿਰਦੇਸ਼

punjabusernewssite

ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ , ਦੁੱਧ ਦੇ ਰੇਟਾਂ ਵਿੱਚ ਹੋਇਆ ਵਾਧਾ

punjabusernewssite