ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਸ੍ਰ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜਿ.) ਬਠਿੰਡਾ ਵੱਲੋਂ 27ਵਾਂ ਕਲਾ ਮੇਲਾ ਟੀਚਰਜ਼ ਹੋਮ ਬਠਿੰਡਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਖੇ ਚਾਰ ਰੋਜਾ ਚਿੱਤਰਕਲਾ ਅਤੇ ਮੂਰਤੀਕਲਾ ਪ੍ਰਦਰਸ਼ਨੀ, ਅੰਤਰ ਸਕੂਲ ਅਤੇ ਅੰਤਰ ਕਾਲਜ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਅਤੇ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਕਰਵਾਏ ਗਏ। ਪ੍ਰਦਰਸ਼ਨੀ ਵਿਖੇ ਵੱਖ-ਵੱਖ ਰਾਜਾਂ ਦੇ 85 ਚਿੱਤਰਕਾਰਾਂ ਦੀਆਂ 140 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਇਸ ਵਿਖੇ ਅਮਰਜੀਤ ਸਿੰਘ ਪੇਂਟਰ ਬਠਿੰਡਾ, ਯਸ਼ਪਾਲ ਸਿੰਘ ਜੈਤੋ, ਹਰੀ ਚੰਦ ਪ੍ਰਜਾਪਤੀ, ਪ੍ਰਸ਼ੋਤਮ ਸਚਦੇਵਾ, ਇੰਦਰਜੀਤ ਸਿੰਘ ਨਿੱਕੂ, ਬਸੰਤ ਸਿੰਘ, ਹਰਦਰਸ਼ਨ ਸੋਹਲ, ਗੁਰਪ੍ਰੀਤ ਆਰਟਿਸਟ, ਮਾਧੋਦਾਸ ਸਿੰਘ, ਵਿਜੈ ਭੁਦੇਵ, ਬਲਰਾਜ ਸਿੰਘ ਬਰਾੜ, ਸੁਰੇਸ਼ ਮੰਗਲਾ, ਡਾ. ਅਮਰੀਕ ਸਿੰਘ, ਸੰਦੀਪ ਸ਼ੇਰਗਿੱਲ, ਭਾਵਨਾ ਗਰਗ, ਰਿਤੇਸ਼ ਕੁਮਾਰ, ਅਨਿਲ ਕੁਮਾਰ, ਕ੍ਰਿਸ਼ਨ ਸਿੰਘ, ਸੋਹਨ ਸਿੰਘ, ਕੇਵਲ ਕ੍ਰਿਸ਼ਨ, ਲਖਵਿੰਦਰ ਸਿੰਘ, ਸ਼ੀਤਲ ਨੰਦਨ, ਨਿਸ਼ਾ ਗਰਗ, ਗੁਰਪ੍ਰਕਾਸ਼ ਕੌਰ, ਮਿਠੂਨ ਮੰਡਲ, ਅਮਰ ਸਿੰਘ ਆਦਿ ਮੁੱਖ ਤੌਰ ’ਤੇ ਸ਼ਾਮਲ ਰਹੇ। ਸਮਾਗਮ ਦੇ ਆਖਰੀ ਦਿਨ ਇਨਾਮ ਵੰਡ ਤੇ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸ੍ਰ. ਜਗਰੂਪ ਸਿੰਘ ਗਿੱਲ ਐਮ.ਐਲ.ਏ. ਬਠਿੰਡਾ ਸ਼ਹਿਰੀ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਹਿਰਦੇਪਾਲ ਸਿੰਘ, ਜਨਰਲ ਸਕੱਤਰ ਸ੍ਰ. ਸੋਭਾ ਸਿੰਘ ਆਰਟ ਗ਼ੈਲਰੀ ਅੰਦਰੇਟਾ ਹਿਮਾਚਲ ਪ੍ਰਦੇਸ਼ ਨੇ ਕੀਤੀ। ਲਾਈਫ ਟਾਇਮ ਆਚੀਵਮੈਂਟ ਅਵਾਰਡ ਸ੍ਰੀ ਪ੍ਰੇਮ ਚੰਦ ਬਠਿੰਡਾ ਨੂੰ ਦਿੱਤਾ ਗਿਆ ਅਤੇ ਵਿਸ਼ੇਸ ਸਨਮਾਨ ਗੁਰਪ੍ਰੀਤ ਸਿੰਘ ਮਣਕੂ ਜਗਰਉਂ ਡਾ. ਗੀਤਾ ਜਾਂਗੜਾ ਹਿਸਾਰ, ਗੁਰਪ੍ਰੀਤ ਸਿੰਘ ਮਾਨਸਾ,ਅਮਰੀਕ ਸਿੰਘ ਮਾਨਸਾ, ਗੁਰਤੇਜ ਸਿੰਘ ਪਲਾਹਾ ਬਠਿੰਡਾ, ਹਰਜਿੰਦਰ ਸਿੰਘ ਮਾਨਸਾ, ਲਖਵਿੰਦਰ ਸਿੰਘ ਲੱਕੀ ਬਠਿੰਡਾ, ਕਮਲਜੀਤ ਕੌਰ ਅੰਦਰੇਟਾ ਹਿਮਾਚਲ ਅਤੇ ਸਵਰਨ ਸਿੰਘ ਤਲਵੰਡੀ ਸਾਬੋ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਸੋਹਨ ਸਿੰਘ ਬਠਿੰਡਾ, ਪਰਮਿੰਦਰ ਕੌਰ ਬਰਨਾਲਾ, ਅਤੇ ਕ੍ਰਿਸ਼ਨ ਸਿੰਘ ਰਤੀਆ ਨੂੰ ਲਾਈਫ ਟਾਇਮ ਮੈਂਬਰਸ਼ਿਪ ਦਿੱਤੀ ਗਈ। ਇਸ ਮੌਕੇ ਸੋਭਾ ਸਿੰਘ ਦੇ ਚਿੱਤਰਾਂ ਦੇ ਪੋਸਟਰ ਦੀ ਐਲਬਮ ਵੀ ਰੀਲੀਜ਼ ਕੀਤੀ ਗਈ। ਸੁਸਾਇਟੀ ਦੇ ਸ੍ਰਪਰਸਤ ਅਮਰਜੀਤ ਸਿੰਘ ਪੇਂਟਰ ਨੇ ਮੁੱਖ ਮਹਿਮਾਨ ਸ੍ਰ. ਜਗਰੂਪ ਸਿੰਘ ਗਿੱਲ ਐਮ.ਐਲ.ਏ ਬਠਿੰਡਾ ਸ਼ਹਿਰੀ ਅੱਗੇ ਸੁਸਾਇਟੀ ਦੀਆਂ ਮੰਗਾਂ ਰੱਖੀਆਂ ਜਿਸ ਵਿੱਚ ਬਠਿੰਡਾ ਵਿਖੇ ਕਲਾ ਭਵਨ ਉਸਾਰਨਾ, ਬਠਿੰਡਾ ਵਿਖੇ ਸਰਕਾਰੀ ਆਰਟ ਕਾਲਜ ਸਥਾਪਿਤ ਕਰਨਾ, ਭਾਸ਼ਾ ਵਿਭਾਗ ਦੇ ਸਨਮਾਨਾਂ ਵਿੱਚ ਚਿੱਤਰਕਾਰਾਂ ਨੂੰ ਵੀ ਸ਼ਾਮਿਲ ਕਰਨਾ, ਪੰਜਾਬ ਆਰਟ ਕੌਂਸਲ ਅਤੇ ਲਲਿਤ ਕਲਾ ਅਕਾਦਮੀ ‘ਚ ਪ੍ਰਤੀਨਿਧਤਾ ਦੇਣੀ, ਸਰਕਾਰੀ ਸਕੂਲਾਂ ਵਿੱਚ ਕਲਾ ਦੇ ਵਿਸ਼ੇ ਨੂੰ ਮਾਨਤਾ ਦੇਣੀਅਤੇ ਸਕੂਲਾਂ ਵਿੱਚ ਕਲਾ ਅਧਿਆਪਕਾਂ ਦੀ ਭਰਤੀ ਕਰਨਾ ਆਦਿ ਅਤੇ ਪੰਜਾਬ ‘ਚ ਕਲਾ ’ਤੇ ਕੰਮ ਕਰ ਰਹੀਆਂ ਸੰਸਥਾਵਾਂ ਨੂੰ ਪੱਕੀ ਗਰਾਂਟ ਦੇਣ ਦੀ ਮੰਗ ਕੀਤੀ। ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਸਰਕਾਰ ਤੱਕ ਇਹ ਮੰਗਾਂ ਪਹੁੰਚਾਉਣ ਅਤੇ ਜਲਦੀ ਪੂਰੀਆਂ ਕਰਵਾਉਣ ਦਾ ਭਰੌਸਾ ਦਿੱਤਾ। ਸੁਸਾਇਟੀ ਦੇ ਪ੍ਰਧਾਨ ਹਰੀ ਚੰਦ ਪਰਜਾਪਤੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੁਰੇਸ਼ ਮੰਗਲਾ ਵਿੱਤ ਸਕੱਤਰ ਨੇ ਸਭ ਦਾ ਧੰਨਵਾਦ ਕੀਤਾ ਇੰਦਰਜੀਤ ਸਿੰਘ ਨਿੱਕੂ ਨੇ ਮੰਚ ਸੰਚਾਲਨ ਕੀਤਾ। ਇਹ ਜਾਣਕਾਰੀ ਜਨਰਲ ਸਕੱਤਰ ਪ੍ਰਸ਼ੋਤਮ ਕੁਮਾਰ ਅਤੇ ਪ੍ਰੈਸ ਸਕੱਤਰ ਸੰਦੀਪ ਸ਼ੇਰਗਿੱਲ ਨੇ ਦਿੱਤੀ।
Share the post "ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਵੱਲੋਂ 27ਵਾਂ ਕਲਾ ਮੇਲਾ ਟੀਚਰਜ਼ ਹੋਮ ਵਿਖੇ ਆਯੋਜਿਤ"