ਅਮਨ ਅਰੋੜਾ, ਫ਼ੌਜਾ ਸਿੰਘ, ਡਾ ਨਿੱਝਰ, ਚੇਤਨ ਜੋੜੇਮਾਜਰਾ, ਗਗਨ ਮਾਨ ਆਦਿ ਬਣ ਸਕਦੇ ਹਨ ਮੰਤਰੀ
ਸੁਖਜਿੰਦਰ ਮਾਨ
ਚੰਡੀਗੜ੍ਹ, 3 ਜੁਲਾਈ : ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਭਾਰੀ ਬਹੁਮਤ ਨਾਲ ਹੋਂਦ ਵਿਚ ਆਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵਿਚ ਸੋਮਵਾਰ ਸ਼ਾਮ ਨੂੰ ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ। ਹਾਲਾਂਕਿ ਕਿੰਨੇ ਅਤੇ ਕਿਹੜੇ-ਕਿਹੜੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ, ਇਸਦੀ ਪੁਸ਼ਟੀ ਤਾਂ ਨਹੀਂ ਹੋ ਸਕੀ ਪ੍ਰੰਤੂ ਸੰਭਾਵੀਂ ਮੰਤਰੀ ਬਣਨ ਵਾਲੇ ਵਿਧਾਇਕਾਂ ਵਲੋਂ ਵੱਖ ਵੱਖ ਚੈਨਲਾਂ ਅਤੇ ਸੋਸਲ ਮੀਡੀਆ ’ਤੇ ਦਿੱਤੀ ਜਾਣਕਾਰੀ ਮੁਤਾਬਕ ਅਮਨ ਅਰੋੜਾ, ਫ਼ੌਜਾ ਸਿੰਘ, ਡਾ ਇੰਦਰਵੀਰ ਸਿੰਘ ਨਿੱਝਰ, ਚੇਤਨ ਸਿੰਘ ਜੋੜੇਮਾਜ਼ਰਾ ਅਤੇ ਗਗਨ ਮਾਨ ਦਾ ਨਾਮ ਸਭ ਤੋਂ ਉਪਰ ਸੁਣਨ ਨੂੰ ਮਿਲ ਰਿਹਾ ਹੈ। ਹਾਲਾਂਕਿ ਚਰਚਾ ਇਹ ਵੀ ਹੈ ਕਿ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕਰਨ ਵਾਲੀਆਂ ਦੋ ਹੋਰਨਾਂ ਮਹਿਲਾ ਵਿਧਾਇਕਾਵਾਂ ਬਲਜਿੰਦਰ ਕੌਰ ਤੇ ਸਰਵਜੀਤ ਕੌਰ ਮਾਣੂਕੇ ਤੋਂ ਇਲਾਵਾ ਪਿ੍ਰੰਸੀਪਲ ਬੁੱਧ ਰਾਮ ਵਿਚੋਂ ਵੀ ਕਿਸੇ ਦਾ ਨੰਬਰ ਲੱਗ ਸਕਦਾ ਹੈ। ਦਸਣਾ ਬਣਦਾ ਹੈ ਕਿ ਪੰਜਾਬ ਕੈਬਨਿਟ ਵਿਚ ਮੁੱਖ ਮੰਤਰੀ ਸਹਿਤ ਕੁੱਲ 18 ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ ਪ੍ਰੰਤੂ ਮੌਜੂਦਾ ਸਮੇਂ ਇੰਨ੍ਹਾਂ ਦੀ ਗਿਣਤੀ 10 ਹੀ ਹੈਉ ਜਦੋਂਕਿ ਡਾ ਵਿਜੇ ਸਿੰਗਲਾ ਨੂੰ ਪਿਛਲੇ ਦਿਨਾਂ ਦੌਰਾਨ ਭਿ੍ਰਸ਼ਟਾਚਾਰ ਦੇ ਇੱਕ ਕੇਸ ’ਚ ਗਿ੍ਰਫਤਾਰ ਕਰਨ ਤੋਂ ਬਾਅਦ ਮੰਤਰੀ ਮੰਡਲ ਵਿਚੋਂ ਹਟਾ ਦਿੱਤਾ ਗਿਆ ਸੀ। ਚਰਚਾ ਮੁਤਾਬਕ ਭਲਕੇ ਕੀਤੇ ਜਾਣ ਵਾਲੇ ਵਿਸਥਾਰ ਤੋਂ ਬਾਅਦ ਵੀ ਮੰਤਰੀਆਂ ਦੇ ਦੋ-ਤਿੰਨ ਅਹੁੱਦੇ ਖ਼ਾਲੀ ਰੱਖੇ ਜਾਣਗੇ। ਇਸਤੋਂ ਇਲਾਵਾ ਇਹ ਵੀ ਦਸਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੇ ਨਾਲ ਕੁੱਝ ਸਲਾਹਕਾਰ ਵੀ ਤੈਨਾਤ ਕੀਤੇ ਜਾ ਰਹੇ ਹਨ। ਗੌਰਤਲਬ ਹੈ ਕਿ ਫ਼ਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦਾ ਸਿਆਸੀ ਗ੍ਰਾਫ਼ ਇੰਨ੍ਹਾਂ ਦਿਨਾਂ ’ਚ ਕਾਫ਼ੀ ਥੱਲੇ ਚਲਿਆ ਗਿਆ ਹੈ, ਜਿਸਦੇ ਚੱਲਦੇ ਪਿਛਲੇ ਦਿਨੀਂ ਹੋਈ ਸੰਗਰੂਰ ਲੋਕ ਸਭਾ ਚੋਣ ‘ਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋ ਚੋਣ ਹਾਰ ਗਏ ਹਨ ਤੇ ਵੋਟਰਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾਈ ਹੈ। ਜਿਸਦੇ ਚੱਲਦੇ ਵੀ ਮੰਤਰੀ ਮੰਡਲ ਵਿਚ ਵਾਧਾ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਤਾਂ ਕਿ ਦਰਜ਼ਨਾਂ ਵਿਭਾਗ ਸੰਭਾਲੀਂ ਬੈਠੇ ਮੁੱਖ ਮੰਤਰੀ ਅਪਣਾ ਭਾਰ ਹੋਰਨਾਂ ਨੂੰ ਵੰਡ ਸਕਣ।
ਸੋਮਵਾਰ ਨੂੰ ਭਗਵੰਤ ਮਾਨ ਅਪਣੀ ਕੈਬਨਿਟ ਦਾ ਕਰਨਗੇ ਪਹਿਲੀ ਵਾਰ ਵਿਸਥਾਰ
7 Views