ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਏ ਸ਼ਰਧਾਲੂ ਨੇ ਬੀਤੇ ਐਤਵਾਰ ਤੜਕੇ 4 ਵਜੇ ਸੇਵਾਦਾਰ ‘ਤੇ ਪਿਸਤੌਲ ਤਾਣ ਦਿੱਤਾ। ਮੌਕੇ ‘ਤੇ ਮੋਜੂਦ ਲੋਕਾਂ ਨੇ ਦੱਸਿਆ ਕਿ ਐਤਵਾਰ ਸਵੇਰੇ 4 ਵਜੇ ਦੇ ਕਰੀਬ ਇਕ ਵਿਅਕਤੀ ਪਰਿਵਾਰ ਸਮੇਤ ਚੰਡੀਗੜ੍ਹ ਤੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ। ਐਤਵਾਰ ਛੁੱਟ ਦਾ ਦਿਨ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਵਿਚ ਭੀੜ ਬਹੁਤ ਜ਼ਿਆਦਾ ਸੀ। ਜਿਸ ਕਾਰਨ ਮੱਥਾ ਟੇਕਣ ਲਈ ਲੰਮੀ ਲਾਈਨ ਲੱਗੀ ਹੋਈ ਸੀ। ਉਕਤ ਵਿਅਕਤੀ ਨੂੰ ਭੀੜ ਕਰਕੇ ਉਸ ਲੰਮੀ ਲਾਈਨ ‘ਚ ਲੱਗਣਾ ਪਿਆ। ਪਰ ਵਿਅਕਤੀ ਨੇ ਕਿਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੂੰ ਮੱਥਾ ਟੇਕਣ ਲਈ ਅੰਦਰ ਭੇਜ ਦਿੱਤਾ ਅਤੇ ਬਾਅਦ ਵਿਚ ਖੁਦ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਮੌਕੇ ਤੇ ਮੋਜੂਦ ਸੇਵਾਦਾਰਾਂ ਦੀ ਉਸ ਵਿਅਕਤੀ ਤੇ ਨਜ਼ਰ ਪੈ ਗਈ। ਸੇਵਾਦਾਰਾਂ ਨੇ ਉਸ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕ ਲਿਆ।
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਹੜਤਾਲ ਲਈ ਵਾਪਸ, ਆਮ ਵਾਂਗ ਕੰਮ ਕਾਜ਼ ਰਹੇਗਾ ਜਾਰੀ
ਉਕਤ ਵਿਅਕਤੀ ਵੱਲੋਂ ਪਹਿਲਾ ਸੇਵਾਦਾਰਾਂ ਦੀ ਬਹੁਤ ਬੇਨਤੀ ਕੀਤੀ ਪਰ ਜਦੋ ਸੇਵਾਦਾਰਾਂ ਨੇ ਸਵੀਕਾਰ ਨਹੀਂ ਕੀਤੀ ਤਾਂ ਉਸ ਸ਼ਰਧਾਲੂ ਨੇ ਪਿਸਤੌਲ ਕੱਢ ਕੇ ਸੇਵਾਦਾਰ ਵੱਲ ਤਾਣ ਦਿੱਤੀ। ਇਸ ਘਟਨਾਂ ਤੋਂ ਬਾਅਦ ਹੋਰ ਸੇਵਾਦਾਰ ਉਥੇ ਪਹੁੰਚ ਗਏ ਤੇ ਸ਼ਰਧਾਂਲੂ ਨੂੰ ਕਾਬੂ ਕਰ ਲਿਆ। ਕਾਬੂ ਕਰਕੇ ਸ਼ਰਧਾਲੂ ਨੂੰ ਪੁਲਿਸ ਥਾਣੇ ਲਿਆਦਾਂ ਗਿਆ ਜਿਥੇ ਦੁਪਹਿਰ ਬਾਅਦ ਉਨ੍ਹਾਂ ਦਾ ਆਪਸ ਵਿਚ ਸਮਝੋਤਾਂ ਹੋ ਗਿਆ। ਉਥੇ ਹੀ ਦੂਜੇ ਪਾਸੇ ਸਰੀ ਦਰਬਾਰ ਸਾਹਿਬ ਵਿਖੇ ਹਥਿਆਰ ਲੈ ਕੇ ਜਾਣ ਦੇ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਨੇ ਚੁੱਪ ਧਾਰੀ ਹੋਈ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਵਾਲੇ ਚਾਰ ਦਰਵਾਜ਼ਿਆਂ ‘ਤੇ ਕਿਸੇ ਕਿਸਮ ਦਾ ਕੋਈ ਬਰਿਡ ਨਹੀਂ ਲਗਾਇਆ ਜਿਸ ‘ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਜਾਣ ‘ਤੇ ਪਾਬੰਦੀ ਹੋਣ ਦੀ ਗੱਲ ਦਰਸਾਈ ਗਈ ਹੋਵੇ।