ਚੰਡੀਗੜ, 24 ਅਕਤੂਬਰ: ਆਗਾਮੀ 8 ਨਵੰਬਰ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਨਰਲ ਹਾਊਸ ਦੀ ਹੋਣ ਜਾ ਰਹੀ ਚੋਣ ਸਬੰਧੀ ਬੁਧਵਾਰ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਮੀਟਿੰਗ ਚ ਮੁੱਖ ਤੋਰ ‘ਤੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ, ਬੀਬੀ ਜੰਗੀਰ ਕੋਰ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਬਲਵੀਰ ਸਿੰਘ ਘੁੰਨਸ, ਛਿੰਦਰਪਾਲ ਸਿੰਘ ਬਰਾੜ , ਭਾਈ ਬਲਦੇਵ ਸਿੰਘ ਚੁੰਘਾ ਸ਼ਾਮਿਲ ਹੋਏ।
ਵਾਰਸ ਪੰਜਾਬ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਰੋਕਿਆ
ਮੀਟਿੰਗ ਚ ਹੋਏ ਫੈਸਲੇ ਮੁਤਾਬਕ 8 ਨਵੰਬਰ ਦੀ ਚੋਣ ਚ ਬਾਦਲ ਪਰਿਵਾਰ ਦੇ ਉਮੀਦਵਾਰ ਦੇ ਵਿਰੁੱਧ ਸਾਝੇ ਰੂਪ ਚ ਇੱਕ ਉਮੀਦਵਾਰ ਮਜਬੂਤੀ ਨਾਲ ਖੜਾ ਕੀਤਾ ਜਾਵੇਗਾ।ਸਮੂਹ ਆਗੂਆਂ ਨੇ ਸਾਝੇ ਤੋਰ ਤੇ ਸ੍ਰੋਮਣੀ ਕਮੇਟੀ ਮੈਬਰਾ ਨੂੰ ਅਪੀਲ ਕੀਤੀ ਕਿ ਬੇਅਦਬੀ ਦਾ ਇਨਸਾਫ ਮੰਗਦੀ ਸਿੱਖ ਸੰਗਤਾ ਤੇ ਲਾਠੀਚਾਰਜ ਤੇ ਗੋਲੀਆ ਚਲਾ ਕੇ 2 ਸਿੰਘਾ ਨੂੰ ਸ਼ਹੀਦ ਕਰਨ ਵਾਲੇ ਬਾਦਲ ਪਰਿਵਾਰ ,
ਪੰਜਾਬ ਪੁਲਿਸ ਦਾ ਥਾਣੇਦਾਰ 17,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਲਈ ਅਤੇ ਬਾਦਲ ਪਰਿਵਾਰ ਤੋ ਸ੍ਰੋਮਣੀ ਅਕਾਲੀ ਦਲ ਨੂੰ ਮੁਕਤ ਕਰਵਾਉਣ ਲਈ ਅਗਲੇ ਪ੍ਰਧਾਨ ਦੀ ਚੋਣ ਕਰੋ ਅਤੇ 15 ਨਵੰਬਰ ਤੱਕ ਸਮੂਹ ਜਥੇਬੰਦੀਆ, ਪੰਥ ਦਰਦੀਆ ਨੂੰ ਸ੍ਰੋਮਣੀ ਕਮੇਟੀ ਦੀਆ ਵੋਟਾ ਬਣਾਉਣ ਲਈ ਜਮੀਨੀ ਪੱਧਰ ਤੇ ਜੋਰਦਾਰ ਹੰਭਲਾ ਮਾਰਨ ਦੀ ਅਪੀਲ ਕੀਤੀ ਤੇ ਭਵਿੱਖ ਚ ਆ ਰਹੀ ਚੋਣ ਚ ਬਾਦਲਾ ਵਿਰੁੱਧ ਸਾਝਾ ਪਲੇਟਫਾਰਮ ਤੇ ਚੋਣ ਲੜਾਗੇl