ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਜ਼ਿਲ੍ਹੇ ਦੇ ਪਿੰਡ ਕਲਿਆਣ ਸੁੱਖਾ ਵਿੱਚ ਤੋਂ ਆਪਣੀ ਪੜ੍ਹਾਈ ਸੁਰੂ ਕਰਕੇ ਡਾਕਟਰ ਬਹਾਦਰ ਸਿੰਘ ਸਿੱਧੂ ਕਲਿਆਣ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਤੌਰ ਇੰਸਪੈਕਟਰ ਭਰਤੀ ਹੋ ਕੇ ਹੁਣ 36 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਮਗਰੋਂ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਸਧਾਰਨ ਪਰਿਵਾਰ ਵਿੱਚ ਪਿਤਾ ਗੁਰਚਰਨ ਸਿੰਘ ਦੇ ਘਰ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਜਨਮ ਲੈਣ ਵਾਲੇ ਡਾ ਸਿੱਧੂ ਨੇ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਅਤੇ ਬੀਐਸਸੀ ਐਗਰੀਕਲਚਰ (ਆਨਰਜ) ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮੈਰਿਟ ਸਰਟੀਫਿਕੇਟ ਅਤੇ ਗੋਲਡ ਮੈਡਲ ਪ੍ਰਾਪਤ ਕਰਕੇ ਪੂਰੀ ਕੀਤੀ। 22 ਸਾਲ ਦੀ ਉਮਰ ਵਿੱਚ 1987 ਵਿਚ ਤਕਨੀਕੀ ਸਹਾਇਕ ਭਰਤੀ ਹੋਏ ਤੇ 1987 ਵਿੱਚ ਖੇਤੀਬਾੜੀ ਵਿਭਾਗ ਵਿੱਚ ਇੰਸਪੈਕਟਰ ਵਜੋਂ ਭਰਤੀ ਹੋਏ। ਵਿਭਾਗ ਵਿੱਚ ਵਿੱਚ ਸਖ਼ਤ ਮਿਹਨਤ ਕਰਦਿਆ ਏਡੀਓ, ਏਓ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ , ਇੰਚਾਰਜ ਪੈਸਟੀਸਾਇਡਜ ਟੈਸਟਿੰਗ ਲੈਬ ਬਠਿੰਡਾ, ਜੁਆਇੰਟ ਡਾਇਰੈਕਟਰ (ਦਾਲਾਂ) ਅਤੇ ਹੋਰ ਉੱਚ ਅਹੁਦਿਆਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਸਮੇਂ ਸਮੇਂ ਤੇ ਸਰਕਾਰ ਵੱਲੋਂ ਚੋਣ ਡਿਊਟੀ, ਡੈਪੋ ਅਤੇ ਹੋਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਸੇਵਾਮੁਕਤੀ ਮੌਕੇ ਸੰਯੁਕਤ ਡਾਇਰੈਕਟਰ ਜਸਵੰਤ ਸਿੰਘ, ਜਗਦੀਸ ਸਿਘ ਅਤੇ ਅਵਤਾਰ ਸਿੰਘ ਸਹਿਤ ਹੋਰ ਉੱਚ ਅਧਿਕਾਰੀਆਂ ਵੱਲੋਂ ਡਾਕਟਰ ਬਹਾਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਸਿੱਧੂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ।
ਸੰਯੁਕਤ ਡਾਇਰੈਕਟਰ ਖੇਤੀਬਾੜੀ ਡਾ. ਬਹਾਦਰ ਸਿੰਘ ਕਲਿਆਣ ਹੋਏ ਸੇਵਾ ਮੁਕਤ
17 Views