ਪੰਜਾਬੀ ਖ਼ਬਰਸਾਰ ਬਿਉਰੋ
ਸਿਰਸਾ, 13 ਅਗੱਸਤ: ਆਜ਼ਾਦੀ ਦੇ 75ਵੇਂ ਅੰਮਿ੍ਰਤ ਮਹਾ ਉਤਸਵ ਤਹਿਤ ਸ਼ਨਿੱਚਰਵਾਰ ਨੂੰ ਡੇਰਾ ਸੱਚਾ ਸੌਦਾ ’ਚ ਦੇਸ਼ ਦੀ ਆਣ ਬਾਨ ਤੇ ਸ਼ਾਨ ਦਾ ਪ੍ਰਤੀਕ ਰਾਸ਼ਟਰੀ ਝੰਡਾ ਤਿਰੰਗਾ ਸਥਾਪਿਤ ਕੀਤਾ ਗਿਆ। ਆਸ਼ਰਮ ਦੇ ਐਡਮਨਿਸਟ੍ਰੇਟਿਵ ਬਲਾਕ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰੂਹਾਨੀ ਬੇਟੀ ਹਨੀਪ੍ਰੀਤ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨਾਲ ਤਿਰੰਗਾ ਲਹਿਰਾਇਆ ਅਤੇ ਸਲੂਟ ਕਰਕੇ ਦੇਸ਼ ਦੇ ਮਹਾਨ ਵੀਰ ਜਵਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਉਪਰੰਤ ਪੂਜਨੀਕ ਗੁਰੂ ਜੀ ਦੁਆਰਾ ਗਾਏ ਗਏ ਦੇਸ਼ ਭਗਤੀ ਦੇ ਗੀਤ ਦੁਆਰਾ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ 142 ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ ਸੰਗਤ ਆਪੋ-ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾ ਕੇ ਕੌਮੀ ਝੰਡੇ ਨੂੰ ਸਲਾਮੀ ਦੇ ਰਹੀ ਹੈ। ਰੱਖੜੀ ਦੇ ਸ਼ੁਭ ਮੌਕੇ ’ਤੇ, ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ 11ਵਾਂ ਅਧਿਆਤਮਿਕ ਪੱਤਰ ਭੇਜਿਆ ਅਤੇ ਅਜ਼ਾਦੀ ਦੇ ਅੰਮਿ੍ਰਤ ਮਹਾਂ ਉਤਸਵ ਵਿੱਚ ਸ਼ਾਮਲ ਹੋਣ ਲਈ ਕਿਹਾ। ਪੱਤਰ ’ਚ ਪੂਜਨੀਕ ਗੁਰੂ ਜੀ ਨੇ ਲਿਖਿਆ ਹੈ ਕਿ ਜਿਹੜਾ ਦੇਸ਼ ਅਜ਼ਾਦੀ ਦਾ 75ਵਾਂ ਅੰਮਿ੍ਰਤ ਮਹਾਂਉਤਸਵ ਮਨਾ ਰਿਹਾ ਹੈ ਤਾਂ ਸਾਧ-ਸੰਗਤ ਨੇ ਇਸ ਵਿੱਚ ਸ਼ਾਮਲ ਹੋ ਕੇ ਘਰਾਂ, ਗੱਡੀਆਂ ’ਤੇ ਤਿਰੰਗਾ ਲਹਿਰਾਵੇ ਅਤੇ ਤਿਰੰਗੇ ਨੂੰ ਸਲਾਮੀ ਦਿੰਦੇ ਹੋਏ ਇਸ ਦੀ ਫੋਟੋ ਤੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਜਾਵੇ ਤਾਂ ਜੋ ਆਜ਼ਾਦੀ ਘੁਲਾਟੀਏ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਤੇ ਤਿਰੰਗਾ ਮਿਲਿਆ ਹੈ ਅਸੀਂ ਉਨ੍ਹਾਂ ਦਾ ਸਤਿਕਾਰ ਤੇ ਧੰਨਵਾਦ ਕਰ ਸਕੀਏ। ਪੂਜਨੀਕ ਗੁਰੂ ਜੀ ਦੇ ਸੱਦੇ ਤੋਂ ਬਾਅਦ ਡੇਰਾ ਸ਼ਰਧਾਲੂ ਆਪਣੇ ਘਰਾਂ, ਅਦਾਰਿਆਂ ਅਤੇ ਵਾਹਨਾਂ ਵਿੱਚ ਤਿਰੰਗੇ ਝੰਡੇ ਨੂੰ ਸਥਾਪਿਤ ਕਰਕੇ ਸਲਾਮੀ ਦੇ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਤਿਰੰਗੇ ਝੰਡੇ ਮੁਫ਼ਤ ਵਿੱਚ ਵੰਡ ਕੇ ਆਪਣੇ ਘਰਾਂ ’ਤੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਹਨੀਪ੍ਰੀਤ ਇੰਸਾਂ ਨੇ ਡੇਰਾ ਸੱਚਾ ਸੌਦਾ ’ਚ ਲਹਿਰਾਇਆ ਰਾਸ਼ਟਰੀ ਝੰਡਾ ਤਿਰੰਗਾ
209 Views