ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਫ਼ਰਵਰੀ: ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਅਪਣੇ ਆਗੂਆਂ ਨੂੰ ਐਡਜੇਸਟ ਕਰਨ ਵਿਚ ਲੱਗੀ ਭਗਵੰਤ ਮਾਨ ਸਰਕਾਰ ਵਲੋਂ ਅੱਜ13 ਹੋਰ ਆਗੂਆਂ ਨੂੰ ਚੇਅਰਮੈਨੀਆਂ ਦਿੱਤੀਆਂ ਗਈਆਂ ਹਨ। ਇੰਨ੍ਹਾਂ ਆਗੂਆਂ ਵਿਚ ਪਾਰਟੀ ਦੇ ਬੁਲਾਰੇ ਹਰਚੰਦ ਸਿੰਘ ਬਰਸਟ ਦਾ ਨਾਮ ਪਹਿਲੇ ਨੰਬਰ ’ਤੇ ਹੈ, ਜਿੰਨ੍ਹਾਂ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸਤੋਂ ਇਲਾਵਾ ਪਾਰਟੀ ਦੀ ਸੀਨੀਅਰ ਮਹਿਲਾ ਆਗੂ ਰਾਜਵਿੰਦਰ ਕੌਰ ਥਿਆਰਾ ਨੂੰ ਕੰਨਵੇਅਰ, ਹਰਮਿੰਦਰ ਸਿੰਘ ਸੰਧੂ ਨੂੰ ਪੰਜਾਬ ਅਨੁਸੁਚਿਤ ਜਾਤੀ ਲੈਂਡ ਡਿਵੇਲਪਮੈਂਟ ਕਾਰਪੋਰੇਸ਼ਨ, ਰਣਯੋਧ ਹਾਂਡਾ ਨੂੰ ਪੀਆਰਟੀਸੀ, ਕੈਪਟਨ ਸੁਨੀਲ ਗੁਪਤਾ ਨੂੰ ਐਕਸਸਰਵਿਸਮੈਨ ਕਾਰਪੋਰੇਸ਼ਨ, ਗੁਰਵਿੰਦਰਜੀਤ ਸਿੰਘ ਜਵੰਧਾ ਨੂੰ ਪੰਜਾਬ ਇਨਫ਼ਰਮੈਂਸ ਟੈਕਨੋਲੌਜੀ ਦਾ ਚੇਅਰਮੈਨ ਤੋਂ ਇਲਾਵਾ ਸੱਤ ਆਗੂਆਂ ਨੂੰ ਵੱਖ ਵੱਖ ਮਾਰਕੀਟ ਕਮੇਟੀਆਂ ਦਾ ਚੇਅਰਮੈਨ ਵੀ ਲਗਾਇਆ ਗਿਆ ਹੈ। ਜਿੰਨ੍ਹਾਂ ਵਿਚ ਰਾਜਵੰਤ ਸਿੰਘ ਨੂੰ ਧੂਰੀ, ਗੁਰਪ੍ਰੀਤ ਸਿੰਘ ਨੂੰ ਮਾਨਸਾ, ਤਰਸੇਮ ਸਿੰਘ ਨੂੰ ਤਪਾ, ਸੰਦੀਪ ਸਿੰਘ ਧਾਲੀਵਾਲ ਨੂੰ ਸਾਦਿਕ, ਸੁਖਵਿੰਦਰ ਕੌਰ ਨੂੰ ਅਮਲੋਹ, ਗੁਰਵਿੰਦਰ ਸਿੰਘ ਢਿੱਲੋਂ ਨੂੰ ਸਰਹਿੰਦ ਅਤੇ ਰਸਪਿੰਦਰ ਰਾਜਾ ਨੂੰ ਚਨਾਰਥਲ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
Share the post "ਹਰਚੰਦ ਸਿੰਘ ਬਰਸਟ ਬਣੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ, 12 ਹੋਰਨਾਂ ਨੂੰ ਦਿੱਤੀਆਂ ਚੇਅਰਮੈਨੀਆਂ"