ਸ਼ਹਿਰ ਦੇ ਵੱਖ ਥਾਵਾਂ ਤੇ ਕੀਤੀ ਸ਼ਮੂਲੀਅਤ
ਸੁਖਜਿੰਦਰ ਮਾਨ
ਬਠਿੰਡਾ, 19 ਅਗਸਤ: ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਅੰਮ੍ਰਿਤ ਫਾਰਮੇਸੀ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਏਮਜ਼ ਦੇ ਡਾਇਰੈਕਟਰ ਡਾ ਡੀ ਕੇ ਸਿੰਘ, ਸੀਨੀਅਰ ਅਧਿਕਾਰੀ ਡਾ ਸਤੀਸ਼ ਗੁਪਤਾ, ਡਾ ਕੰਵਲਜੀਤ ਸਿੰਘ ਕੋੜਾ ਅਤੇ ਡਾ ਅਖਿਲੇਸ ਆਦਿ ਮੌਜੂਦ ਰਹੇ। ੲਸ ਮੌਕੇ ਦਸਿਆ ਗਿਆ ਕਿ ਏਮਜ਼ ਵਿਚ ਫਾਰਮੇਸੀ ਦੇ 4 ਨਵੇਂ ਕਾਊਂਟਰਾਂ ਲਗਾਏ ਗਏ ਹਨ ਅਤੇ ਨਵੀਂ ਕੈਥ ਲੈਬ ਅਤੇ ਕੈਂਸਰ ਵਿਭਾਗ ਦੀ ਸ਼ੁਰੂਆਤ ਕੀਤੀ ਗਈ ਹੈ।
ਅਠਾਰਾਂ ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਤੋ ਬਾਅਦ ਥਾਣੇ ਅੱਗੇ ਧਰਨਾ
ਇਸ ਤੋਂ ਇਲਾਵਾ ਸੰਸਦ ਮੈਂਬਰ ਨੇ ਨੇ ਮਿਸ਼ਨ 2024 ਦੀ ਸ਼ੁਰੂਆਤ ਕਰਦਿਆਂ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਪ੍ਰੋਗਰਾਮਾਂ ਅਤੇ ਨਿੱਜੀ ਤੌਰ ’ਤੇ ਘਰਾਂ ਵਿਚ ਫ਼ੇਰੀ ਵੀ ਪਾਈ। ਇਸੇ ਤਰ੍ਹਾਂ ਸਥਾਨਕ ਬਾਬਾ ਦੀਪ ਸਿੰਘ ਨਗਰ ਵਿਚ ਨੰਨੀ ਛਾਂ ਪ੍ਰੋਗਰਾਮ ਤਹਿਤ ਕਰਵਾਏ ਇੱਕ ਸਮਾਗਮ ਦੌਰਾਨ ਟਰੈਨਿੰਗ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਸਿਲਾਈ ਮਸੀਨਾਂ ਅਤੇ ਪੌਦੇ ਵੰਡੇ ਗਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪ ਸਰਕਾਰ ’ਤੇ ਸਿਆਸੀ ਹਮਲੇ ਬੋਲਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹਾਲੇ ਤੱਕ ਸਰਕਾਰ ਬਣਨ ਦੇ 18 ਮਹੀਨਿਆਂ ਬਾਅਦ ਵੀ ਇਸਨੂੰ ਪੂਰਾ ਨਹੀਂ ਕੀਤਾ ਗਿਆ।
ਗੁਰੂਹਰਸਹਾਏ ’ਚ ਯੂਥ ਅਕਾਲੀ ਦਲ ਵਲੋਂ ‘ਪੰਜਾਬ ਯੂਥ ਮਿਲਣੀ’ ਕਰਵਾਈ
ਇਸੇ ਤਰ੍ਹਾਂ ਉਨ੍ਹਾਂ ਪੰਜਾਬ ਵਿਚ ਹੜ੍ਹਾਂ ਕਾਰਨ ਆਮ ਲੋਕਾਂ ਤੇ ਕਿਸਾਨੀ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਵਿਚ ਸਰਕਾਰ ਉਪਰ ਫ਼ੇਲ ਹੋਣ ਦੇ ਦੋਸ਼ ਲਗਾਏ। ਬੀਬੀ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਾਲੇ ਵੀ ਆਏਂ ਕੰਮ ਕਰ ਰਹੇ ਹਨ, ਜਿਸ ਤਰ੍ਹਾਂ ਉਹ ਇੱਕ ਫ਼ਿਲਮ ਜਾਂ ਨਾਟਕ ਵਿਚ ਕੰਮ ਕਰ ਰਹੇ ਹੋਣ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ, ਸੀਨੀਅਰ ਆਗੂ ਚਮੌਕਰ ਸਿੰਘ ਮਾਨ, ਯਾਦਵਿੰਦਰ ਸਿੰਘ ਯਾਦੀ, ਰਾਜਵਿੰਦਰ ਸਿੰਘ ਸਿੱਧੂ, ਹਰਪਾਲ ਸਿੰਘ ਢਿੱਲੋਂ, ਓਮ ਪ੍ਰਕਾਸ਼ ਸਰਮਾ, ਜੋਗਿੰਦਰ ਕੌਰ ਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ।





