ਕਿਹਾ ਕਿ ਟਰੋਮਾ ਸੈਂਟਰ ਅਪਗ੍ਰੇਡ ਕੀਤਾ ਜਾਵੇ ਅਤੇ ਅੰਮ੍ਰਿਤ ਫਾਰਮੇਸੀ ਵਿਚ ਦਵਾਈਆਂ ਦਾ ਲੋੜੀਂਦਾ ਸਟਾਕ ਰੱਖਣਾ ਯਕੀਨੀ ਬਣਾਇਆ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 24 ਜੁਲਾਈ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਸ੍ਰੀ ਮਨਸੁੱਖ ਮਾਂਡਵੀਆ ਨੂੰ ਅਪੀਲ ਕੀਤੀ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਬਠਿੰਡਾ ਦੀਆਂ ਲਟਕਦੀਆਂ ਮੁਸ਼ਕਿਲਾਂ ਫੌਰੀ ਤੌਰ ’ਤੇ ਹੱਲ ਕੀਤੀਆਂ ਜਾਣ ਅਤੇ 28 ਬੈਡਾਂ ਵਾਲੇ ਟਰੋਮਾ ਅਤੇ ਐਮਰਜੰਸੀ ਸੈਂਟਰ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਨਾਲ ਹੀ ਅੰਮ੍ਰਿਤ ਫਾਰਮੇਸੀ ਵਿਚ ਦਵਾਈਆਂ ਦਾ ਲੋੜੀਂਦਾ ਭੰਡਾਰ ਰੱਖਣਾ ਯਕੀਨੀ ਬਣਾਇਆ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤਹੀ ਮੰਦਭਾਗੀ ਗੱਲ ਹੈ ਕਿ ਭਾਵੇਂ ਉਹਨਾਂ ਨੇ 28 ਬੈਡਾਂ ਵਾਲੇ ਟਰੋਮਾ ਸੈਂਟਰ ਨੂੰ ਅਪਗ੍ਰੇਡ ਕਰ ਕੇ 300 ਬੈਡਾਂ ਦੀ ਸਹੂਲਤ ਬਣਾਏ ਜਾਣ ਅਤੇ ਮੈਡੀਕਲ ਸਟਾਫ ਦੇ ਰਹਿਣ ਵਾਸਤੇ ਕੁਆਰਟਰਾਂ ਦੇ ਮਸਲੇ ਪਿਛਲੇ ਸਾਲ ਸਿਹਤ ਮੰਤਰੀ ਕੋਲ ਚੁੱਕੇ ਸਨ ਪਰ ਇਹ ਹਾਲੇ ਵੀ ਪੈਂਡਿੰਗ ਹਨ।ਉਹਨਾਂ ਕਿਹਾਕਿ ਹੁਣ ਮਰੀਜ਼ਾਂ ਨੇ ਮੈਨੂੰ ਦੱਸਿਆ ਹੈ ਕਿ ਭਾਵੇਂ ਏਮਜ਼ ਵਿਚ ਅੰਮ੍ਰਿਤ ਫਾਰਮੇਸੀ ਹੈ ਪਰ ਉਸ ਵਿਚ ਲੋੜੀਂਦੀਆਂ ਦਵਾਈਆਂ ਨਹੀਂ ਹਨ। ਉਹਨਾਂ ਕਿਹਾ ਕਿ ਇਸ ਕਾਰਨ ਮਰੀਜ਼ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਮਹਿੰਗੇ ਭਾਅ ਦਵਾਈਆ ਖਰੀਦਣ ਲਈ ਮਜਬੂਰ ਹੋ ਰਹੇ ਹਨ।ਉਹਨਾਂ ਨੇ ਮੰਤਰੀ ਨੂੰ ਆਖਿਆ ਕਿ ਡਿਸਪੈਂਸਰੀ ਵਿਚ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਯਕੀਨੀ ਬਣਾਈਜਾਵੇ। ਉਹਨਾਂ ਕਿਹਾਕਿ ਏਮਜ਼ ਵਿਚ ਅੰਮ੍ਰਿਤ ਡਿਸਪੈਂਸਰੀਆਂ ਵਿਚ ਵੀ ਵਾਧਾ ਕਰਨਾ ਚਾਹੀਦਾ ਹੈ ਕਿਉਂਕਿ ਮਰੀਜ਼ ਲੰਬੀਆਂ ਉਡੀਕਾਂ ਦੀ ਸ਼ਿਕਾਇਤ ਕਰ ਰਹੇ ਹਨ। ਉਹਨਾਂਕਿਹਾ ਕਿ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਰੋਜ਼ਾਨਾ 2500 ਤੋਂ ਜ਼ਿਆਦਾ ਮਰੀਜ਼ ਏਮਜ਼ ਵਿਚ ਆਉਂਦੇ ਹਨ। ਸਰਦਾਰਨੀ ਬਾਦਲ ਨੇ ਇਹ ਵੀ ਬੇਨਤੀ ਕੀਤੀ ਕਿ ਏਮਜ਼ ਲਈ ਕੇਂਦਰ ਵੱਲੋਂ ਤਜਵੀਜ਼ਤ ਜਨ ਔਸ਼ਧੀ ਕੇਂਦਰ ਵੀ ਜਲਦੀ ਬਣਾਇਆ ਜਾਵੇ।ਟਰੋਮਾ ਸੈਂਟਰ ਨੂੰ ਅਪਗ੍ਰੇਡ ਕਰਨ ਦੀ ਲੋੜ ਦੀ ਗੱਲ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਬਠਿੰਡਾ ਪ੍ਰਮੁੱਖ ਕੌਮੀ ਸ਼ਾਹ ਮਾਰਗਾਂ ਤੇ ਦੋ ਸੂਬਾਈ ਹਾਈਵੇਜ਼ ਦੇ ਵਿਚਾਲੇ ਸਥਿਤ ਹੈ। ਉਹਨਾਂ ਕਿਹਾਕਿ ਇਸ ਕਾਰਨ ਇਥੇ ਹਾਦਸੇ ਵਾਪਰਨ ਦੀ ਦਰ ਬਹੁਤ ਜ਼ਿਆਦਾ ਹੈ ਤੇ ਜ਼ਿਲ੍ਹੇ ਵਿਚ ਮੌਤ ਦਰ ਸੂਬੇ ਵਿਚ ਸਭ ਨਾਲੋਂ ਜ਼ਿਆਦਾ ਹੈ। ਉਹਨਾਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਦੱਸਿਆਕਿ ਮੌਜੂਦਾ ਟਰੋਮਾ ਸੈਂਟਰ ਹਾਦਸਿਆਂ ਦੇ ਕੇਸਾਂ ਦੇ ਮਰੀਜ਼ਾਂ ਨਾਲ ਨਜਿੱਠਣ ਵਾਸਤੇ ਫੇਲ੍ਹ ਹੋ ਰਿਹਾ ਹੈ ਤੇ ਇਸਨੂੰ ਤੁਰੰਤ ਅਪਗ੍ਰੇਡ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆਕਿ ਕੌਮੀ ਸ਼ਾਹ ਮਾਰਗ ਨੰਬਰ 54 ਤੋਂ ਫਲਾਈ ਓਵਰ ਤੋਂ ਸੰਸਥਾ ਤੱਕ ਫਲਾਈ ਓਵਰ ਬਣਾਉਣ ਦੀ ਲੋੜ ਹੈ ਤਾਂ ਜੋ ਮਰੀਜ਼ ਤੇ ਮੁਸਾਫਰ ਆਸਾਨੀ ਨਾਲ ਆ ਜਾ ਸਕਣ। ਉਹਨਾਂਕਿਹਾਕਿ ਕੌਮੀ ਸ਼ਾਹ ਮਾਰਗ 54 ਨੂੰ ਏਮਜ਼ ਨਾਲ ਜੋੜਦੀ ਸਰਵਿਸ ਰੋਡ ਵੀ ਹਾਦਸਿਆਂ ਭਰਪੂਰ ਹੈ ਤੇ ਇਸ ਗੱਲ ਦਾ ਖਦਸ਼ਾ ਹੈ ਕਿ ਸੰਸਥਾ ਵਿਚ ਮਰੀਜ਼ਾਂ ਦੀ ਗਿਣਤੀ ਹੋਰ ਵਧਣ ਨਾਲ ਇਹ ਹੋਰ ਗੰਭੀਰ ਬਣ ਸਕਦੀ ਹੈ।ਐਮ ਪੀ ਨੇ ਇਹ ਵੀ ਬੇਨਤੀ ਕੀਤੀ ਕਿ ਸੰਸਥਾ ਵਿਚ ਡਾਕਟਰਾਂ ਦੀ ਰਿਹਾਇਸ਼ ਦਾ ਵੀ ਪ੍ਰਬੰਧ ਫੌਰੀ ਕਰਨ ਦੀ ਲੋੜ ਹੈ ਕਿਉਂਕਿ ਰਿਹਾਇਸ਼ੀ ਕੁਆਰਟਰ ਨਾਹੋਣ ਕਾਰਨ ਮੈਡੀਕਲ ਪ੍ਰੋਫੈਸ਼ਨਲਜ਼ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਹੈ। ਉਹਨਾਂ ਕਿਹਾਕਿ ਡਾਕਟਰਾਂ ਲਈ 120 ਰਿਹਾਇਸ਼ੀ ਇਕਾਈਆਂ ਪੈਂਡਿੰਗ ਹਨ ਤੇ ਉਹਨਾਂ ਨੇ ਇਸ ਲਈ ਵਿੱਤੀ ਮਨਜ਼ੂਰੀ ਤੁਰੰਤ ਦੇਣਦੀ ਮੰਗ ਕੀਤੀ ਤਾਂ ਜੋ ਇਹਨਾਂ ਕੁਆਟਰਾਂ ਦੀ ਛੇਤੀ ਉਸਾਰੀ ਹੋ ਸਕੇ।
Share the post "ਹਰਸਿਮਰਤ ਕੌਰ ਬਾਦਲ ਵੱਲੋਂ ਸਿਹਤ ਮੰਤਰੀ ਨੂੰ ਏਮਜ਼ ਬਠਿੰਡਾ ਦੇ ਲਟਕਦੇ ਮਸਲੇ ਹੱਲ ਕਰਨ ਦੀ ਅਪੀਲ"