ਸੁਖਜਿੰਦਰ ਮਾਨ
ਚੰਡੀਗੜ੍ਹ, 21 ਮਾਰਚ: ਹਰਿਆਣਾ ਨੂੰ ਜਲਦੀ ਹੀ ਖੇਡ ਯੂਨੀਵਰਸਿਟੀ ਮਿਲੇਗੀ, ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦਿਆਂ ਸੂਬੇ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਦਿੰਦਿਆਂ ਸਦਨ ਨੂੰ ਦਸਿਆ ਕਿ ਇਸ ਖੇਡ ਯੂਨੀਵਰਸਿਟੀ ਨਾਲ ਸਬੰਧਿਤ ਬਿੱਲ ਇਸੀ ਬਜਟ ਸੈਸ਼ਨ ਦੌਰਾਨ ਪਾਸ ਕੀਤਾ ਗਿਆ ਹੈ।ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਦਸਿਆ ਕਿ ਇਸ ਬਿੱਲ ਵਿਚ ਸੋਧ ਕਰ ਖੇਡ ਸੰਸਥਾਨਾਂ (ਕਾਲਜ/ਸੰਸਥਾ) ਨੂੰ ਮਾਨਤਾ ਦੇਣ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ। ਕੋਈ ਵੀ ਖੇਡ ਸੰਸਥਾਨ (ਕਾਲਜ/ਸੰਸਥਾ) ਜੋ ਮੁੜ ਬਸੇਵਾ ਅਤੇ ਸਰੀਰਿਕ ਸਿਖਿਆ, ਅਤੇ ਖੇਡ ਵਿਗਿਆਨ, ਖੇਡਕੂਦ ਤਕਨਾਲੋਜੀ ਦੇ ਖੇਤਰਾਂ ਵਿਚ ਕਲਾਤਮਕ ਵਿਦਿਅਕ ਸਿਖਲਾਈ ਅਤੇ ਖੋਜ, ਖੇਡ ਮੈਡੀਕਲ ਤੇ ਤਕਨਾਲੋਜੀ, ਖੇਡਕੂਦ ਬੁਨਿਆਦੀ ਇੰਜੀਨੀਅਰਿੰਗ, ਕਾਈਨਿਜਿਯੋਲੋਜੀ, ਨੈਦਾਨਿਕ ਜੈਵ ਯਾਂਤਰਿਕੀ , ਖੇਡਕੂਦ ਮਨੋਵਿਗਿਆਨ, ਖੇਡਕੂਦ ਪੋਸ਼ਣ, ਖੇਡਕੂਦ ਪੱਤਰਕਾਰਿਤਾ, ਖੇਡਕੂਦ ਮਾਰਕਟਿੰਗ ਅਤੇ ਖੇਡ ਕੋਚਿੰਗ ਵੀ ਸ਼ਾਮਿਲ ਹੈ, ਦੇ ਖੇਤਰ ਵਿਚ ਕੋਰਸ ਚਲਾ ਰਹੇ ਹਨ ਉਹ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਸਾਰੇ ਜਿਲ੍ਹਿਆਂ ਦੀ ਜੀਓ ਮੈਪਿੰਗ ਕਰਵਾ ਰਹੀ ਹੈ ਅਤੇ ਜਿਲ੍ਹਿਆਂ ਦੀ ਜਰੂਰਤ ਅਨੁਸਾਰ ਉੱਥੇ ਦੇ ਖੇਡ ਸੰਸਥਾਨਾਂ ਨੂੰ ਅਪਗ੍ਰੇਡ ਕਰਨ ਦਾ ਕਾਰਜ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।ਇਸਤੋਂ ਇਲਾਵਾ ਜਲਦੀ ਹੀ ਲਗਭਗ 9.40 ਕਰੋੜ ਰੁਪਏ ਦੀ ਲਾਗਤ ਨਾਲ ਗੁਰੂਗ੍ਰਾਮ ਦੇ ਨਹਿਰੂ ਸਟੇਡੀਅਮ ਵਿਚ ਨਵਾਂ ਹਾਕੀ ਏਸਟ੍ਰੋਟ੍ਰਫ ਲਗਾਇਆ ਜਾਵੇਗਾ। ਇਹ ਕਾਰਜ ਵਿੱਤ ਸਾਲ 2022-23 ਵਿਚ ਪੂਰਾ ਕਰ ਲਿਆ ਜਾਵੇਗਾ।
ਹਰਿਆਣਾ ’ਚ ਜਲਦੀ ਹੀ ਬਣੇਗੀ ਖੇਡ ਯੂਨੀਵਰਸਿਟੀ: ਖੇਡ ਮੰਤਰੀ
5 Views